02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਕਾਂਗਰਸ ਇਕ ਵਿਚਾਰਧਾਰਾ ਹੈ ਜੋ ਕਦੇ ਨਹੀਂ ਮਰਦੀ-ਖੜਗੇ

Ad Position 21
No active advertisement
ਅਜੀਤ ਡੈਸਕ 29-12-2025

ਪਾਰਟੀ ਨੇ 140ਵਾਂ ਸਥਾਪਨਾ ਦਿਵਸ ਮਨਾਇਆ
ਨਵੀਂ ਦਿੱਲੀ, 28 ਦਸੰਬਰ (ਪੀ. ਟੀ. ਆਈ.) ਕਾਂਗਰਸ ਦੇ 140ਵੇਂ ਸਥਾਪਨਾ ਦਿਵਸ 'ਤੇ, ਪਾਰਟੀ ਮੁਖੀ ਮਲਿਕ ਅਰਜਨ ਖੜਗੇ ਨੇ ਐਤਵਾਰ ਨੂੰ ਕਿਹਾ ਕਿ ਕਾਂਗਰਸ ਇੱਕ ਵਿਚਾਰਧਾਰਾ ਹੈ ਅਤੇ ਵਿਚਾਰਧਾਰਾਵਾਂ ਕਦੇ ਨਹੀਂ ਮਰਦੀਆਂ¢ਪਾਰਟੀ ਦੇ ਇੰਦਰਾ ਭਵਨ ਹੈੱਡਕੁਆਰਟਰ ਵਿਖੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਕਾਂਗਰਸ ਦੇ ਮਹਾਨ ਆਗੂਆਂ ਕਾਰਨ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਬਣਿਆ ਹੈ¢ਉਨ੍ਹਾਂ ਕਿਹਾ, 'ਅੱਜ, ਸਥਾਪਨਾ ਦਿਵਸ 'ਤੇ, ਮੈਂ ਉਨ੍ਹਾਂ ਲੋਕਾਂ ਨੂੰ ਇੱਕ ਗੱਲ ਸਪੱਸ਼ਟ ਤÏਰ 'ਤੇ ਕਹਿਣਾ ਚਾਹੁੰਦਾ ਹਾਂ ਜੋ ਕਹਿੰਦੇ ਹਨ ਕਿ 'ਕਾਂਗਰਸ ਖਤਮ ਹੋ ਗਈ ਹੈ¢' ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਸ਼ਕਤੀ ਘੱਟ ਸਕਦੀ ਹੈ, ਪਰ ਸਾਡੀ ਰੀੜ੍ਹ ਦੀ ਹੱਡੀ ਅਜੇ ਵੀ ਸਿੱਧੀ ਹੈ | ਅਸੀਂ ਕੋਈ ਸਮਝÏਤਾ ਨਹੀਂ ਕੀਤਾ ਹੈ; ਨਾ ਸੰਵਿਧਾਨ ਨਾਲ, ਨਾ ਧਰਮ ਨਿਰਪੱਖਤਾ ਨਾਲ, ਨਾ ਹੀ ਗਰੀਬਾਂ ਦੇ ਅਧਿਕਾਰਾਂ ਨਾਲ | ਅਸੀਂ ਸੱਤਾ ਵਿੱਚ ਨਹੀਂ ਹੋ ਸਕਦੇ, ਪਰ ਅਸੀਂ ਸÏਦੇਬਾਜ਼ੀ ਨਹੀਂ ਕਰਾਂਗੇ¢' ਇਹ ਕਹਿੰਦੇ ਹੋਏ ਕਿ ਕਾਂਗਰਸ ਨੇ ਕਦੇ ਵੀ ਧਰਮ ਦੇ ਨਾਂਅ 'ਤੇ ਵੋਟਾਂ ਨਹੀਂ ਮੰਗੀਆਂ, ਖੜਗੇ ਨੇ ਕਿਹਾ ਕਿ ਪਾਰਟੀ ਨੇ ਕਦੇ ਵੀ ਮੰਦਰਾਂ ਅਤੇ ਮਸਜਿਦਾਂ ਦੇ ਨਾਂਅ 'ਤੇ ਨਫ਼ਰਤ ਨਹੀਂ ਫੈਲਾਈ¢ ਉਨ੍ਹਾਂ ਕਿਹਾ,'ਕਾਂਗਰਸ ਇੱਕਜੁੱਟ ਕਰਦੀ ਹੈ | ਭਾਜਪਾ ਵੰਡਦੀ ਹੈ¢ ਕਾਂਗਰਸ ਨੇ ਧਰਮ ਨੂੰ ਸਿਰਫ਼ ਵਿਸ਼ਵਾਸ ਤੱਕ ਸੀਮਤ ਕਰ ਦਿੱਤਾ ਪਰ ਕੁਝ ਲੋਕਾਂ ਨੇ ਧਰਮ ਨੂੰ ਰਾਜਨੀਤੀ ਵਿੱਚ ਬਦਲ ਦਿੱਤਾ ਹੈ | ਅੱਜ, ਭਾਜਪਾ ਸੱਤਾ ਵਿੱਚ ਹੈ, ਪਰ ਉਨ੍ਹਾਂ ਕੋਲ ਸੱਚਾਈ ਨਹੀਂ ਹੈ¢ ਇਸੇ ਲਈ ਕਈ ਵਾਰ ਡੇਟਾ ਲੁਕਾਇਆ ਜਾਂਦਾ ਹੈ, ਕਈ ਵਾਰ ਜਨਗਣਨਾ ਰੋਕ ਦਿੱਤੀ ਜਾਂਦੀ ਹੈ, ਕਈ ਵਾਰ ਸੰਵਿਧਾਨ ਨੂੰ ਬਦਲਣ ਦੀ ਗੱਲ ਕੀਤੀ ਜਾਂਦੀ ਹੈ¢' ਕਾਂਗਰਸ ਮੁਖੀ ਨੇ ਕਿਹਾ ਕਿ ਜੋ ਲੋਕ ਅੱਜ ਇਤਿਹਾਸ 'ਤੇ ਭਾਸ਼ਣ ਦੇ ਰਹੇ ਹਨ, ਉਨ੍ਹਾਂ ਦੇ ਪੁਰਖੇ ਇਤਿਹਾਸ ਤੋਂ ਭੱਜ ਰਹੇ ਸਨ¢ ਉਨ੍ਹਾਂ ਜ਼ੋਰ ਦੇ ਕੇ ਕਿਹਾ, 'ਕਾਂਗਰਸ ਇੱਕ ਵਿਚਾਰਧਾਰਾ ਹੈ, ਅਤੇ ਵਿਚਾਰਧਾਰਾਵਾਂ ਕਦੇ ਨਹੀਂ ਮਰਦੀਆਂ |' ਖੜਗੇ ਨੇ ਇਹ ਵੀ ਕਿਹਾ ਕਿ ਸਾਲ 2025 ਮਹਾਤਮਾ ਗਾਂਧੀ ਦੇ ਕਾਂਗਰਸ ਪ੍ਰਧਾਨ ਬਣਨ ਦੀ 100ਵੀਂ ਵਰ੍ਹੇਗੰਢ, ਸੰਵਿਧਾਨ ਨੂੰ ਅਪਣਾਉਣ ਦੀ 75ਵੀਂ ਵਰ੍ਹੇਗੰਢ ਅਤੇ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਹੈ¢ ਉਨ੍ਹਾਂ ਕਿਹਾ ਕਿ 2026 ਦਾਦਾਭਾਈ ਨੋਰੋਜੀ ਦੇ ਜਨਮ ਦੀ 200ਵੀਂ ਵਰ੍ਹੇਗੰਢ, ਸਰੋਜਨੀ ਨਾਇਡੂ ਦੇ ਕਾਂਗਰਸ ਪ੍ਰਧਾਨ ਚੁਣੇ ਜਾਣ ਦੀ 100ਵੀਂ ਵਰ੍ਹੇਗੰਢ ਅਤੇ 'ਝੰਡਾ ਊਾਚਾ ਰਹੇ ਹਮਾਰਾ' ਗੀਤ ਦੀ 100ਵੀਂ ਵਰ੍ਹੇਗੰਢ ਹੈ, ਜੋ ਪਹਿਲੀ ਵਾਰ ਦਸੰਬਰ 1925 ਵਿੱਚ ਕਾਨਪੁਰ ਕਾਂਗਰਸ ਸੈਸ਼ਨ 'ਚ ਗਾਇਆ ਗਿਆ ਸੀ | ਕਾਂਗਰਸ ਪ੍ਰਧਾਨ ਨੇ ਦੱਸਿਆ ਕਿ ਭਾਰਤ ਦੀ ਆਜ਼ਾਦੀ ਦੇ ਸਮੇਂ, ਬਹੁਤ ਸਾਰੇ ਦੇਸ਼ਾਂ ਨੇ ਆਜ਼ਾਦੀ ਪ੍ਰਾਪਤ ਕੀਤੀ, ਕੁਝ ਦੇਸ਼ ਅਸਫਲ ਰਹੇ ਜਦੋਂ ਕਿ ਕੁਝ ਦੇਸ਼ਾਂ 'ਚ ਤਾਨਾਸ਼ਾਹੀ ਦੁਆਰਾ ਸ਼ਾਸਨ ਕੀਤਾ ਗਿਆ ਸੀ | ਉਨ੍ਹਾਂ ਦਾਅਵਾ ਕੀਤਾ, 'ਭਾਰਤ ਇਕਲÏਤਾ ਦੇਸ਼ ਹੈ ਜਿੱਥੇ ਲੋਕਤੰਤਰ ਮਜ਼ਬੂਤ ਹੈ¢ ਇਹ ਕਾਂਗਰਸ ਦੇ ਮਹਾਨ ਆਗੂਆਂ ਦੇ ਕਾਰਨ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਬਣ ਗਿਆ ਹੈ¢'

Ad Position 22
No active advertisement
ਪਿਛਲੀ ਖ਼ਬਰ 'ਆਪ੍ਰੇਸ਼ਨ ਸੰਧੂਰ' ਦੌਰਾਨ ਪਾਕਿਸਤਾਨੀ ਫ਼ੌਜ ਬੰਕਰਾਂ 'ਚ ਲੁਕੀ ਹੋਈ ਸੀ-ਜ਼ਰਦਾਰੀ ਅਗਲੀ ਖ਼ਬਰ ਹਰ ਭਾਰਤੀ ਲਈ ਮਾਣ ਦਾ ਪ੍ਰਤੀਕ ਬਣਿਆ 'ਆਪ੍ਰੇਸ਼ਨ ਸੰਧੂਰ'-ਮੋਦੀ
Ad Position 24