ਨਵੀਂ ਦਿੱਲੀ, 18 ਦਸੰਬਰ (ਪੀ. ਟੀ. ਆਈ./ਮਿਸਰਦੀਪ ਭਾਟੀਆ)-ਗੁਜਰਾਤ 'ਚ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ 'ਸਟੈਚੂ ਆਫ ਯੂਨਿਟੀ' ਨੂੰ ਡਿਜ਼ਾਈਨ ਕਰਨ ਲਈ ਜਾਣੇ ਜਾਂਦੇ ਪ੍ਰਸਿੱਧ ਮੂਰਤੀਕਾਰ ਰਾਮ ਸੁਤਾਰ ਦਾ ਬੁੱਧਵਾਰ ਦੇਰ ਰਾਤ ਨੋਇਡਾ ਸਥਿਤ ਆਪਣੇ ਘਰ 'ਚ ਦਿਹਾਂਤ ਹੋ ਗਿਆ | ਉਨ੍ਹਾਂ ਦੇ ਪੁੱਤਰ ਅਨਿਲ ਸੁਤਾਰ ਨੇ ਇਹ ਜਾਣਕਾਰੀ ਦਿੱਤੀ | ਉਹ 100 ਸਾਲ ਦੇ ਸਨ ਅਤੇ ਉਮਰ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਸਨ | 19 ਫਰਵਰੀ, 1925 ਨੂੰ ਮÏਜੂਦਾ ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ਦੇ ਗੋਂਡੂਰ ਪਿੰਡ 'ਚ ਇਕ ਨਿਮਰ ਪਰਿਵਾਰ 'ਚ ਜਨਮੇ, ਸੁਤਾਰ ਬਚਪਨ ਤੋਂ ਹੀ ਮੂਰਤੀ ਕਲਾ ਵੱਲ ਆਕਰਸ਼ਿਤ ਸਨ | ਮੁੰਬਈ ਦੇ ਜੇਜੇ ਸਕੂਲ ਆਫ਼ ਆਰਟ ਐਂਡ ਆਰਕੀਟੈਕਚਰ ਦੇ ਸੋਨ ਤਗਮਾ ਜੇਤੂ, ਸੁਤਾਰ ਦੇ ਨਾਂਅ ਬਹੁਤ ਸਾਰੀਆਂ ਪ੍ਰਾਪਤੀਆਂ ਹਨ | ਸੰਸਦ ਕੰਪਲੈਕਸ ਵਿੱਚ ਧਿਆਨ ਦੀ ਸਥਿਤੀ ਵਿੱਚ ਮਹਾਤਮਾ ਗਾਂਧੀ ਅਤੇ ਘੋੜੇ 'ਤੇ ਸਵਾਰ ਛਤਰਪਤੀ ਸ਼ਿਵਾਜੀ ਦੀਆਂ ਪ੍ਰਤੀਕ ਮੂਰਤੀਆਂ ਉਨ੍ਹਾਂ ਦੀਆਂ ਸਭ ਤੋਂ ਵਧੀਆ ਰਚਨਾਵਾਂ ਵਿੱਚੋਂ ਹਨ¢ ਸਟੈਚੂ ਆਫ਼ ਯੂਨਿਟੀ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਰਦਾਰ ਪਟੇਲ ਦਾ ਸਨਮਾਨ ਕਰਦੀ ਹੈ | ਸੁਤਾਰ ਨੂੰ 1999 ਵਿੱਚ ਪਦਮ ਸ਼੍ਰੀ ਅਤੇ 2016 'ਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ | ਹਾਲ ਹੀ 'ਚ, ਸੁਤਾਰ ਨੂੰ ਮਹਾਰਾਸ਼ਟਰ ਭੂਸ਼ਣ ਪੁਰਸਕਾਰ, ਰਾਜ ਦਾ ਸਭ ਤੋਂ ਵੱਡਾ ਪੁਰਸਕਾਰ, ਦਿੱਤਾ ਗਿਆ ਹੈ |