19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਪਾਕਿਸਤਾਨੀ ਅੱਤਵਾਦੀ ਨੂੰ ਪਨਾਹ ਦੇਣ ਦੇ ਦੋਸ਼ 'ਚ ਦੋ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ

Ad Position 21
No active advertisement
ਅਜੀਤ ਡੈਸਕ 19-12-2025
ਨਵੀਂ ਦਿੱਲੀ, 18 ਦਸੰਬਰ (ਯੂ. ਐਨ. ਆਈ.)-ਦਿੱਲੀ ਦੇ ਪਟਿਆਲਾ ਹਾਊਸ ਦੀ ਇਕ ਵਿਸ਼ੇਸ਼ ਐਨ.ਆਈ.ਏ. ਅਦਾਲਤ ਨੇ ਵੀਰਵਾਰ ਨੂੰ ਇੱਕ ਹਾਈ-ਪ੍ਰੋਫਾਈਲ ਅੱਤਵਾਦੀ ਸਾਜ਼ਿਸ਼ ਦੇ ਮਾਮਲੇ 'ਚ ਦੋ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਹੈ¢ਮੁਲਜ਼ਮ ਜ਼ਹੂਰ ਅਹਿਮਦ ਪੀਰ ਅਤੇ ਨਜ਼ੀਰ ਅਹਿਮਦ ਪੀਰ-ਨੂੰ ਗੈਰ-ਕਾਨੂੰਨੀ ਸਰਗਰਮੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਪਾਇਆ ਗਿਆ¢ਮੁਲਜ਼ਮਾਂ 'ਤੇ ਯੂ.ਏ.ਪੀ.ਏ. ਐਕਟ ਦੀ ਧਾਰਾ 18 (ਸਾਜ਼ਿਸ਼), 19 (ਪਨਾਹਗਾਹ) ਅਤੇ 39 (ਇਕ ਅੱਤਵਾਦੀ ਸੰਗਠਨ ਦਾ ਸਮਰਥਨ) ਤਹਿਤ ਦੋਸ਼ ਲਗਾਏ ਗਏ ਸਨ¢
ਐਨ.ਆਈ.ਏ. ਕੇਸ 'ਚ ਕਿਹਾ ਗਿਆ ਹੈ ਕਿ ਦੋਵਾਂ ਨੇ ਅੱਤਵਾਦੀ ਕਾਰਵਾਈਆਂ ਕਰਨ ਦੀ ਸਾਜ਼ਿਸ਼ ਰਚੀ ਸੀ ਅਤੇ ਪਾਕਿਸਤਾਨੀ ਅੱਤਵਾਦੀ ਬਹਾਦਰ ਅਲੀ ਨੂੰ ਪਨਾਹ ਦਿੱਤੀ ਅਤੇ ਉਸ ਦਾ ਸਮਰਥਨ ਕੀਤਾ¢ ਕਿਹਾ ਜਾਂਦਾ ਹੈ ਕਿ ਅਲੀ ਨੇ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੀ ਮÏਤ ਤੋਂ ਬਾਅਦ ਅਸ਼ਾਂਤੀ ਫੈਲਾਉਣ ਲਈ ਕਸ਼ਮੀਰ 'ਚ ਘੁਸਪੈਠ ਕੀਤੀ ਸੀ¢ਅਦਾਲਤ ਹੁਣ 8 ਜਨਵਰੀ ਨੂੰ ਸਜ਼ਾ ਸੁਣਾਉਣ 'ਤੇ ਦਲੀਲਾਂ ਸੁਣੇਗੀ¢



Ad Position 22
No active advertisement
ਪਿਛਲੀ ਖ਼ਬਰ ਪ੍ਰਮਾਣੂ ਊਰਜਾ ਬਿੱਲ 'ਤੇ ਲੱਗੀ ਸੰਸਦ ਦੀ ਮੋਹਰ ਅਗਲੀ ਖ਼ਬਰ ਪ੍ਰਤਾਪ ਸਿੰਘ ਦੀ ਜਿੱਤ 'ਤੇ ਅਕਾਲੀ ਆਗੂਆਂ ਨੇ ਲੱਡੂ ਵੰਡੇ
Ad Position 24