19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਰੂਸੀ ਹਥਿਆਰਬੰਦ ਬਲਾਂ 'ਚ ਕੰਮ ਕਰਨ ਵਾਲੇ 26 ਭਾਰਤੀਆਂ ਦੀ ਮੌਤ

Ad Position 21
No active advertisement
ਅਜੀਤ ਡੈਸਕ 19-12-2025
ਨਵੀਂ ਦਿੱਲੀ, 18 ਦਸੰਬਰ (ਪੀ. ਟੀ. ਆਈ.)-ਰੂਸੀ ਹਥਿਆਰਬੰਦ ਬਲਾਂ 'ਚ ਕੰਮ ਕਰਨ ਵਾਲੇ 26 ਭਾਰਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦੋਂਕਿ ਰੂਸੀ ਪੱਖ ਵਲੋਂ 7 ਨੂੰ ਲਾਪਤਾ ਦੱਸਿਆ ਗਿਆ ਹੈ | ਰਾਜ ਸਭਾ 'ਚ ਇਕ ਸਵਾਲ ਦੇ ਲਿਖਤੀ ਜਵਾਬ 'ਚ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਦੱਸਿਆ ਕਿ 50 ਵਿਅਕਤੀਆਂ ਨੂੰ ਜਲਦੀ ਉਨ੍ਹਾਂ ਹਾਲਾਤਾਂ 'ਚੋਂ ਬਾਹਰ ਕੱਢਿਆ ਜਾਵੇਗਾ | ਮੰਤਰੀ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ 10 ਮਿ੍ਤਕ ਭਾਰਤੀ ਨਾਗਰਿਕਾਂ ਦੇ ਅਵਸ਼ੇਸ਼ਾਂ ਨੂੰ ਭਾਰਤ ਵਾਪਸ ਭੇਜਣ ਤੇ 2 ਮਿ੍ਤਕ ਭਾਰਤੀ ਨਾਗਰਿਕਾਂ ਦੇ ਸਸਕਾਰ 'ਚ ਸਹਾਇਤਾ ਪ੍ਰਦਾਨ ਕੀਤੀ ਹੈ | ਉਨ੍ਹਾਂ ਦੱਸਿਆ ਕਿ 18 ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਦੇ ਡੀ.ਐਨ.ਏ. ਨਮੂਨਿਆਂ ਨੂੰ ਰੂਸੀ ਅਧਿਕਾਰੀਆਂ ਨਾਲ ਸਾਂਝਾ ਕੀਤਾ ਗਿਆ ਹੈ ਤਾਂ ਜੋ ਮਿ੍ਤਕ ਭਾਰਤੀ ਨਾਗਰਿਕਾਂ ਦੀ ਪਛਾਣ ਸਥਾਪਤ ਕੀਤੀ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ 'ਸਟੈਚੂ ਆਫ਼ ਯੂਨਿਟੀ' ਦੇ ਡਿਜ਼ਾਈਨਰ ਮੂਰਤੀਕਾਰ ਰਾਮ ਸੁਤਾਰ ਦਾ ਦਿਹਾਂਤ ਅਗਲੀ ਖ਼ਬਰ ਐਨ.ਜੀ.ਟੀ. ਵਲੋਂ ਵਲੋਂ ਪੰਜਾਬ ਦੀ ਫਾਰਮ ਹਾਊਸ ਨੀਤੀ 'ਤੇ ਰੋਕ
Ad Position 24