05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਜੀਵਨ ਦਾ ਅਨਮੋਲ ਵਰਦਾਨ ਨੇਤਰਹੀਣ ਨੂੰ ਅੱਖਾਂ ਦਾ ਦਾਨ - ਭਾਈ ਬਰਿੰਦਰ ਸਿੰਘ ਮਸੀਤੀ

Ad Position 21
No active advertisement
ਅਜੀਤ ਡੈਸਕ 02-06-2025
ਮੁਕੇਰੀਆਂ, 1 ਜੂਨ (ਰਾਮਗੜ੍ਹੀਆ)- ਹਰੇਕ ਇਨਸਾਨ ਨੂੰ ਮਰਨ ਤੋਂ ਪਹਿਲਾਂ ਆਪਣੀ ਜ਼ਿੰਦਗੀ ਵਿਚ ਕੁੱਝ ਅਜਿਹੇ ਕੰਮ ਕਰਨੇ ਚਾਹੀਦੇ ਹਨ ਜਿਸ ਨਾਲ ਲੋਕ ਉਸ ਨੂੰ ਮਰਨ ਤੋਂ ਬਾਅਦ ਵੀ ਯਾਦ ਰੱਖਣ ਅਤੇ ਇਸ ਲਈ ਸਭ ਤੋਂ ਵੱਡਾ ਕੰਮ ਨੇਤਰਦਾਨ ਹੈ | ਅੱਖਾਂ ਦਾਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਹਾਸਲ ਕਰਨ ਵਾਲਾ ਸਾਰੀ ਜਿੰਦਗੀ ਦਾਨਵੀਰ ਨੂੰ ਯਾਦ ਕਰਦਾ ਹੈ | ਇਸ ਸਬੰਧੀ ਗੱਲਬਾਤ ਕਰਦੇ ਹੋਏ ਆਈ ਡੋਨਰ ਇੰਚਾਰਜ ਟਾਂਡਾ ਸਟੇਟ ਐਵਾਰਡੀ ਭਾਈ ਬਰਿੰਦਰ ਸਿੰਘ ਮਸੀਤੀ ਨੇ ਕਿਹਾ ਕਿ ਇਨਸਾਨ ਨੂੰ ਆਪਣੇ ਜਿਉਂਦੇ ਜੀ ਖ਼ੂਨਦਾਨ ਤੇ ਮਰਨ ਉਪਰੰਤ ਅੱਖਾਂ ਦਾਨ, ਸਰੀਰ ਦਾਨ ਕਰਨਾ ਚਾਹੀਦਾ ਹੈ ਜਿਸ ਨਾਲ ਕਿਸੇ ਲੋੜਵੰਦ ਵਿਅਕਤੀ ਦਾ ਭਲਾ ਹੋ ਸਕੇ | ਇਸ ਲਈ ਮਰਨ ਉਪਰੰਤ ਕਿਸੇ ਵਿਅਕਤੀ ਵਲੋਂ ਦਾਨ ਕੀਤੀਆਂ ਅੱਖਾਂ, ਨੇਤਰਹੀਣ ਵਿਅਕਤੀ ਲਈ ਵਰਦਾਨ ਹੁੰਦੀਆਂ ਹਨ ਅਤੇ ਮਿ੍ਤਕ ਵਿਅਕਤੀ ਮਰ ਕੇ ਵੀ ਕਿਸੇ ਦੂਸਰੇ ਦੇ ਮਾਧਿਅਮ ਰਾਹੀਂ ਇਸ ਸੰਸਾਰ ਨੂੰ ਦੇਖ ਸਕਦਾ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਵਿਅਕਤੀ ਦੀਆਂ ਅੱਖਾਂ ਮਰਨ ਤੋਂ 4 ਤੋਂ 6 ਘੰਟਿਆਂ ਅੰਦਰ ਦਾਨ ਕੀਤੀਆਂ ਜਾ ਸਕਦੀਆਂ ਹਨ, ਨੇਤਰਹੀਣ ਵਿਅਕਤੀ ਅੱਖਾਂ ਦੀ ਪੁਤਲੀ ਦੇ ਮੁਫ਼ਤ ਅਪਰੇਸ਼ਨ ਲਈ, ਨੇਤਰਦਾਨ ਸੰਸਥਾ ਹੁਸ਼ਿਆਰਪੁਰ ਤੇ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ | ਅੱਖਾਂ ਦੀ ਪੁਤਲੀ ਦਾ ਮੁਫ਼ਤ ਆਪੇ੍ਰਸ਼ਨ ਮਨੁੱਖਤਾ ਦੇ ਭੱਲੇ ਲਈ ਰੋਟਰੀ ਕਲੱਬ ਮੁਕੇਰੀਆਂ ਵਲੋਂ ਇਨਸਾਨੀਅਤ ਦੇ ਭਲੇ ਲਈ ਚਲਾਏ ਜਾ ਰਹੇ ਇਨ੍ਹਾਂ ਕਾਰਜਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਜਿਸ ਨਾਲ ਲੋੜਵੰਦ ਵਿਅਕਤੀਆਂ ਨੂੰ ਲਾਹਾ ਲੈਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰ ਸਾਗਰ ਬਖ਼ਸ਼ੀਸ਼ ਦੁੱਖ ਨਿਵਾਰਨ ਸਾਹਿਬ ਜੌੜਾ-ਭੱਟੀਆਂ ਵਿਖੇ ਸਲਾਨਾ ਮੇਲਾ ਮਨਾਇਆ ਅਗਲੀ ਖ਼ਬਰ ਡੇਂਗੂ ਤੋਂ ਬਚਾਅ ਲਈ ਸਾਰਵਜਨਿਕ ਭਾਗੀਦਾਰੀ ਅਤਿ ਜ਼ਰੂਰੀ - ਐਸ. ਐਮ. ਓ.
Ad Position 24