02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਹਰ ਭਾਰਤੀ ਲਈ ਮਾਣ ਦਾ ਪ੍ਰਤੀਕ ਬਣਿਆ 'ਆਪ੍ਰੇਸ਼ਨ ਸੰਧੂਰ'-ਮੋਦੀ

Ad Position 21
No active advertisement
ਅਜੀਤ ਡੈਸਕ 29-12-2025

ਕਿਹਾ, ਭਾਰਤ ਲਈ ਮਾਣਮੱਤੀਆਂ ਪ੍ਰਾਪਤੀਆਂ ਵਾਲਾ ਸਾਲ ਰਿਹਾ 2025
ਨਵੀਂ ਦਿੱਲੀ, 28 ਦਸੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ 2025 ਭਾਰਤ ਲਈ ਮਾਣਮੱਤੀਆਂ ਉਪਬਲਧੀਆਂ ਵਾਲਾ ਸਾਲ ਹੈ | ਉਨ੍ਹਾਂ 'ਆਪ੍ਰੇਸ਼ਨ ਸੰਧੂਰ' ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਹਰ ਭਾਰਤੀ ਲਈ ਮਾਣ ਦਾ ਪ੍ਰਤੀਕ ਬਣ ਗਿਆ ਹੈ ਤੇ ਇਸ ਨੇ ਦੁਨੀਆ ਨੂੰ ਦਿਖਾਇਆ ਕਿ ਦੇਸ਼ ਆਪਣੀ ਸੁਰੱਖਿਆ ਨਾਲ ਸਮਝÏਤਾ ਨਹੀਂ ਕਰਦਾ | ਆਪਣੇ ਮਾਸਿਕ 'ਮਨ ਕੀ ਬਾਤ' ਸੰਬੋਧਨ, ਜੋ ਕਿ 2025 ਦਾ ਆਖਰੀ ਹੈ, ਮੋਦੀ ਨੇ ਕਿਹਾ ਕਿ ਭਾਵੇਂ ਉਹ ਰਾਸ਼ਟਰੀ ਸੁਰੱਖਿਆ ਹੋਵੇ, ਖੇਡਾਂ ਹੋਣ, ਵਿਗਿਆਨਕ ਨਵੀਨਤਾ ਹੋਵੇ ਜਾਂ ਦੁਨੀਆ ਦੇ ਸਭ ਤੋਂ ਵੱਡੇ ਪਲੇਟਫਾਰਮ ਹੋਣ, ਭਾਰਤ ਦਾ ਪ੍ਰਭਾਵ ਹਰ ਜਗ੍ਹਾ ਦਿਖਾਈ ਦਿੱਤਾ | ਉਨ੍ਹਾਂ ਕਿਹਾ ਕਿ ਅੱਜ ਦੁਨੀਆ ਭਾਰਤ ਵੱਲ ਬਹੁਤ ਉਮੀਦਾਂ ਨਾਲ ਦੇਖਦੀ ਹੈ ਅਤੇ ਇਸ ਉਮੀਦ ਦਾ ਸਭ ਤੋਂ ਵੱਡਾ ਕਾਰਨ ਦੇਸ਼ ਦੀ ਨੌਜਵਾਨ ਸ਼ਕਤੀ ਹੈ | ਮੋਦੀ ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ 'ਚ ਹਮੇਸ਼ਾ ਕੁਝ ਨਵਾਂ ਕਰਨ ਦਾ ਜਨੂੰਨ ਰਹਿੰਦਾ ਹੈ ਅਤੇ ਉਹ ਬਰਾਬਰ ਜਾਗਰੂਕ ਵੀ ਹਨ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਨÏਜਵਾਨ ਅਕਸਰ ਉਸ ਨੂੰ ਪੁੱਛਦੇ ਹਨ ਕਿ ਉਹ ਰਾਸ਼ਟਰ ਨਿਰਮਾਣ 'ਚ ਕਿਵੇਂ ਹੋਰ ਯੋਗਦਾਨ ਪਾ ਸਕਦੇ ਹਨ ਅਤੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ¢ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪ੍ਰੇਸ਼ਨ ਸੰਧੂਰ ਦੌਰਾਨ ਦੇਸ਼ ਦੇ ਹਰ ਕੋਨੇ ਤੋਂ ਭਾਰਤ ਮਾਤਾ ਪ੍ਰਤੀ ਪਿਆਰ ਅਤੇ ਸ਼ਰਧਾ ਦੀਆਂ ਤਸਵੀਰਾਂ ਉੱਭਰ ਕੇ ਸਾਹਮਣੇ ਆਈਆਂ ਅਤੇ ਲੋਕਾਂ ਨੇ ਆਪਣੇ ਵਿਲੱਖਣ ਤਰੀਕਿਆਂ ਨਾਲ ਆਪਣੀਆਂ ਭਾਵਨਾਵਾਂ ਤੇ ਸ਼ੁਕਰਗੁਜ਼ਾਰੀ ਦਾ ਪ੍ਰਗਟਾਵਾ ਕੀਤਾ | ਮੋਦੀ ਨੇ ਕਿਹਾ ਕਿ ਇਹੀ ਭਾਵਨਾ ਉਦੋਂ ਦੇਖੀ ਗਈ, ਜਦੋਂ ਰਾਸ਼ਟਰੀ ਗੀਤ 'ਵੰਦੇ ਮਾਤਰਮ' ਨੇ 150 ਸਾਲ ਪੂਰੇ ਕੀਤੇ¢ਪ੍ਰਧਾਨ ਮੰਤਰੀ ਨੇ ਕਿਹਾ ਕਿ 2025 ਖੇਡਾਂ ਲਈ ਸੱਚਮੁੱਚ ਇਕ ਯਾਦਗਾਰੀ ਸਾਲ ਰਿਹਾ ਹੈ, ਜਿਸ 'ਚ ਪੁਰਸ਼ ਕ੍ਰਿਕਟ ਟੀਮ ਨੇ ਆਈ.ਸੀ.ਸੀ. ਚੈਂਪੀਅਨਜ਼ ਟਰਾਫ਼ੀ ਜਿੱਤੀ ਅਤੇ ਮਹਿਲਾ ਕ੍ਰਿਕਟ ਟੀਮ ਨੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ¢ ਇਸ ਤੋਂ ਇਲਾਵਾ ਭਾਰਤ ਦੀਆਂ ਧੀਆਂ ਨੇ ਮਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ¢ਉਨ੍ਹਾਂ ਕਿਹਾ ਕਿ ਏਸ਼ੀਆ ਕੱਪ ਟੀ-20 'ਚ ਸ਼ਾਨਦਾਰ ਜਿੱਤ ਤੋਂ ਬਾਅਦ ਤਿਰੰਗਾ ਮਾਣ ਨਾਲ ਉੱਚਾ ਉੱਡਿਆ ਅਤੇ ਪੈਰਾ-ਐਥਲੀਟਾਂ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਤਗਮਿਆਂ ਦੀ ਝੜੀ ਲਾ ਦਿੱਤੀ¢ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਨੇ ਵਿਗਿਆਨ ਅਤੇ ਪੁਲਾੜ ਦੇ ਖੇਤਰ 'ਚ ਇਕ ਵੱਡੀ ਛਾਲ ਮਾਰੀ ਹੈ ਅਤੇ ਸ਼ੁਭਾਂਸ਼ੂ ਸ਼ੁਕਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੱਕ ਪਹੁੰਚਣ ਵਾਲੇ ਪਹਿਲੇ ਭਾਰਤੀ ਬਣੇ ਹਨ | ਪ੍ਰਧਾਨ ਮੰਤਰੀ ਨੇ ਕਿਹਾ ਕਿ 2025 'ਚ ਭਾਰਤ 'ਚ ਚੀਤਿਆਂ ਦੀ ਗਿਣਤੀ 30 ਤੋਂ ਵੱਧ ਹੋ ਗਈ ਹੈ¢ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ ਦੇ ਸ਼ੁਰੂ 'ਚ ਹੋਏ ਪ੍ਰਯਾਗਰਾਜ ਮਹਾਂਕੁੰਭ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ, ਜਦੋਂਕਿ ਸਾਲ ਦੇ ਅੰਤ 'ਚ ਅਯੁੱਧਿਆ ਸਥਿਤ ਰਾਮ ਮੰਦਰ 'ਚ 'ਧਵਜਾਰੋਹਨ' ਸਮਾਰੋਹ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ¢ ਉਨ੍ਹਾਂ ਕਿਹਾ ਕਿ 'ਸਵਦੇਸ਼ੀ' ਪ੍ਰਤੀ ਉਤਸ਼ਾਹ ਵੀ ਸਾਰਿਆਂ 'ਚ ਸਪੱਸ਼ਟ ਦਿਖਾਈ ਦੇ ਰਿਹਾ ਹੈ ਅਤੇ ਲੋਕ ਸਿਰਫ਼ ਉਹੀ ਚੀਜ਼ਾਂ ਖਰੀਦ ਰਹੇ ਹਨ, ਜਿਨ੍ਹਾਂ 'ਚ ਭਾਰਤੀ ਦਾ ਪਸੀਨਾ ਅਤੇ ਭਾਰਤੀ ਮਿੱਟੀ ਦੀ ਖੁਸ਼ਬੂ ਹੈ¢ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਦੇਸ਼ 2026 'ਚ ਨਵੀਆਂ ਉਮੀਦਾਂ ਅਤੇ ਨਵੇਂ ਸੰਕਲਪਾਂ ਨਾਲ ਅੱਗੇ ਵਧਣ ਲਈ ਤਿਆਰ ਹੈ¢
ਫਰਾਂਸ 'ਚ ਮਿਲੀ ਬੋਧੀ ਸਤੂਪਾਂ ਵਾਲੀ ਤਸਵੀਰ ਤੋਂ ਕਸ਼ਮੀਰ ਦਾ ਮਾਣਮੱਤਾ ਅਤੀਤ ਉਜਾਗਰ ਹੋਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਫਰਾਂਸ 'ਚ ਮਿਲੀ ਬਾਰਾਮੂਲਾ ਦੇ ਤਿੰਨ ਬੋਧੀ ਸਤੂਪਾਂ ਦੀ ਇਕ ਪੁਰਾਣੀ ਤਸਵੀਰ ਨੇ ਕਸ਼ਮੀਰ ਦੇ ਲਗਭਗ ਦੋ ਹਜ਼ਾਰ ਸਾਲ ਪੁਰਾਣੇ ਸ਼ਾਨਦਾਰ ਅਤੀਤ ਨੂੰ ਪ੍ਰਗਟ ਕੀਤਾ ਹੈ | ਮੋਦੀ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ 'ਚ ਵੱਡੇ ਮਨੁੱਖੀ ਬਣਾਏ ਗਏ ਢਾਂਚੇ ਲੱਭੇ ਗਏ ਹਨ, ਇਕ ਅਜਿਹਾ ਵਿਕਾਸ ਜੋ ਇਸ ਦੀ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਬਾਰੇ ਤੁਹਾਨੂੰ ਮਾਣ ਨਾਲ ਭਰ ਦੇਵੇਗਾ | ਉਨ੍ਹਾਂ ਕਿਹਾ ਕਿ ਸਾਲਾਂ ਤੋਂ ਲੋਕ ਬਾਰਾਮੂਲਾ ਦੇ ਜ਼ੇਹਾਨਪੋਰਾ 'ਚ ਕੁਝ ਉਚੇ ਟਿੱਲੇ ਦੇਖ ਰਹੇ ਸਨ | ਇਹ ਆਮ ਟਿੱਲੇ ਸਨ ਅਤੇ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਕੀ ਸਨ ਅਤੇ ਇਕ ਦਿਨ ਇਕ ਪੁਰਾਤੱਤਵ-ਵਿਗਿਆਨੀ ਨੇ ਉਨ੍ਹਾਂ ਨੂੰ ਦੇਖਿਆ¢ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਰਾਤੱਤਵ-ਵਿਗਿਆਨੀ ਨੇ ਖੇਤਰ ਦਾ ਧਿਆਨ ਨਾਲ ਨਿਰੀਖਣ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਹ ਟਿੱਲੇ ਕੁਝ ਅਸਾਧਾਰਨ ਦਿਖਾਈ ਦਿੱਤੇ | ਇਸ ਤੋਂ ਬਾਅਦ ਇਨ੍ਹਾਂ ਟਿੱਲਿਆਂ ਦਾ ਵਿਗਿਆਨਕ ਅਧਿਐਨ ਸ਼ੁਰੂ ਹੋਇਆ ਅਤੇ ਉਪਰੋਂ ਤਸਵੀਰਾਂ ਲੈਣ ਲਈ ਡਰੋਨ ਦੀ ਵਰਤੋਂ ਕੀਤੀ ਗਈ ਅਤੇ ਜ਼ਮੀਨ ਦਾ ਨਕਸ਼ਾ ਤਿਆਰ ਕੀਤਾ ਗਿਆ ਤੇ ਫਿਰ ਕੁਝ ਹੈਰਾਨੀਜਨਕ ਚੀਜ਼ਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ | ਇਹ ਪਤਾ ਲੱਗਾ ਕਿ ਇਹ ਟਿੱਲੇ ਕੁਦਰਤੀ ਨਹੀਂ ਸਨ | ਇਹ ਇਕ ਵੱਡੇ ਮਨੁੱਖੀ ਬਣਾਏ ਢਾਂਚੇ ਦੇ ਅਵਸ਼ੇਸ਼ ਸਨ | ਮੋਦੀ ਨੇ ਕਿਹਾ ਕਿ ਇਕ ਹੋਰ ਦਿਲਚਸਪ ਸੰਬੰਧ ਉਭਰਿਆ | ਕਸ਼ਮੀਰ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਫਰਾਂਸ ਦੇ ਇਕ ਅਜਾਇਬ ਘਰ ਦੇ ਪੁਰਾਲੇਖਾਂ 'ਚ ਇਕ ਪੁਰਾਣੀ ਤੇ ਧੁੰਦਲੀ ਤਸਵੀਰ ਮਿਲੀ | ਬਾਰਾਮੂਲਾ ਦੀ ਉਸ ਤਸਵੀਰ 'ਚ ਤਿੰਨ ਬੋਧੀ ਸਤੂਪ ਦਿਖਾਈ ਦੇ ਰਹੇ ਸਨ | ਇਥੋਂ ਸਮੇਂ ਨੇ ਇਕ ਮੋੜ ਲਿਆ ਅਤੇ ਕਸ਼ਮੀਰ ਦਾ ਸ਼ਾਨਦਾਰ ਅਤੀਤ ਸਾਡੇ ਸਾਹਮਣੇ ਪ੍ਰਗਟ ਹੋ ਗਿਆ | ਇਹ ਇਤਿਹਾਸ ਲਗਭਗ ਦੋ ਹਜ਼ਾਰ ਸਾਲ ਪੁਰਾਣਾ ਹੈ | ਮੋਦੀ ਨੇ ਕਿਹਾ ਕਿ ਜ਼ੇਹਾਨਪੋਰਾ 'ਚ ਬੋਧੀ ਕੰਪਲੈਕਸ ਸਾਨੂੰ ਕਸ਼ਮੀਰ ਦੇ ਅਤੀਤ ਅਤੇ ਇਸ ਦੀ ਅਮੀਰ ਪਛਾਣ ਦੀ ਯਾਦ ਦਿਵਾਉਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਇਕ ਵਿਚਾਰਧਾਰਾ ਹੈ ਜੋ ਕਦੇ ਨਹੀਂ ਮਰਦੀ-ਖੜਗੇ ਅਗਲੀ ਖ਼ਬਰ ਰਾਸ਼ਟਰਪਤੀ ਨੇ ਕਰਵਰ ਨੇਵਲ ਬੇਸ 'ਤੇ ਪਣਡੁੱਬੀ 'ਚ ਕੀਤੀ ਯਾਤਰਾ
Ad Position 24