17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸ਼ਾਹਰੁਖ ਖ਼ਾਨ ਤੇ ਰਾਣੀ ਮੁਖਰਜੀ ਨੂੰ ਮਿਲਿਆ ਪਹਿਲਾ 'ਰਾਸ਼ਟਰੀ ਫ਼ਿਲਮ ਪੁਰਸਕਾਰ' <br/>

Ad Position 21
No active advertisement
ਅਜੀਤ ਡੈਸਕ 24-09-2025

ਨਵੀਂ ਦਿੱਲੀ, 23 ਸਤੰਬਰ (ਉਪਮਾ ਡਾਗਾ ਪਾਰਥ)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ ਹੋਏ 71ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਸਮਾਰੋਹ 'ਚ ਜੇਤੂਆਂ ਨੂੰ ਸਾਲ 2023 'ਚ ਰਿਲੀਜ਼ ਹੋਈਆਂ ਫ਼ਿਲਮਾਂ ਲਈ ਪੁਰਸਕਾਰ ਪ੍ਰਦਾਨ ਕੀਤੇ। ਇਸ ਸਮਾਗਮ 'ਚ ਫ਼ਿਲਮ ਅਦਾਕਾਰ ਸ਼ਾਹਰੁਖ ਖਾਨ ਅਤੇ ਅਦਾਕਾਰਾ ਰਾਣੀ ਮੁਖਰਜੀ ਨੂੰ ਆਪਣੇ ਕੈਰੀਅਰ ਦਾ ਪਹਿਲਾ ਰਾਸ਼ਟਰੀ ਪੁਰਸਕਾਰ ਹਾਸਿਲ ਹੋਇਆ। ਜਦਕਿ ਮਲਿਆਲਮ ਅਦਾਕਾਰ ਮੋਹਨ ਲਾਲ ਨੂੰ ਫ਼ਿਲਮ ਜਗਤ ਨੂੰ ਦਿੱਤੇ ਉਨ੍ਹਾਂ ਦੇ ਯੋਗਦਾਨ ਲਈ 'ਦਾਦਾ ਸਾਹਿਬ ਫਾਲਕੇ ਪੁਰਸਕਾਰ' ਨਾਲ ਨਿਵਾਜਿਆ ਗਿਆ। ਸ਼ਾਹਰੁਖ ਖਾਨ ਨੂੰ ਉਨ੍ਹਾਂ ਦੀ ਫ਼ਿਲਮ 'ਜਵਾਨ' ਲਈ ਬਿਹਤਰੀਨ ਅਦਾਕਾਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨਾਲ ਵਿਕਰਾਂਤ ਮੈਮੀ ਨੂੰ ਫ਼ਿਲਮ '12ਵੀਂ ਫੇਲ੍ਹ' ਲਈ ਸਾਂਝੇ ਤੌਰ 'ਤੇ ਬਿਹਤਰੀਨ ਅਦਾਕਾਰ ਦਾ ਐਵਾਰਡ ਪ੍ਰਦਾਨ ਕੀਤਾ ਗਿਆ। ਮੈਮੀ ਦਾ ਵੀ ਇਹ ਪਹਿਲਾ ਰਾਸ਼ਟਰੀ ਐਵਾਰਡ ਹੈ। ਰਾਣੀ ਮੁਖਰਜੀ ਨੂੰ 'ਮਿਸੇਜ ਚੈਟਰਜੀ ਵਰਸੇਜ਼ ਨਾਰਵੇ' ਲਈ ਬਿਹਤਰੀਨ ਅਦਾਕਾਰਾ ਦਾ ਐਵਾਰਡ ਹਾਸਿਲ ਹੋਇਆ।
ਕਰਨ ਜੌਹਰ ਨੂੰ ਮਿਲਿਆ ਚੌਥਾ ਰਾਸ਼ਟਰੀ ਐਵਾਰਡ
ਫ਼ਿਲਮ ਨਿਰਮਾਤਾ ਕਰਨ ਜੌਹਰ ਨੂੰ ਉਨ੍ਹਾਂ ਦੀ ਫ਼ਿਲਮ 'ਰਾਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਲਈ ਬੈਸਟ ਇੰਟਰਟੇਨਮੈਂਟ ਫ਼ਿਲਮ (ਸਰਬੋਤਮ ਮਨੋਰੰਜਨ ਫ਼ਿਲਮ) ਦਾ ਰਾਸ਼ਟਰੀ ਐਵਾਰਡ ਪ੍ਰਦਾਨ ਕੀਤਾ ਗਿਆ। ਇਹ ਕਰਨ ਜੌਹਰ ਦਾ ਚੌਥਾ ਰਾਸ਼ਟਰੀ ਐਵਾਰਡ ਹੈ ਜਿਨ੍ਹਾਂ ਨੂੰ 3 ਪੁਰਸਕਾਰ ਲਗਾਤਾਰ ਮਿਲੇ ਹਨ।
'ਦ ਕੇਰਲਾ ਸਟੋਰੀ' ਲਈ ਸੁਦਿਪਤੋ ਸੇਨ ਨੂੰ ਬਿਹਤਰੀਨ ਡਾਇਰੈਕਟਰ ਦਾ ਐਵਾਰਡ
'ਦ ਕੇਰਲਾ ਸਟੋਰੀ' ਲਈ ਸੁਦਿਪਤੋ ਸੇਨ ਨੂੰ ਬਿਹਤਰੀਨ ਡਾਇਰੈਕਟਰ ਦਾ ਐਵਾਰਡ ਪ੍ਰਦਾਨ ਕੀਤਾ ਗਿਆ। ਇਸੇ ਫ਼ਿਲਮ ਲਈ ਪ੍ਰਸ਼ਾਂਤ ਮੋਹਾਪਾਤਰਾ ਨੂੰ ਬਿਹਤਰੀਨ ਸਿਨੇਮਾਟੋਗ੍ਰਾਫੀ ਐਵਾਰਡ ਪ੍ਰਦਾਨ ਕੀਤਾ ਗਿਆ। ਜਦਕਿ ਫ਼ਿਲਮ 'ਕਟਹਲ' ਨੂੰ ਬਿਹਤਰੀਨ ਹਿੰਦੀ ਫ਼ਿਲਮ ਵਜੋਂ ਰਾਸ਼ਟਰੀ ਐਵਾਰਡ ਪ੍ਰਦਾਨ ਕੀਤਾ ਗਿਆ।
ਮੋਹਨ ਲਾਲ ਨੂੰ 'ਦਾਦਾ ਸਾਹਿਬ ਫਾਲਕੇ ਐਵਾਰਡ'
ਮਲਿਆਲਮ ਅਦਾਕਾਰ ਮੋਹਨ ਲਾਲ ਨੂੰ 'ਦਾਦਾ ਸਾਹਿਬ ਫਾਲਕੇ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਫ਼ਿਲਮ ਜਗਤ 'ਚ ਉਚੇਚਾ ਯੋਗਦਾਨ ਪਾਉਣ ਵਾਲੇ ਅਦਾਕਾਰ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਮੋਹਨ ਲਾਲ ਨੇ 4 ਦਹਾਕੇ ਦੇ ਕਰੀਅਰ 'ਚ 400 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੂੰ 2 ਵਾਰ ਬਿਹਤਰੀਨ ਅਦਾਕਾਰ ਸਮੇਤ 5 ਵਾਰ ਰਾਸ਼ਟਰੀ ਐਵਾਰਡ ਮਿਲ ਚੁੱਕਾ ਹੈ। ਸਮਾਗਮ ਦੌਰਾਨ ਮੋਹਨ ਲਾਲ ਦੀ ਜ਼ਿੰਦਗੀ 'ਤੇ ਇਕ ਸ਼ਾਰਟ ਫ਼ਿਲਮ ਵਿਖਾਈ ਗਈ। ਜਿਸ ਤੋਂ ਬਾਅਦ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾ ਕੇ ਉਨ੍ਹਾਂ ਦੀ ਸ਼ਲਾਘਾ ਕੀਤੀ। ਮੋਹਨ ਲਾਲ ਨੂੰ ਐਵਾਰਡ 'ਚ ਮੈਡਲ ਤੋਂ ਇਲਾਵਾ 10 ਲੱਖ ਰੁਪਏ, ਇਕ ਸੋਨੇ ਦਾ ਕਮਲ ਅਤੇ ਸ਼ਾਲ ਭੇਟ ਕੀਤੀ ਗਈ। ਮੋਹਨ ਲਾਲ ਇਹ ਐਵਾਰਡ ਹਾਸਿਲ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਅਦਾਕਾਰ ਹਨ।
ਪੰਜਾਬੀ ਫ਼ਿਲਮ 'ਗੋਡੇ-ਗੋਡੇ ਚਾਅ' ਨੂੰ ਮਿਲਿਆ 'ਸਿਲਵਰ ਲੋਟਸ ਐਵਾਰਡ'
ਖੇਤਰੀ ਬਿਹਤਰੀਨ ਫ਼ਿਲਮਾਂ ਦੀ ਸ਼੍ਰੇਣੀ 'ਚ ਪੰਜਾਬੀ ਫ਼ਿਲਮ 'ਗੋਡੇ-ਗੋਡੇ ਚਾਅ' ਨੂੰ 'ਸਿਲਵਰ ਲੋਟਸ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਇਸ ਸ਼੍ਰੇਣੀ ਦੇ ਜੇਤੂਆਂ ਨੂੰ ਸਿਲਵਰ ਲੋਟਸ ਐਵਾਰਡ ਅਤੇ 2 ਲੱਖ ਰੁਪਏ ਪ੍ਰਦਾਨ ਕੀਤੇ ਜਾਂਦੇ ਹਨ।

 

Ad Position 22
No active advertisement
ਪਿਛਲੀ ਖ਼ਬਰ ਆਯੂਸ਼ਮਾਨ ਰਾਹਤ ਯੋਜਨਾ ਰਾਹੀਂ ਭਾਰਤ ਬਣ ਰਿਹੈ ਸਿਹਤ ਦੇ ਖੇਤਰ 'ਚ ਕ੍ਰਾਂਤੀ ਦਾ ਗਵਾਹ-ਮੋਦੀ <br/> ਅਗਲੀ ਖ਼ਬਰ ਟਰੰਪ ਵਲੋਂ ਸੰਯੁਕਤ ਰਾਸ਼ਟਰ ਮਹਾਂਸਭਾ 'ਚ ਭਾਰਤ ਤੇ ਪਾਕਿ ਵਿਚਾਲੇ ਟਕਰਾਅ ਨੂੰ ਰੋਕਣ ਦਾ ਦਾਅਵਾ <br/>
Ad Position 24