05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸ਼ੋਰੂਮ ਦਾ ਸ਼ੀਸ਼ਾ ਤੋੜ ਕੇ ਲੱਖਾਂ ਦਾ ਸਾਮਾਨ ਕੀਤਾ ਚੋਰੀ

Ad Position 21
No active advertisement
ਅਜੀਤ ਡੈਸਕ 21-12-2025
ਜਲੰਧਰ, 20 ਦਸੰਬਰ (ਐੱਮ. ਐੱਸ. ਲੋਹੀਆ)-ਸਥਾਨਕ ਨਿਊ ਜਵਾਹਰ ਨਗਰ ਦੇ ਖੇਤਰ 'ਚ ਹੈਾਡੀਕਰਾਫਟ ਅਤੇ ਗਿਫ਼ਟ ਆਈਟਮਾਂ ਦੇ ਸ਼ੋਰੂਮ 'ਬੁਨਕਰ' 'ਚ ਵੀਰਵਾਰ-ਸ਼ੱੁਕਰਵਾਰ ਦੀ ਦਰਮਿਆਨੀ ਰਾਤ ਨੂੰ ਕੋਈ ਵਿਅਕਤੀ ਬਾਰੀ ਦਾ ਸ਼ੀਸ਼ਾ ਤੋੜ ਕੇ ਅੰਦਰ ਦਾਖ਼ਲ ਹੋ ਗਿਆ ਅਤੇ ਉਸ ਨੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਹੈ | ਚੋਰੀ ਦੀ ਇਹ ਵਾਰਦਾਤ ਸ਼ੋਰੂਮ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ | ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਵਿਵੇਕ ਸੋਂਧੀ ਵਾਸੀ ਨਿਊ ਜਵਾਹਰ ਨਗਰ, ਜਲੰਧਰ ਨੇ ਦੱਸਿਆ ਹੈ ਕਿ ਉਸ ਦੀ ਧੀ ਵਲੋਂ 'ਬੁਨਕਰ' ਨਾਂਅ ਹੇਠ ਸ਼ੋਰੂਮ ਚਲਾਇਆ ਜਾ ਰਿਹਾ ਹੈ | 18-19 ਦਸੰਬਰ ਦੀ ਰਾਤ ਕੋਈ ਵਿਅਕਤੀ ਸ਼ੋਰੂਮ ਦੀ ਬਾਰੀ ਦਾ ਸ਼ੀਸ਼ਾ ਤੋੜ ਕੇ ਅੰਦਰ ਦਾਖ਼ਲ ਹੋ ਗਿਆ, ਜਿਸ ਨੇ ਕਰੀਬ 12.30 ਵਜੇ ਤੋਂ ਸਵੇਰੇ 4 ਵਜੇ ਦੇ ਦਰਮਿਆਨ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਅੰਦਰੋਂ ਕਰੀਬ 3 ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਹੈ | ਪੀੜਤ ਨੇ ਪੁਲਿਸ ਤੋਂ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਲੱਧੇਵਾਲੀ ਫਲਾਈ ਓਵਰ 'ਤੇ ਪ੍ਰਸ਼ਾਸਨ ਵਲੋਂ ਰੱਖੇ ਪੱਥਰ ਲੋਕਾਂ ਨੇ ਹਟਾਏ-ਵਾਹਨ ਚਾਲਕਾਂ ਨੇ ਲਿਆ ਸੁੱਖ ਦਾ ਸਾਹ <br/> ਅਗਲੀ ਖ਼ਬਰ ਅੰਮਿ੍ਤਸਰ ਦੇ ਰਾਜਾਸਾਂਸੀ ਹਵਾਈ ਅੱਡੇ 'ਤੇ 3 ਅੰਤਰਰਾਸ਼ਟਰੀ ਤੇ 7 ਘਰੇਲੂ ਉਡਾਣਾਂ ਰੱਦ
Ad Position 24