05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਗੈਸ ਪਾਈਪ ਪਾਉਣ ਵਾਲੀ ਕੰਪਨੀ ਦੀਆਂ ਅਣਗਹਿਲੀਆਂ ਦਾ ਹਰਜਾਨਾ ਭੁਗਤ ਰਹੇ ਨੇ ਲੋਕ rਡੂੰਘੀ ਖਾਈ 'ਚ ਡਿਗਦੇ ਨੇ ਵਾਹਨ, ਹੁੰਦੈ ਜਾਨੀ ਤੇ ਮਾਲੀ ਨੁਕਸਾਨ

Ad Position 21
No active advertisement
ਅਜੀਤ ਡੈਸਕ 02-06-2025
ਨਸਰਾਲਾ, 1 ਜੂਨ (ਸਤਵੰਤ ਸਿੰਘ ਥਿਆੜਾ)-ਹੁਸ਼ਿਆਰਪੁਰ ਜਲੰਧਰ ਰੋਡ 'ਤੇ ਗੈਸ ਪਾਈਪ ਲਾਈਨ ਪਾਉਣ ਵਾਲੀ ਕੰਪਨੀ ਦੇ ਕਰਮਚਾਰੀਆਂ ਦੀਆਂ ਅਣਗਹਿਲੀਆਂ ਦਾ ਹਰਜਾਨਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ ਤੇ ਨਿੱਤ ਦਿਨ ਵਾਪਰ ਰਹੇ ਹਾਦਸਿਆਂ ਦੇ ਕਾਰਨ ਜਿੱਥੇ ਸਾਰਾ ਇਲਾਕਾ ਤੇ ਰਾਹਗੀਰ ਪ੍ਰੇਸ਼ਾਨ ਹਨ, ਉੱਥੇ ਹੀ ਪਿੰਡ ਨਸਰਾਲਾ ਤੇ ਅੱਡੇ ਦੇ ਦੁਕਾਨਦਾਰ ਭਾਰੀ ਪ੍ਰੇਸ਼ਾਨੀ ਦੇ ਆਲਮ ਵਿਚ ਹਨ | ਇਸ ਸਬੰਧੀ ਗੱਲਬਾਤ ਦੌਰਾਨ ਮਨਵੀਰ ਸਿੰਘ ਮੰਨਾਂ, ਬਲਜੀਤ ਸਿੰਘ ਨਸਰਾਲਾ, ਸਰਬਜੀਤ ਸਿੰਘ ਸ਼ੇਰਾ, ਸਤਨਾਮ ਸਿੰਘ, ਬਰਿੰਦਰ ਕੁਮਾਰ ਬਿੰਦੀ ਤੇ ਬੰਟੀ ਆਦਿ ਨੇ ਦੱਸਿਆ ਕਿ ਗੈਸ ਪਾਈਪ ਲਾਈਨ ਪਾਉਣ ਵਾਲਿਆਂ ਵਲੋਂ ਕੀਤੀਆਂ ਜਾ ਰਹੀਆਂ ਕੁਤਾਹੀਆਂ ਦੇ ਕਾਰਨ ਲੋਕ ਵੱਡਾ ਸੰਤਾਪ ਹੰਢਾ ਰਹੇ ਹਨ, ਕਿਉਂਕਿ ਇਨ੍ਹਾਂ ਵਲੋਂ ਪਾਈ ਜਾ ਰਹੀ ਪਾਈਪ ਲਾਈਨ ਦੀ ਪੁੱਟੀ ਹੋਈ ਖਾਈ ਨੂੰ ਬਾਅਦ ਵਿਚ ਚੰਗੀ ਤਰ੍ਹਾਂ ਦੇ ਨਾਲ ਨਾ ਭਰਨ ਕਰਕੇ ਸੜਕ ਤੋਂ ਗੁਜ਼ਰਨ ਵਾਲੇ ਵਾਹਨ ਨਿੱਤ ਦਿਨ ਇਸ ਵਿਚ ਡਿਗ ਰਹੇ ਹਨ, ਜਿਸ ਕਾਰਨ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ | ਜਦੋਂ ਕੋਈ ਵਾਹਨ ਰੋਡ 'ਤੇ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਤਾਂ ਇਸ ਦੇ ਨਾਲ ਆਵਾਜਾਈ ਵਿਚ ਵੀ ਵਿਘਨ ਪੈਂਦਾ ਹੈ | ਇਸੇ ਤਰ੍ਹਾਂ ਹੀ ਇੱਕ ਹਾਦਸੇ ਦਾ ਸ਼ਿਕਾਰ ਹੋਏ ਟਰੱਕ ਦੇ ਡਰਾਈਵਰ ਵਰਿੰਦਰ ਸਿੰਘ ਪੁੱਤਰ ਗੁਰਦਾਵਰ ਸਿੰਘ ਵਾਸੀ ਨੰਗਲ ਸ਼ਾਮਾ, ਜਲੰਧਰ ਨੇ ਦੱਸਿਆ ਕਿ ਉਹ ਰਬੜ ਲੈ ਕੇ ਹਿਮਾਚਲ ਤੋਂ ਆ ਰਿਹਾ ਸੀ ਤੇ ਸਵੇਰੇ ਤਕਰੀਬਨ 8 ਕੁ ਵਜੇ ਦੇ ਕਰੀਬ ਅੱਡਾ ਨਸਰਾਲਾ ਵਿਚੋਂ ਦੀ ਲੰਘ ਰਿਹਾ ਸੀ ਤਾਂ ਟਰੱਕ ਇੱਕ ਦਮ ਜ਼ਮੀਨ ਵਿਚ ਧਸ ਗਿਆ | ਜਦੋਂ ਮੈ ਥੱਲੇ ਉਤਰਿਆ ਤਾਂ ਦੇਖਿਆ ਕਿ ਗੱਡੀ ਦੇ ਟਾਇਰ ਡੰੂਘੀ ਖਾਈ ਵਿਚ ਪੈ ਗਏ ਹਨ | ਮੌਕੇ 'ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਸਵਾਰ ਵਿਅਕਤੀ, ਜਿਸ ਦਾ ਟਾਇਰ ਇਸ ਖਾਈ ਵਿਚ ਪੈ ਜਾਣ ਦੇ ਕਾਰਨ ਉਹ ਵੀ ਹਾਦਸੇ ਦੇ ਸ਼ਿਕਾਰ ਹੋਇਆ ਹੈ ਤੇ ਇੱਕ ਪਿੰਡ ਵਾਸੀ ਦੀ ਮੱਝ ਵੀ ਇਸ ਜਗ੍ਹਾ ਤੇ ਡਿਗ ਕੇ ਜ਼ਖਮੀ ਹੋ ਚੁੱਕੀ ਹੈ | ਜਦੋਂ ਇਸ ਸਾਰੇ ਮਾਮਲੇ ਸਬੰਧੀ ਪਾਈਪ ਲਾਈਨ ਪਾਉਣ ਵਾਲੀ ਕੰਪਨੀ ਦੇ ਕਰਿੰਦੇ ਪੰਕਜ ਪਟੇਲ ਦੇ ਨਾਲ ਫ਼ੋਨ ਰਾਹੀਂ ਰਾਬਤਾ ਕਾਇਮ ਕੀਤਾ ਗਿਆ ਤਾਂ ਉਸ ਕੋਲ ਇਸ ਦਾ ਕੋਈ ਪੁਖ਼ਤਾ ਜਵਾਬ ਨਹੀਂ ਸੀ ਤੇ ਉਸ ਨੇ ਗੱਲ ਨੂੰ ਗੋਲ ਮੋਲ ਕਰਦਿਆਂ ਆਪਣੀ ਗ਼ਲਤੀ ਛੁਪਾਉਣ ਦਾ ਯਤਨ ਕੀਤਾ ਤੇ ਟਰੱਕ ਚਾਲਕ ਦੇ ਹੋਏ ਨੁਕਸਾਨ ਦੀ ਭਰਪਾਈ ਦੀ ਆਪਣੀ ਜ਼ਿੰਮੇਵਾਰੀ ਲਈ | ਇਲਾਕਾ ਨਿਵਾਸੀ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਾਈਪ ਲਾਈਨ ਪਾ ਰਹੀ ਕੰਪਨੀ ਦੇ ਨਾਲ ਸਰਕਾਰੀ ਅਧਿਕਾਰੀ ਸਖ਼ਤੀ ਦੇ ਨਾਲ ਪੇਸ਼ ਆਉਣ ਤਾਂ ਜੋ ਹੋਰ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਖੈਰੜ ਰਾਵਲ ਬੱਸੀ ਦੇ ਡਾਕਖ਼ਾਨੇ 'ਚ ਹੋਏ ਲੱਖਾਂ ਦੇ ਘਪਲੇ ਸਬੰਧੀ ਧੀਮਾਨ ਦੀ ਅਗਵਾਈ 'ਚ ਕੀਤਾ ਰੋਸ ਮੁਜ਼ਾਹਰਾ ਅਗਲੀ ਖ਼ਬਰ ਨਾਰੀ ਚੇਤਨਾ ਮੰਚ ਟਾਂਡਾ ਵਲੋਂ ਭਾਰਤੀ ਸੈਨਾ ਦੇ ਸਨਮਾਨ 'ਚ ਯਾਤਰਾ ਕੱਢੀ
Ad Position 24