ਰਾਜਾਸਾਂਸੀ, 20 ਦਸੰਬਰ (ਹਰਦੀਪ ਸਿੰਘ ਖੀਵਾ)-ਸੰਘਣੀ ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਨ ਏਅਰ ਇੰਡੀਆ ਐਕਸਪ੍ਰੈਸ ਦੀਆਂ 3 ਉਡਾਣਾਂ ਰੱਦ ਹੋਈਆਂ | ਜਦੋਂ ਕਿ ਘਰੇਲੂ ਉਡਾਣਾਂ 'ਚ 2 ਦਿੱਲੀ, ਮੁੰਬਈ ਤੇ ਪੂਨੇ, ਸ੍ਰੀਨਗਰ, ਅਹਿਮਦਾਬਾਦ, ਸ਼ਿਮਲਾ ਦੀਆਂ ਪੁੱਜਣ ਤੇ ਰਵਾਨਾ ਹੋਣ ਵਾਲੀਆਂ ਉਡਾਣਾਂ ਵੀ ਰੱਦ ਹੋ ਗਈਆਂ | ਇਸ ਤੋਂ ਇਲਾਵਾ ਦੁਬਈ ਤੋਂ ਇੱਥੇ ਪੁੱਜਣ ਵਾਲੀ ਸਪਾਈਸ ਜੈਟ ਏਅਰਵੇਜ਼ ਦੀ ਉਡਾਣ, ਲੰਡਨ ਤੋਂ ਪੁੱਜਣ ਵਾਲੀ ਏਅਰ ਇੰਡੀਆ ਦੀ ਉਡਾਣ, ਬੈਂਕਾਕ ਤੋਂ ਆਉਣ ਵਾਲੀ ਲਾਈਨ ਏਅਰ ਲਾਈਨ ਦੀ ਉਡਾਣ ਦੇਰੀ ਨਾਲ ਪਹੁੰਚੀਆਂ | ਇਸ ਤੋਂ ਇਲਾਵਾ ਦਿੱਲੀ ਤੇ ਮੁੰਬਈ, ਸਮੇਤ ਹੋਰ ਤੋਂ ਏਥੇ ਪੁੱਜਣ ਤੇ ਰਵਾਨਾ ਹੋਣ ਵਾਲੀਆਂ ਘਰੇਲੂ ਉਡਾਣਾਂ ਪ੍ਰਭਾਵਿਤ ਹੋਈਆਂ |