19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਐਨ.ਜੀ.ਟੀ. ਵਲੋਂ ਵਲੋਂ ਪੰਜਾਬ ਦੀ ਫਾਰਮ ਹਾਊਸ ਨੀਤੀ 'ਤੇ ਰੋਕ

Ad Position 21
No active advertisement
ਅਜੀਤ ਡੈਸਕ 19-12-2025
ਨਵੀਂ ਦਿੱਲੀ, 18 ਦਸੰਬਰ (ਇੰਟ.)-ਕੌਮੀ ਗਰੀਨ ਟਿ੍ਬਿਊਨਲ (ਐਨ.ਜੀ.ਟੀ.) ਨੇ ਪੰਜਾਬ ਸਰਕਾਰ ਦੀ 'ਫਾਰਮ ਹਾਊਸ ਨੀਤੀ' ਉਤੇ ਰੋਕ ਲਗਾ ਦਿੱਤੀ ਹੈ, ਜੋ ਰਸੂਖਵਾਨ ਲੋਕਾਂ ਲਈ ਇਕ ਵੱਡਾ ਝਟਕਾ ਹੈ¢ ਪੰਜਾਬ ਸਰਕਾਰ ਨੇ ਕੰਢੀ ਖੇਤਰ 'ਚ ਜੰਗਲਾਤ ਦੀ ਡੀਲਿਸਟ ਜ਼ਮੀਨ 'ਤੇ ਪ੍ਰਤੀ ਏਕੜ ਪਿੱਛੇ ਇਕ ਨਿਸ਼ਚਿਤ ਖੇਤਰ 'ਚ ਉਸਾਰੀ ਕੀਤੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਸੀ¢ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਨੇ 20 ਨਵੰਬਰ ਨੂੰ ਇਸ ਬਾਰੇ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤਾ ਸੀ¢ਕੌਂਸਲ ਆਫ਼ ਇੰਜਨੀਅਰਜ਼ ਤਰਫ਼ੋਂ ਪੰਜਾਬ ਸਰਕਾਰ ਦੇ 20 ਨਵੰਬਰ ਦੇ ਨੋਟੀਫ਼ਿਕੇਸ਼ਨ ਨੂੰ ਕੌਮੀ ਗਰੀਨ ਟਿ੍ਬਿਊਨਲ 'ਚ 23 ਨਵੰਬਰ ਨੂੰ ਚੁਣÏਤੀ ਦੇ ਦਿੱਤੀ ਗਈ ਸੀ¢ ਕੌਂਸਲ ਦੇ ਪ੍ਰਧਾਨ ਕਪਿਲ ਅਰੋੜਾ ਨੇ ਦੱਸਿਆ ਕਿ ਕੌਮੀ ਟਿ੍ਬਿਊਨਲ ਨੇ ਸਰਕਾਰ ਦੀ 'ਫਾਰਮ ਹਾਊਸ ਨੀਤੀ' 'ਤੇ ਅਗਲੀ ਚਾਰ ਫਰਵਰੀ ਤੱਕ ਰੋਕ ਲਗਾ ਦਿੱਤੀ ਹੈ¢ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਨੋਟੀਫ਼ਿਕੇਸ਼ਨ ਸਿੱਧੇ ਤÏਰ 'ਤੇ ਸੁਪਰੀਮ ਕੋਰਟ ਦੇ ਹੁਕਮਾਂ ਅਤੇ ਕੇਂਦਰੀ ਵਾਤਾਵਰਨ ਮੰਤਰਾਲੇ ਦੇ ਨਿਰਦੇਸ਼ਾਂ ਦੀ ਉਲੰਘਣਾ ਹੈ¢

Ad Position 22
No active advertisement
ਪਿਛਲੀ ਖ਼ਬਰ ਰੂਸੀ ਹਥਿਆਰਬੰਦ ਬਲਾਂ 'ਚ ਕੰਮ ਕਰਨ ਵਾਲੇ 26 ਭਾਰਤੀਆਂ ਦੀ ਮੌਤ ਅਗਲੀ ਖ਼ਬਰ ਭਾਰਤ ਤੇ ਓਮਾਨ ਵਲੋਂ ਮੁਕਤ ਵਪਾਰ ਸਮਝੌਤੇ 'ਤੇ ਦਸਤਖ਼ਤ
Ad Position 24