08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਕਾਂਗਰਸ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਸਾਮ 'ਚ ਵਸਾਉਣ ਦੀ ਚਾਹਵਾਨ-ਮੋਦੀ

Ad Position 21
No active advertisement
ਅਜੀਤ ਡੈਸਕ 22-12-2025

ਨਾਮਰੂਪ ਵਿਖੇ 10,601 ਕਰੋੜ ਰੁਪਏ ਦੇ ਖਾਦ ਪਲਾਂਟ ਦਾ ਕੀਤਾ ਉਦਘਾਟਨ
ਨਾਮਰੂਪ, 21 ਦਸੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਤਿੱਖਾ ਹਮਲਾ ਕਰਦਿਆਂ ਉਸ 'ਤੇ ਰਾਸ਼ਟਰ ਵਿਰੋਧੀ ਗਤੀਵਿਧੀਆਂ 'ਚ ਸ਼ਾਮਿਲ ਹੋਣ ਅਤੇ ਅਸਾਮ 'ਚ ਗੈਰ-ਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀਆਂ ਨੂੰ ਵਸਣ 'ਚ ਮਦਦ ਕਰਨ ਦਾ ਦੋਸ਼ ਲਗਾਇਆ | ਪ੍ਰਧਾਨ ਮੰਤਰੀ ਨੇ ਅਸਾਮ ਦੇ ਜ਼ਿਲ੍ਹਾ ਡਿਬਰੂਗੜ੍ਹ ਦੇ ਨਾਮਰੂਪ ਵਿਖੇ 10,601 ਕਰੋੜ ਰੁਪਏ ਦੇ ਖਾਦ ਪਲਾਂਟ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਵੀ ਦੋਸ਼ ਲਗਾਇਆ ਕਿ ਕਾਂਗਰਸ ਨੇ ਇਥੇ ਪੁਰਾਣੇ ਪਲਾਂਟ ਨੂੰ ਆਧੁਨਿਕ ਬਣਾਉਣ ਅਤੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਲੱਭਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ | ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਕਾਂਗਰਸ ਚਾਹੁੰਦੀ ਹੈ ਕਿ ਗੈਰ-ਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀ ਅਸਾਮ ਦੇ ਜੰਗਲਾਂ ਅਤੇ ਜ਼ਮੀਨਾਂ 'ਚ ਵਸਣ | ਉਹ ਸਿਰਫ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ ਅਤੇ ਲੋਕਾਂ ਦੀ ਪ੍ਰਵਾਹ ਨਹੀਂ ਕਰਦੀ | ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਅਸਾਮੀਆਂ ਦੀ ਪਛਾਣ, ਹੋਂਦ ਅਤੇ ਮਾਣ ਦੀ ਚਿੰਤਾ ਨਹੀਂ ਕਰਦੀ | ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਵੋਟਰ ਸੂਚੀਆਂ ਦੀ ਸੋਧ ਦਾ ਵਿਰੋਧ ਕਰ ਰਹੀ ਹੈ, ਕਿਉਂਕਿ ਇਹ ਸਿਰਫ਼ ਸੱਤਾ ਹਥਿਆਉਣਾ ਚਾਹੁੰਦੀ ਹੈ, ਉਹ ਮੇਰੇ ਵਲੋਂ ਕੀਤੇ ਜਾਣ ਵਾਲੇ ਕਿਸੇ ਵੀ ਚੰਗੇ ਕੰਮ ਦਾ ਵਿਰੋਧ ਕਰਦੀ ਹੈ, ਜਦੋਂਕਿ ਭਾਜਪਾ ਸਰਕਾਰ ਹਮੇਸ਼ਾ ਅਸਾਮੀਆਂ ਦੀ ਪਛਾਣ, ਜ਼ਮੀਨ, ਮਾਣ ਅਤੇ ਹੋਂਦ ਦੀ ਰੱਖਿਆ ਲਈ ਕੰਮ ਕਰੇਗੀ | ਆਪਣੇ ਅਸਾਮ ਦੌਰੇ ਦੇ ਦੂਜੇ ਅਤੇ ਆਖਰੀ ਦਿਨ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੋਸ਼ ਲਗਾਇਆ ਕਿ ਕਾਂਗਰਸ ਨੇ ਇਸ ਦੇਸ਼ ਨਾਲ ਇੰਨੇ ਗਲਤ ਕੀਤੇ ਹਨ ਕਿ ਪਿਛਲੇ 11 ਸਾਲਾਂ ਤੋਂ ਉਨ੍ਹਾਂ ਨੂੰ ਸੁਧਾਰ ਕਰਨ ਦੇ ਬਾਵਜੂਦ ਸਭ ਕੁਝ ਪਟੜੀ 'ਤੇ ਲਿਆਉਣ ਲਈ ਅਜੇ ਵੀ ਬਹੁਤ ਸਾਰਾ ਕੰਮ ਬਾਕੀ ਹੈ¢ਜਦੋਂ ਸਾਡੀ ਸਰਕਾਰ ਨੇ ਡਾ. ਭੂਪੇਨ ਹਜ਼ਾਰਿਕਾ ਨੂੰ ਭਾਰਤ ਰਤਨ ਦਿੱਤਾ ਤਾਂ ਕਾਂਗਰਸ ਨੇ ਖੁੱਲ੍ਹ ਕੇ ਇਸ ਫੈਸਲੇ ਦਾ ਵਿਰੋਧ ਕੀਤਾ | ਇਸ ਦੇ ਰਾਸ਼ਟਰੀ ਪ੍ਰਧਾਨ ਨੇ ਟਿੱਪਣੀ ਕੀਤੀ ਕਿ 'ਮੋਦੀ ਨਾਚਨੇ ਗਾਨੇ ਵਾਲੋਂ ਕੋ ਭਾਰਤ ਰਤਨ ਦੇ ਰਹੇ ਹੈ' (ਮੋਦੀ ਨੱਚਣ ਗਾਉਣ ਵਾਲਿਆਂ ਨੂੰ ਭਾਰਤ ਰਤਨ ਦੇ ਰਿਹਾ ਹੈ), ਜੋ ਕਿ ਭੂਪੇਨ ਦਾ ਅਤੇ ਅਸਾਮ ਦੇ ਲੋਕਾਂ ਦੋਵਾਂ ਦਾ ਅਪਮਾਨ ਹੈ¢ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦਾ ਉਦੇਸ਼ ਅਸਾਮ ਨੂੰ ਓਨਾ ਹੀ ਸ਼ਕਤੀਸ਼ਾਲੀ ਬਣਾਉਣਾ ਹੈ, ਜਿੰਨਾ ਇਹ ਸਦੀਆਂ ਪਹਿਲਾਂ ਅਹੋਮ ਰਾਜਵੰਸ਼ ਦÏਰਾਨ ਸੀ |
ਗੁਹਾਟੀ 'ਚ ਅਸਾਮ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ
ਗੁਹਾਟੀ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਅੰਦੋਲਨ, ਅਸਾਮ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਰਾਜ ਦੀ ਤਰੱਕੀ, ਖੁਸ਼ਹਾਲੀ ਅਤੇ ਸੱਭਿਆਚਾਰਕ ਮਾਣ ਨੂੰ ਯਕੀਨੀ ਬਣਾਉਣ ਦੇ ਆਪਣੇ ਸੰਕਲਪ ਦੀ ਪੁਸ਼ਟੀ ਕੀਤੀ¢ ਉਨ੍ਹਾਂ ਨੇ ਇਸ ਉੱਤਰ-ਪੂਰਬੀ ਰਾਜ ਦੇ ਆਪਣੇ ਦੋ ਦਿਨਾਂ ਦੌਰੇ ਦੇ ਆਖਰੀ ਦਿਨ ਇਥੇ ਸਮਾਰਕ 'ਸਵਾਹਿਦ ਸਮਾਰਕ ਖੇਤਰ' ਵਿਖੇ ਛੇ ਸਾਲ ਲੰਬੇ ਹਿੰਸਕ ਅੰਦੋਲਨ ਦੇ 860 ਸ਼ਹੀਦਾਂ ਨੂੰ ਫੁੱਲਾਂ ਦੀ ਭੇਟ ਭੇਟ ਕੀਤੀ¢ ਪ੍ਰਧਾਨ ਮੰਤਰੀ ਨੇ ਅੰਦੋਲਨ ਦੇ ਪਹਿਲੇ ਸ਼ਹੀਦ ਖੜਗੇਸ਼ਵਰ ਤਾਲੁਕਦਾਰ ਦੇ ਬੁੱਤ ਨੂੰ ਹਾਰ ਵੀ ਪਹਿਨਾਏ |
ਬ੍ਰਹਮਪੁੱਤਰ ਨਦੀ 'ਤੇ ਕਰੂਜ਼ ਜਹਾਜ਼ 'ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਤਵਾਰ ਸਵੇਰੇ ਬ੍ਰਹਮਪੁੱਤਰ ਨਦੀ 'ਤੇ ਇਕ ਕਰੂਜ਼ ਜਹਾਜ਼ 'ਤੇ 'ਪਰੀਖਿਆ ਪੇ ਚਰਚਾ' ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ¢ਅਸਾਮ ਦੇ ਵੱਖ-ਵੱਖ ਸਕੂਲਾਂ ਦੇ ਕੁੱਲ 25 ਵਿਦਿਆਰਥੀਆਂ ਨੇ ਇਸ ਪ੍ਰੋਗਰਾਮ 'ਚ ਹਿੱਸਾ ਲਿਆ¢ ਮੋਦੀ ਨੇ ਤਿੰਨ-ਡੈੱਕ 'ਐਮ.ਵੀ. ਚਰਾਇਦੇਵ 2' 'ਤੇ ਲਗਭਗ 45 ਮਿੰਟ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ¢ ਜ਼ਿਕਰਯੋਗ ਹੈ ਕਿ 'ਪ੍ਰੀਖਿਆ ਪੇ ਚਰਚਾ' 2018 ਤੋਂ ਹਰ ਸਾਲ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਦਬਾਅ ਨਾਲ ਸਿੱਝਣ 'ਚ ਮਦਦ ਕਰਨ ਅਤੇ ਸਿੱਖਣ ਅਤੇ ਮਾਨਸਿਕ ਸਿਹਤ ਪ੍ਰਤੀ ਸੰਤੁਲਿਤ ਪਹੁੰਚ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਜਾਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਬੀ.ਐਸ.ਐਫ. ਕਾਂਸਟੇਬਲ ਭਰਤੀ 'ਚ ਅਗਨੀਵੀਰਾਂ ਨੂੰ ਮਿਲੇਗਾ ਅਗਲੀ ਖ਼ਬਰ ਦਿੱਲੀ ਹਵਾਈ ਅੱਡੇ ਦੀ ਘਟਨਾ: ਪਾਇਲਟ ਨੂੰ ਕਾਰਨ ਦੱਸੋ ਨੋਟਿਸ ਜਾਰੀ-ਬਾਹਰੀ ਜਾਂਚ ਕਮੇਟੀ ਬਣਾਈ
Ad Position 24