05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਲੱਧੇਵਾਲੀ ਫਲਾਈ ਓਵਰ 'ਤੇ ਪ੍ਰਸ਼ਾਸਨ ਵਲੋਂ ਰੱਖੇ ਪੱਥਰ ਲੋਕਾਂ ਨੇ ਹਟਾਏ-ਵਾਹਨ ਚਾਲਕਾਂ ਨੇ ਲਿਆ ਸੁੱਖ ਦਾ ਸਾਹ <br/>

Ad Position 21
No active advertisement
ਅਜੀਤ ਡੈਸਕ 21-12-2025
ਜਲੰਧਰ ਛਾਉਣੀ, 20 ਦਸੰਬਰ (ਪਵਨ ਖਰਬੰਦਾ)-ਅੱਜ ਮੁਹੱਲਾ ਕੋਟ ਰਾਮ ਦਾਸ ਆਬਾਦੀ ਅਤੇ ਹੋਰ ਆਲੇ ਦੁਆਲੇ ਦੀਆਂ ਕਲੋਨੀਆਂ ਦੇ ਵਸਨੀਕਾਂ ਨੇ ਲੱਧੇਵਾਲੀ ਫਲਾਈਓਵਰ ਉਪਰ ਜੋ ਪਿਛਲੇ ਕਈ ਸਾਲਾਂ ਤੋ ਪ੍ਰਸ਼ਾਸਨ ਵਲੋਂ ਪੱਥਰ ਰੱਖੇ ਗਏ ਸਨ, ਅੱਜ ਉਨ੍ਹਾਂ ਨੂੰ ਸਥਾਨਕ ਲੋਕਾਂ ਵਲੋਂ ਸਵੇਰੇ ਹਟਾਅ ਦਿੱਤਾ ਗਿਆ, ਜਿਸ ਤੋਂ ਬਾਅਦ ਇਸ ਫਲਾਈ ਓਵਰ 'ਤੇ ਟ੍ਰੈਫ਼ਿਕ ਪੂਰੀ ਤਰ੍ਹਾਂ ਸੁਚਾਰੂ ਢਾਂਗ ਨਾਲ ਚਲਦਾ ਹੋਇਆ ਨਜ਼ਰ ਆਉਣ ਲੱਗਾ ਤੇ ਵਾਹਨ ਚਾਲਕਾਂ ਨੇ ਸੁੱਖ ਦਾ ਸਾਹ ਲਿਆ ਤੇ ਲੋਕਾਂ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇੱਥੇ ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾ ਸੈਂਟਰਲ ਹਲਕੇ ਦੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੂੰ ਕਾਲੋਨੀਆਂ ਦੇ ਵਸਨੀਕਾਂ ਵਲੋਂ ਇਸ ਸਮੱਸਿਆ ਤੋਂ ਜਾਣੂ ਕਰਵਾਇਆ ਗਿਆ ਸੀ ਤੇ ਰਜਿੰਦਰ ਬੇਰੀ ਵਲੋਂ ਇਸ ਫਲਾਈਓਵਰ ਉਪਰ ਲਾਈਵ ਹੋ ਕੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਸੀ ਕਿ 1 ਹਫ਼ਤੇ ਵਿਚ ਇਸ ਸਮੱਸਿਆ ਦਾ ਕੋਈ ਹੱਲ ਕੀਤਾ ਜਾਵੇ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਰਿਹਾ ਪ੍ਰੰਤੂ ਅੱਜ ਸਵੇਰੇ ਸਾਰੇ ਮੁਹੱਲਾ ਨਿਵਾਸੀਆਂ ਅਤੇ ਕਾਲੋਨੀਆਂ ਦੇ ਵਸਨੀਕਾਂ ਨੇ ਆਪਣੇ ਪੱਧਰ 'ਤੇ ਇਹ ਪੱਥਰ ਇਕ ਪਾਸੇ ਕਰਵਾ ਦਿੱਤੇ ਹਨ ਅਤੇ ਆਵਾਜਾਈ ਨੂੰ ਚੱਲਦਾ ਕਰ ਦਿੱਤਾ | ਇਸ ਸੰਬੰਧੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੇ ਕੇਂਦਰੀ ਹਲਕੇ ਦੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਸਮੱਸਿਆ ਸੰਬੰਧੀ ਕਈ ਵਾਰ ਪ੍ਰਸ਼ਾਸਨ ਨੂੰ ਜਾਣੂੰ ਕਰਵਾਇਆ ਗਿਆ ਪਰ ਪ੍ਰਸ਼ਾਸਨ ਵਲੋਂ ਇਨ੍ਹਾਂ ਕੰਮਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਉਨ੍ਹਾਂ ਕਿਹਾ ਕਿ ਬੀਤੇ ਕਰੀਬ 3 ਮਹੀਨੇ ਤੋਂ ਫਲਾਈਓਵਰ ਦੀਆਂ ਲਾਈਟਾਂ ਨਹੀਂ ਜੱਗ ਰਹੀਆਂ ਹਨ, ਜਿਸ ਕਾਰਨ ਵੀ ਲੋਕਾਂ 'ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਪੱਥਰਾਂ ਕਰਕੇ ਕਈ ਸੜਕੀ ਹਾਦਸੇ ਹੋ ਚੁੱਕੇ ਹਨ ਪ੍ਰੰਤੂ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਅੱਜ ਤੱਕ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ | ਰਜਿੰਦਰ ਬੇਰੀ ਨੇ ਕਿਹਾ ਕਿ ਸਾਡੀ ਹੁਣ ਵੀ ਪ੍ਰਸ਼ਾਸਨ ਕੋਲ ਮੰਗ ਹੈ ਕਿ ਇਸ ਫਲਾਈਓਵਰ ਉਪਰ ਜੋ ਤਾਰ ਨਿਕਲਦੀ ਹੈ ਉਸ ਦਾ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ | ਰਜਿੰਦਰ ਬੇਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਮੁਹੱਲਾ ਨਿਵਾਸੀਆਂ ਅਤੇ ਕਾਲੋਨੀ ਨਿਵਾਸੀਆਂ ਦੀ ਮੁੱਖ ਮੰਗ ਦੇ ਚਲਦਿਆਂ ਇਹ ਫਲਾਈਓਵਰ ਬਣਵਾਇਆ ਗਿਆ ਸੀ ਪ੍ਰੰਤੂ ਅੱਜ ਮੌਕੇ ਦੀ ਸਰਕਾਰ ਇਸ ਫਲਾਈਓਵਰ ਦੀ ਦੇਖ ਭਾਲ ਕਰਨ ਵਿੱਚ ਫੇਲ੍ਹ ਸਾਬਿਤ ਹੋ ਰਹੀ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਮੁਹੱਲਾ ਨਿਵਾਸੀ ਅਤੇ ਯੂਥ ਆਗੂ ਜਤਿੰਦਰ ਜੋਨੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਚਰਿੱਤਰ ਨਿਰਮਾਣ 'ਚ ਸਕੂਲ ਸਿੱਖਿਆ ਦਾ ਯੋਗਦਾਨ ਅਹਿਮ-ਡਾ. ਹਮਦਰਦ <br/> ਅਗਲੀ ਖ਼ਬਰ ਸ਼ੋਰੂਮ ਦਾ ਸ਼ੀਸ਼ਾ ਤੋੜ ਕੇ ਲੱਖਾਂ ਦਾ ਸਾਮਾਨ ਕੀਤਾ ਚੋਰੀ
Ad Position 24