05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸੀਤ ਲਹਿਰ ਨੇ ਛੇੜੀ ਕੰਬਣੀ ਧੁੰਦ ਨੇ ਰੋਕੀ ਆਵਾਜਾਈ

Ad Position 21
No active advertisement
ਅਜੀਤ ਡੈਸਕ 21-12-2025

ਪੰਜਾਬ 'ਚ ਫ਼ਰੀਦਕੋਟ ਸਭ ਤੋਂ ਠੰਢਾ ਰਿਹਾ
ਅੰਮਿ੍ਤਸਰ, 20 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਤੇ ਹਰਿਆਣਾ ਸਮੇਤ ਉੱਤਰੀ ਭਾਰਤ 'ਚ ਠੰਢ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਕਈ ਥਾਵਾਂ 'ਤੇ ਜ਼ੀਰੋ ਵਿਜ਼ੀਬਿਲਟੀ ਦੇਖਣ ਨੂੰ ਦਰਜ ਕੀਤੀ ਗਈ | ਵਧਦੀ ਧੁੰਦ ਵਿਚਕਾਰ ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਜ਼ਿਲਿ੍ਹਆਂ 'ਚ ਦੋ ਦਿਨਾਂ ਲਈ ਹਲਕੀ ਬਾਰਿਸ਼ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ, ਜਿਨ੍ਹਾਂ 'ਚ ਅੰਮਿ੍੍ਰਤਸਰ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ, ਕਪੂਰਥਲਾ ਅਤੇ ਹੁਸ਼ਿਆਰਪੁਰ ਸ਼ਾਮਿਲ ਹਨ | ਓਧਰ ਪੰਜਾਬ ਤੇ ਹਰਿਆਣਾ 'ਚ ਕਈ ਇਲਾਕੇ ਸੰਘਣੀ ਧੁੰਦ ਦੀ ਚਾਦਰ ਹੇਠ ਰਹੇ | ਮÏਸਮ ਵਿਭਾਗ ਅਨੁਸਾਰ ਅੱਜ ਪੰਜਾਬ 'ਚ ਫਰੀਦਕੋਟ ਸਭ ਤੋਂ ਠੰਢਾ ਸਥਾਨ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ ਰਿਹਾ | ਅੰਮਿ੍ਤਸਰ 'ਚ ਘੱਟੋ-ਘੱਟ ਤਾਪਮਾਨ 9.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਲੁਧਿਆਣਾ ਤੇ ਪਟਿਆਲਾ 'ਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 9.6 ਤੇ 9.2 ਡਿਗਰੀ ਦਰਜ ਕੀਤਾ ਗਿਆ | ਇਹ ਪਠਾਨਕੋਟ 'ਚ 9, ਬਠਿੰਡਾ 'ਚ 5.4, ਗੁਰਦਾਸਪੁਰ 'ਚ 7.5 ਡਿਗਰੀ ਰਿਹਾ | ਬਹੁਤ ਸੰਘਣੀ ਧੁੰਦ ਕਾਰਨ ਅੰਮਿ੍ਤਸਰ 'ਚ ਲਗਾਤਾਰ ਦੂਜੇ ਦਿਨ ਦਿ੍ਸ਼ਟਤਾ ਜ਼ੀਰੋ ਰਹੀ, ਜਦਕਿ ਲੁਧਿਆਣਾ 'ਚ ਇਹ 50 ਮੀਟਰ ਤੇ ਪਟਿਆਲਾ 'ਚ 90 ਮੀਟਰ ਦਰਜ ਕੀਤੀ ਗਈ | ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ 'ਚ ਘੱਟੋ-ਘੱਟ ਤਾਪਮਾਨ 11.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਗੁਆਂਢੀ ਸੂਬੇ ਹਰਿਆਣਾ ਦੇ ਜੀਂਦ 'ਚ ਘੱਟੋ-ਘੱਟ ਤਾਪਮਾਨ 5.2 ਡਿਗਰੀ, ਅੰਬਾਲਾ 'ਚ ਇਹ 11.6, ਹਿਸਾਰ 'ਚ 6.2, ਕਰਨਾਲ 'ਚ 8, ਨਰਨੌਲ 'ਚ 5.8, ਜਦੋਂ ਕਿ ਰੋਹਤਕ, ਭਿਵਾਨੀ ਤੇ ਸਿਰਸਾ 'ਚ ਕ੍ਰਮਵਾਰ 6.8, 7 ਤੇ 7 ਡਿਗਰੀ ਤਾਪਮਾਨ ਰਿਹਾ |

Ad Position 22
No active advertisement
ਪਿਛਲੀ ਖ਼ਬਰ ਇਮਰਾਨ ਖ਼ਾਨ ਤੇ ਬੁਸ਼ਰਾ ਬੀਬੀ ਨੂੰ ਤੋਸ਼ਾਖ਼ਾਨਾ-2 ਮਾਮਲੇ 'ਚ 17 ਸਾਲ ਕੈਦ ਅਗਲੀ ਖ਼ਬਰ ਪੰਜਾਬ ਸਰਕਾਰ ਆਮ ਘਰਾਂ ਦੇ ਨੌਜਵਾਨਾਂ ਦੇ ਅੰਬਰਾਂ 'ਚ ਉਡਾਰੀ ਲਗਾਉਣ ਦੇ ਸੁਪਨੇ ਕਰੇਗੀ ਪੂਰੇ-ਮੁੱਖ ਮੰਤਰੀ
Ad Position 24