ਚੰਡੀਗੜ੍ਹ, 18 ਦਸੰਬਰ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲੋਕਾਂ ਨੂੰ ਪ੍ਰਦੂਸ਼ਿਤ ਹਵਾ 'ਚ ਛੱਡ ਕੇ ਖ਼ੁਦ ਵਿਦੇਸ਼ ਚਲੇ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 'ਤੇ ਤਿੱਖਾ ਹਮਲਾ ਬੋਲਿਆ ਹੈ¢ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਓਮਾਨ 'ਚ ਹਨ, ਵਿਰੋਧੀ ਧਿਰ ਦੇ ਨੇਤਾ ਜਰਮਨੀ 'ਚ ਹਨ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਬੇਹੱਦ ਹਵਾ ਪ੍ਰਦੂਸ਼ਣ ਕਾਰਨ ਗੈਸ ਚੈਂਬਰ ਬਣੀ ਹੋਈ ਹੈ ਪਰ ਪ੍ਰਧਾਨ ਮੰਤਰੀ ਚੁੱਪ ਹਨ, ਜਦਕਿ ਕੇਂਦਰ ਸਰਕਾਰ ਦੀ ਸਰਗਰਮੀ ਤੋਂ ਬਿਨਾਂ ਪ੍ਰਦੂਸ਼ਣ ਘੱਟ ਨਹੀਂ ਹੋ ਸਕਦਾ¢ ਉਨ੍ਹਾਂ ਕਿਹਾ ਕਿ ਦਿੱਲੀ 'ਚ 10 ਸਾਲ 'ਆਪ' ਦੀ ਸਰਕਾਰ ਰਹੀ ਪਰ ਕਦੇ ਵੀ ਪ੍ਰਦੂਸ਼ਣ ਦਾ ਇੰਨਾ ਖ਼ਤਰਨਾਕ ਪੱਧਰ ਨਹੀਂ ਦੇਖਿਆ ਗਿਆ¢ ਕੇਜਰੀਵਾਲ ਨੇ ਕਿਹਾ ਕਿ ਅੱਜ ਦਿੱਲੀ ਅਤੇ ਕੇਂਦਰ ਸਰਕਾਰ 'ਚੋਂ ਕਿਸੇ ਦੀ ਵੀ ਨੀਅਤ ਹਵਾ ਸਾਫ਼ ਕਰਨ ਦੀ ਨਹੀਂ ਹੈ¢