ਪ੍ਰਧਾਨ ਮੰਤਰੀ ਮੋਦੀ ਵਲੋਂ ਸੁਲਤਾਨ ਹੈਥਮ ਨਾਲ ਮੁਲਾਕਾਤ
ਭਾਰਤੀ ਅਰਥਵਿਵਸਥਾ ਤੇਜ਼ੀ ਨਾਲ ਵਧ ਰਹੀ ਅੱਗੇ-ਮੋਦੀ
ਮਸਕਟ, 18 ਦਸੰਬਰ (ਪੀ. ਟੀ. ਆਈ.)-ਭਾਰਤ ਤੇ ਓਮਾਨ ਨੇ ਅੱਜ ਇਕ ਮੁਕਤ ਵਪਾਰ ਸਮਝੌਤੇ 'ਤੇ ਦਸਤਖਤ ਕੀਤੇ, ਜਿਸਦੇ ਤਹਿਤ, ਭਾਰਤ ਦੀ 98 ਫ਼ੀਸਦ ਬਰਾਮਦ ਨੂੰ ਓਮਾਨੀ ਬਾਜ਼ਾਰ ਤੱਕ ਡਿਊਟੀ-ਮੁਕਤ ਪਹੁੰਚ ਮਿਲੇਗੀ | ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਮਾਨ ਪਹੁੰਚੇ | ਜਿਥੇ ਦੁਵੱਲੀ ਬੈਠਕ ਤੋਂ ਪਹਿਲਾਂ ਮਸਕਟ ਦੇ ਅਲ ਬਰਾਕਾ ਪੈਲੇਸ ਵਿਖੇ ਸੁਲਤਾਨ ਹੈਥਮ ਬਿਨ ਤਾਰਿਕ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਦੋਵੇਂ ਨੇਤਾਵਾਂ ਨੇ ਇਹ ਮੰਨਿਆ ਕਿ ਭਾਰਤ ਤੇ ਓਮਾਨ ਵਿਚਕਾਰ ਕੂਟਨੀਤਕ ਸੰਬੰਧਾਂ ਦੇ 70 ਸਾਲ ਪੂਰੇ ਹੋਣਾ ਦੁਵੱਲੀ ਭਾਈਵਾਲੀ 'ਚ ਇਕ ਮੀਲ ਪੱਥਰ ਹੈ | ਦੋਵਾਂ ਨੇ ਭਾਰਤ-ਓਮਾਨ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ 'ਤੇ ਵਿਚਾਰ ਕੀਤਾ | ਇਸੇ ਮੌਕੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀ.ਈ.ਪੀ.ਏ.) 'ਤੇ ਦਸਤਖਤ ਕੀਤੇ ਗਏ | ਜੈਸਵਾਲ ਨੇ ਕਿਹਾ ਕਿ ਦੋਵਾਂ ਨੇ ਰੱਖਿਆ, ਸੁਰੱਖਿਆ, ਵਪਾਰ ਤੇ ਨਿਵੇਸ਼, ਊਰਜਾ, ਖੇਤੀਬਾੜੀ, ਤਕਨਾਲੋਜੀ, ਨਵੇਂ ਤੇ ਉੱਭਰ ਰਹੇ ਖੇਤਰ, ਸੱਭਿਆਚਾਰ ਤੇ ਲੋਕਾਂ ਵਿਚਕਾਰ ਸੰਬੰਧਾਂ ਸਮੇਤ ਕਈ ਵਿਸ਼ਿਆਂ 'ਤੇ ਵਿਚਾਰ ਵਟਾਂਦਰਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਖੇਤਰੀ ਤੇ ਵਿਸ਼ਵਵਿਆਪੀ ਹਿੱਤਾਂ ਦੇ ਮੁੱਦਿਆਂ 'ਤੇ ਵੀ ਚਰਚਾ ਕੀਤੀ ¢
ਭਾਰਤ-ਓਮਾਨ ਮੁਕਤ ਵਪਾਰ ਦੇ ਕੀ ਹੋਣਗੇ ਫਾਇਦੇ ?
ਇਹ ਸਮਝÏਤਾ ਭਾਰਤ ਦੇ ਕਿਰਤ-ਅਧਾਰਤ ਖੇਤਰਾਂ ਜਿਵੇਂ ਕਿ ਕਪੜਾ, ਚਮੜਾ, ਜੁੱਤੀਆਂ, ਰਤਨ ਤੇ ਗਹਿਣੇ, ਇੰਜੀਨੀਅਰਿੰਗ ਉਤਪਾਦ, ਪਲਾਸਟਿਕ, ਫਰਨੀਚਰ, ਖੇਤੀਬਾੜੀ ਉਤਪਾਦ, ਦਵਾਈਆਂ, ਮੈਡੀਕਲ ਉਪਕਰਣ ਤੇ ਆਟੋਮੋਬਾਈਲ ਦੀ ਬਰਮਾਦ ਨੂੰ ਵਧਾਏਗਾ | ਇਸ ਨਾਲ ਰੁਜ਼ਗਾਰ ਪੈਦਾ ਹੋਵੇਗਾ ਤੇ ਕਾਰੀਗਰਾਂ, ਅÏਰਤਾਂ ਦੀ ਅਗਵਾਈ ਵਾਲੇ ਉੱਦਮਾਂ ਤੇ ਐਮ.ਐਸ.ਐਮ.ਈ. ਨੂੰ ਮਜ਼ਬੂਤੀ ਮਿਲੇਗੀ | ਜ਼ਿਕਰਯੋਗ ਹੈ ਕਿ ਇਹ ਪਿਛਲੇ 6 ਮਹੀਨਿਆਂ 'ਚ ਭਾਰਤ ਦਾ ਦੂਜਾ ਮੁਕਤ ਵਪਾਰ ਸਮਝÏਤਾ ਹੈ | ਭਾਰਤ ਨੇ ਪਿਛਲੇ ਕੁਝ ਸਾਲਾਂ 'ਚ ਕਈ ਮੁਕਤ ਵਪਾਰ ਸਮਝੌਤਿਆਂ (ਐਫ.ਟੀ.ਏ) 'ਤੇ ਦਸਤਖਤ ਕੀਤੇ ਹਨ, ਜਿਸ ਨਾਲ ਸਾਡੇ ਕਿਸਾਨਾਂ, ਵਪਾਰੀਆਂ ਤੇ ਨਿਰਯਾਤਕਾਂ ਨੂੰ ਫਾਇਦਾ ਹੋ ਰਿਹਾ ਹੈ | ਇਸ ਮੁਕਤ ਵਪਾਰ ਸਮਝੌਤੇ 'ਚ ਭਾਰਤ ਦੀਆਂ ਰਵਾਇਤੀ ਦਵਾਈਆਂ ਨੂੰ ਵਿਸ਼ੇਸ਼ ਤੌਰ 'ਤੇ ਸ਼ਾਮਲ ਕੀਤਾ ਗਿਆ | ਇਹ ਕਦਮ ਆਯੁਸ਼ ਉਤਪਾਦਾਂ ਦੀ ਓਮਾਨ ਦੇ ਬਾਜ਼ਾਰ 'ਚ ਪਹੁੰਚ ਨੂੰ ਵਧਾਵੇਗਾ | ਇਹ ਪਹਿਲੀ ਵਾਰ ਹੈ ਜਦੋਂ ਭਾਰਤ ਦੀਆਂ ਰਵਾਇਤੀ ਦਵਾਈਆਂ ਨੂੰ ਵਪਾਰ ਸਮਝੌਤੇ 'ਚ ਸ਼ਾਮਲ ਕੀਤਾ ਗਿਆ ਹੈ |
ਕੁੱਝ ਉਤਪਾਦ ਰੱਖੇ ਸਮਝੌਤੇ ਤੋਂ ਬਾਹਰ
ਭਾਰਤ ਵਲੋਂ ਵਪਾਰ ਸਮਝÏਤੇ ਦੇ ਤਹਿਤ ਡੇਅਰੀ ਵਰਗੀਆਂ ਖੇਤੀਬਾੜੀ ਵਸਤੂਆਂ ਦੇ ਨਾਲ-ਨਾਲ ਚਾਕਲੇਟ, ਸੋਨਾ, ਚਾਂਦੀ, ਗਹਿਣੇ, ਜੁੱਤੀਆਂ ਤੇ ਖੇਡਾਂ ਦੇ ਸਮਾਨ ਸਮੇਤ ਕਈ ਖੇਤਰਾਂ ਦੇ ਉਤਪਾਦਾਂ 'ਤੇ ਕੋਈ ਡਿਊਟੀ ਰਿਆਇਤਾਂ ਨਾ ਦੇ ਕੇ ਘਰੇਲੂ ਕਿਸਾਨਾਂ ਤੇ ਐਮ.ਐਸ.ਐਮ.ਈ. ਦੇ ਹਿੱਤਾਂ ਦੀ ਰੱਖਿਆ ਕੀਤੀ ਗਈ | ਵਣਜ ਮੰਤਰਾਲੇ ਨੇ ਕਿਹਾ ਕਿ ਆਪਣੇ ਹਿੱਤਾਂ ਦੀ ਰੱਖਿਆ ਲਈ ਸੰਵੇਦਨਸ਼ੀਲ ਉਤਪਾਦਾਂ ਨੂੰ ਭਾਰਤ ਵਲੋਂ ਬਿਨਾਂ ਕਿਸੇ ਰਿਆਇਤ ਦੀ ਪੇਸ਼ਕਸ਼ ਕੀਤੇ 'ਬਾਹਰ ਰੱਖਣ' ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ |
ਭਾਰਤ ਤੇ ਓਮਾਨ ਵਲੋਂ ਮੁਕਤ ਵਪਾਰ ਸਮਝੌਤੇ 'ਤੇ ਦਸਤਖ਼ਤ
ਅਜੀਤ ਡੈਸਕ
19-12-2025