ਨਵੀਂ ਦਿੱਲੀ, 20 ਦਸੰਬਰ (ਜਗਤਾਰ ਸਿੰਘ)-ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸੀ ਆਗੂ ਅਲਕਾ ਲਾਂਬਾ ਖ਼ਿਲਾਫ਼ ਅਪਰਾਧਿਕ ਦੋਸ਼ ਤੈਅ ਕਰ ਦਿੱਤੇ ਹਨ | ਇਹ ਮਾਮਲਾ ਜੰਤਰ-ਮੰਤਰ ਦੇ ਨੇੜੇ ਹੋਏ ਇਕ ਪ੍ਰਦਰਸ਼ਨ ਨਾਲ ਜੁੜਿਆ ਹੋਇਆ ਹੈ, ਜੋ ਹਿੰਸਕ ਹੋ ਗਿਆ ਸੀ | ਅਦਾਲਤ ਨੇ ਕਿਹਾ ਕਿ ਪ੍ਰਦਰਸ਼ਨ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਕੰਮ 'ਚ ਅੜਿੱਕਾ ਪਾਇਆ ਗਿਆ ਅਤੇ ਨਿਯਮਾਂ ਦੀ ਉਲੰਘਣਾ ਕੀਤੀ ਗਈ | ਇਹ ਮਾਮਲਾ 29 ਜੁਲਾਈ 2024 ਦਾ ਹੈ ਜਦੋਂ ਅਲਕਾ ਲਾਂਬਾ ਨੇ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕੀਤੀ ਸੀ ਜਦਕਿ ਉਸ ਸਮੇਂ ਸੰਸਦ ਦਾ ਘਿਰਾਓ ਕਰਨ ਦੀ ਇਜਾਜ਼ਤ ਨਹੀਂ ਸੀ | ਅਦਾਲਤ ਨੇ ਸਪਸ਼ਟ ਕੀਤਾ ਕਿ ਸਬੂਤਾਂ ਦੀ ਪੂਰੀ ਜਾਂਚ ਟ੍ਰਾਇਲ 'ਚ ਹੋਏਗੀ | ਦੂਜੇ ਪਾਸੇ ਬਚਾਅ ਪੱਖ ਦੀ ਦਲੀਲ ਹੈ ਕਿ ਪ੍ਰਦਰਸ਼ਨ ਸ਼ਾਂਤੀਪੂਰਨ ਅਤੇ ਤੈਅ ਖੇਤਰ 'ਚ ਹੋਇਆ ਸੀ | ਕੋਈ ਸੁਤੰਤਰ ਗਵਾਹ ਜਾਂ ਸੱਟ ਦੇ ਸਬੂਤ ਨਹੀਂ ਹਨ | ਵੀਡੀਓ 'ਚ ਵੀ ਹਮਲਾ ਜਾਂ ਸੜਕ ਜਾਮ ਨਹੀਂ ਨਜ਼ਰ ਆਉਂਦੀ | ਹਾਲਾਂਕਿ ਅਦਾਲਤ ਨੇ ਇਨ੍ਹਾਂ ਦਲੀਲਾਂ ਨੂੰ ਖ਼ਾਰਜ ਕਰ ਦਿੱਤਾ |