05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਚਰਿੱਤਰ ਨਿਰਮਾਣ 'ਚ ਸਕੂਲ ਸਿੱਖਿਆ ਦਾ ਯੋਗਦਾਨ ਅਹਿਮ-ਡਾ. ਹਮਦਰਦ <br/>

Ad Position 21
No active advertisement
ਅਜੀਤ ਡੈਸਕ 21-12-2025
ਜਲੰਧਰ, 20 ਦਸੰਬਰ (ਪਵਨ ਖਰਬੰਦਾ)-ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਦੇ ਅੱਜ 150 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਸਕੂਲ ਪ੍ਰਬੰਧਕਾਂ ਵਲੋਂ ਬਹੁਤ ਹੀ ਸ਼ਾਨਦਾਰ ਸਮਾਗਮ ਸੀ.ਟੀ. ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਅਦਾਰਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ, ਜਲੰਧਰ ਨਗਰ ਨਿਗਮ ਦੇ ਮੇਅਰ ਸ੍ਰੀ ਵਨੀਤ ਧੀਰ, ਸੀ.ਟੀ. ਗਰੁੱਪ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ, ਸੁਰਿੰਦਰ ਸੇਠ, ਆਮ ਆਦਮੀ ਪਾਰਟੀ ਤੋਂ ਕੇਂਦਰੀ ਹਲਕੇ ਦੇ ਇੰਚਾਰਜ ਸ੍ਰੀ ਨਿਤਿਨ ਕੋਹਲੀ, ਸਾਬਕਾ ਮੰਤਰੀ ਮਹਿੰਦਰ ਸਿੰਘ ਕੇ.ਪੀ, ਡਾ. ਐੱਸ.ਪੀ.ਐੱਸ ਗਰੋਵਰ, ਸੁਰਿੰਦਰ ਸੈਣੀ, ਸਾਬਕਾ ਕਰਨਲ ਰਜਿੰਦਰ ਸਿੰਘ ਸੇਖੋਂ, ਵਨੀਤ ਚੌਧਰੀ ਸਾਬਕਾ ਆਈ.ਏ.ਐੱਸ. ਤੇ ਜਸਟਿਸ ਨਰਿੰਦਰ ਸੂਦ ਸਮੇਤ ਇਸ ਸਕੂਲ ਦੇ ਕਈ ਸਾਬਕਾ ਵਿਦਿਆਰਥੀ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਡਾ. ਬਰਜਿੰਦਰ ਸਿੰਘ ਹਮਦਰਦ ਨੇ ਸਕੂਲ ਨਾਲ ਜੁੜੀਆਂ ਆਪਣੀਆਂ ਯਾਦਾਂ ਤਾਜ਼ਾ ਕਰਦੇ ਹੋਏ ਕਿਹਾ ਕਿ ਕਿਸੇ ਵੀ ਸ਼ਖ਼ਸੀਅਤ ਦੇ ਚਰਿੱਤਰ ਨਿਰਮਾਣ 'ਚ ਸਕੂਲ ਸਿੱਖਿਆ ਦਾ ਯੋਗਦਾਨ ਅਹਿਮ ਹੁੰਦਾ ਹੈ ਤੇ ਸਕੂਲ ਤੋਂ ਹਾਸਿਲ ਕੀਤਾ ਗਿਆ ਗਿਆਨ ਸਾਰੀ ਜ਼ਿੰਦਗੀ ਇਨਸਾਨ ਦੇ ਨਾਲ-ਨਾਲ ਚੱਲਦਾ ਹੋਇਆ ਉਸ ਦਾ ਰਾਹ ਰੁਸ਼ਨਾਉਂਦਾ ਹੈ | ਡਾ. ਹਮਦਰਦ ਨੇ ਕਿਹਾ ਕਿ ਅੱਜ ਕਈ ਦਹਾਕੇ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਉਕਤ ਸਕੂਲ ਦੀ ਸਾਰੀਆਂ ਗੱਲਾਂ ਪੂਰੀ ਤਰ੍ਹਾਂ ਯਾਦ ਹਨ ਤੇ ਸਕੂਲ ਦੇ ਅਧਿਆਪਕਾਂ ਦੀਆਂ ਨਸੀਹਤਾਂ ਅੱਜ ਵੀ ਉਨ੍ਹਾਂ ਦੇ ਜਿਹਨ 'ਚ ਹਨ | ਉਨ੍ਹਾਂ ਆਪਣੇ ਗਾਇਕੀ ਦੇ ਸ਼ੌਕ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਅਕਸਰ ਹੀ ਸਕੂਲ ਦੇ ਅਧਿਆਪਕਾਂ ਵਲੋਂ ਉਨ੍ਹਾਂ ਨੂੰ ਗਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਰਿਹਾ ਤੇ ਇਹੀ ਕਾਰਨ ਹੈ ਕਿ ਅੱਜ ਤੱਕ ਉਹ ਆਪਣਾ ਇਹ ਸ਼ੌਕ ਬਰਕਰਾਰ ਰੱਖ ਸਕੇ ਹਨ | ਜ਼ਿੰਦਗੀ 'ਚ ਆਏ ਅਨੇਕਾਂ ਉਤਰਾਅ-ਚੜਾਅ ਤੇ ਚੁਣੌਤੀਆਂ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਗਾਇਕੀ ਦੇ ਸ਼ੌਕ ਨੂੰ ਕਦੇ ਵੀ ਮਰਨ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਸਕੂਲ 'ਚ ਪੜ੍ਹਾਈ ਦੌਰਾਨ ਅਸੀਂ ਸਾਰੇ ਵਿਦਿਆਰਥੀ ਸਕਾਊਟਸ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਰਹੇ ਤੇ ਸੇਵਾ ਭਾਵਨਾ ਦੀ ਗੁੜ੍ਹਤੀ ਵੀ ਉੱਥੋਂ ਮਿਲੀ | ਇਸ ਦੇ ਨਾਲ ਹੀ ਡਾ. ਹਮਦਰਦ ਨੇ ਕਿਹਾ ਕਿ ਸਕੂਲ ਦੇ ਸਮੇਂ 60 ਸਾਲ ਪਹਿਲਾਂ ਦੇ ਬਣੇ ਅਨੇਕਾਂ ਕਈ ਦੋਸਤ ਅੱਜ ਵੀ ਉਨ੍ਹਾਂ ਦੇ ਸੰਪਰਕ 'ਚ ਹਨ ਤੇ ਚਾਹੇ ਉਨ੍ਹਾਂ 'ਚੋਂ ਹੁਣ ਕਈ ਵਿਦੇਸ਼ ਵੀ ਚਲੇ ਗਏ ਹਨ ਪਰ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਨਾਲ ਸੰਬੰਧ ਲਗਾਤਾਰ ਬਣੇ ਹੋਏ ਹਨ | ਇਸ ਮੌਕੇ ਉਨ੍ਹਾਂ ਜਲੰਧਰ ਸ਼ਹਿਰ ਨਾਲ ਆਪਣੇ ਲਗਾਅ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਿਛਲੇ ਸਮੇਂ ਦੌਰਾਨ ਜਦੋਂ ਉਹ 6 ਸਾਲ ਜਲੰਧਰ ਤੋਂ ਬਾਹਰ ਰਹੇ ਤਾਂ ਵੀ ਉਹ ਚੁੱਪ ਚੁੱਪੀਤੇ ਅਕਸਰ ਸ਼ਹਿਰ ਚੱਕਰ ਲਾ ਹੀ ਜਾਂਦੇ ਸਨ ਤੇ ਜਿੱਥੋਂ ਤੱਕ ਸਕੂਲ ਦਾ ਸੰਬੰਧ ਹੈ ਤਾਂ ਉਹ ਅੱਜ ਵੀ ਸਕੂਲ ਨੂੰ ਸਿਜਦਾ ਕੀਤੇ ਬਿਨਾਂ ਇੱਥੋਂ ਨਹੀਂ ਲੰਘਦੇ | ਉਨ੍ਹਾਂ ਨੇ ਸਕੂਲ ਦੇ ਉਸ ਸਮੇਂ ਦੇ ਹੈੱਡਮਾਸਟਰ ਸੰਤ ਭਗਵਾਨ ਸਿੰਘ ਨੂੰ ਵੀ ਯਾਦ ਕੀਤਾ | ਇਸ ਦੌਰਾਨ ਡਾ. ਬਰਜਿੰਦਰ ਸਿੰਘ ਹਮਦਰਦ, ਚਰਨਜੀਤ ਸਿੰਘ ਚੰਨੀ ਤੇ ਨਿਤਿਨ ਕੋਹਲੀ ਸਮੇਤ ਵੱਡੀ ਗਿਣਤੀ 'ਚ ਹਾਜ਼ਰ ਸਾਬਕਾ ਵਿਦਿਆਰਥੀਆਂ ਨੇ ਸਕੂਲ ਦੀ ਜਮਾਤ ਅੰਦਰ ਲੱਗੇ ਹੋਏ ਬੈਂਚਾ 'ਤੇ ਬੈਠ ਕੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ | ਇਸ ਦੌਰਾਨ ਡਾ. ਹਮਦਰਦ ਨੇ ਸਕੂਲ ਦੇ ਰਜਿਸਟਰ 'ਚ ਆਪਣੀ ਹਾਜ਼ਰੀ ਲਾਉਂਦੇ ਹੋਏ ਲਿਖਿਆ ਕਿ ਉਨ੍ਹਾਂ ਨੂੰ ਮੁੜ ਆਪਣੇ ਸਕੂਲ 'ਚ ਆ ਕੇ ਬਹੁਤ ਸਕੂਨ ਮਿਲਿਆ | ਇਸ ਦੌਰਾਨ ਡਾ. ਹਮਦਰਦ ਨੇ ਸਕੂਲ ਨੂੰ 21 ਹਜ਼ਾਰ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਵੀ ਕੀਤਾ | ਇਸ ਤੋਂ ਪਹਿਲਾਂ ਸਕੂਲ ਦੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜੋ ਕਿ ਸਮਾਗਮ ਦੌਰਾਨ ਖਿੱਚ ਦਾ ਕੇਂਦਰ ਬਣਿਆ | ਸਮਾਗਮ ਦੌਰਾਨ ਜਲੰਧਰ ਦੇ ਮੇਅਰ ਵਨੀਤ ਧੀਰ ਦੇ ਜਨਮ ਦਿਨ ਮੌਕੇ ਪ੍ਰਬੰਧਕਾਂ ਵਲੋਂ ਕੇਕ ਕੱਟਿਆ ਗਿਆ | ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਨਿਤਿਨ ਕੋਹਲੀ ਵਲੋਂ ਸਕੂਲ 'ਚ ਬੈਡਮਿੰਟਨ ਕੋਰਟ ਬਣਾਉਣ ਦਾ ਐਲਾਨ ਕੀਤਾ ਗਿਆ | ਇਸ ਮੌਕੇ ਮੇਅਰ ਵਨੀਤ ਧੀਰ, ਚੇਅਰਮੈਨ ਚਰਨਜੀਤ ਸਿੰਘ ਚੰਨੀ, ਐੱਸ.ਪੀ.ਐੱਸ ਗਰੋਵਰ, ਸੁਰਿੰਦਰ ਸੈਣੀ, ਵਨੀਤ ਚੌਧਰੀ, ਸੇਵਾ ਮੁਕਤ ਕਰਨਲ ਸੇਖੋਂ, ਡਾ. ਮਨਬੀਰ ਸਿੰਘ (ਐਮ. ਡੀ. ਸੀ. ਟੀ. ਗਰੁੱਪ), ਹਰਪ੍ਰੀਤ ਸਿੰਘ (ਸੀ. ਟੀ. ਗਰੁੱਪ) ਤੇ ਨਰਿੰਦਰ ਸੂਦ ਸਮੇਤ ਸਾਬਕਾ ਵਿਦਿਆਰਥੀਆਂ ਅਤੇ ਪਤਵੰਤੇ ਵਿਅਕਤੀਆਂ ਨੇ ਵੀ ਆਪਣੇ ਸੰਬੋਧਨ ਦੌਰਾਨ ਸਕੂਲ 'ਚ ਬਿਤਾਏ ਗਏ ਆਪਣੇ ਬਚਪਨ ਨੂੰ ਯਾਦ ਕਰਦਿਆਂ ਆਪਣੀਆਂ ਯਾਦਾਂ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ | ਇਸ ਦੌਰਾਨ ਡਾ. ਬਰਜਿੰਦਰ ਸਿੰਘ ਹਮਦਰਦ ਤੇ ਚੇਅਰਮੈਨ ਚਰਨਜੀਤ ਸਿੰਘ ਸਮੇਤ ਹਾਜ਼ਰ ਸਾਬਕਾ ਵਿਦਿਆਰਥੀਆਂ ਵਲੋਂ ਸਕੂਲ ਦੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਪ੍ਰੀਤ ਸਿੰਘ, ਬਿਕਰਮ ਚੋਪੜਾ, ਤਰਸਮੇ ਸਿੰਘ, ਸੁਭਾਸ਼ ਸ਼ਰਮਾ, ਵਕੀਲ ਪਰਮਜੀਤ ਸਿੰਘ, ਕੁਲਦੀਪ ਸਿੰਘ ਓਬਰਾਏ, ਜਗਮੋਹਨ ਸਿੰਘ, ਪਿ੍ੰਸੀਪਲ ਯੋਗੇਸ਼ ਕੁਮਾਰ, ਇਕਬਾਲ ਸਿੰਘ ਤੇ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਲ ਭਿੱਖਿਆ ਰੋਕੂ ਟਾਸਕ ਫੋਰਸ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਭੀਖ ਮੰਗਦੇ 10 ਬੱਚੇ ਛੁਡਵਾਏ ਅਗਲੀ ਖ਼ਬਰ ਲੱਧੇਵਾਲੀ ਫਲਾਈ ਓਵਰ 'ਤੇ ਪ੍ਰਸ਼ਾਸਨ ਵਲੋਂ ਰੱਖੇ ਪੱਥਰ ਲੋਕਾਂ ਨੇ ਹਟਾਏ-ਵਾਹਨ ਚਾਲਕਾਂ ਨੇ ਲਿਆ ਸੁੱਖ ਦਾ ਸਾਹ <br/>
Ad Position 24