ਗੁਰਦੁਆਰਾ ਗੁਰ ਸਾਗਰ ਬਖ਼ਸ਼ੀਸ਼ ਦੁੱਖ ਨਿਵਾਰਨ ਸਾਹਿਬ ਜੌੜਾ-ਭੱਟੀਆਂ ਵਿਖੇ ਸਲਾਨਾ ਮੇਲਾ ਮਨਾਇਆ
ਅਜੀਤ ਡੈਸਕ
02-06-2025
ਇਹ ਡੇਰਾ ਹੌਲੀ-ਹੌਲੀ ਪ੍ਰਫੁਲਿਤ ਹੁੰਦਾ ਗਿਆ, ਜੋ ਅੱਜ-ਕੱਲ੍ਹ ਗੁਰਦੁਆਰਾ ਗੁਰ ਸਾਗਰ ਬਖ਼ਸ਼ੀਸ਼ ਦੁੱਖ ਨਿਵਾਰਨ ਸਾਹਿਬ ਪਿੰਡ ਜੌੜਾ-ਭੱਟੀਆਂ ਦੇ ਨਾਂ ਨਾਲ ਪ੍ਰਸਿੱਧ ਹੈ | ਇਹ ਗੁਰਦੁਆਰਾ ਜੋੜਾ ਭੱਟੀਆਂ ਸੜਕ 'ਤੇ ਦੋ ਜ਼ਿਲਿ੍ਹਆਂ ਹੁਸ਼ਿਆਰਪੁਰ, ਜਲੰਧਰ ਦੀ ਹੱਦ 'ਤੇ ਸਥਿਤ ਹੈ | ਆਪ ਭਾਵੇਂ 13 ਨਵੰਬਰ 2005 ਨੂੰ ਸਰੀਰਕ ਚੋਲ੍ਹਾ ਤਿਆਗਦੇ ਹੋਏ ਵਾਹਿਗੁਰੂ ਦੇ ਰੰਗ ਬ੍ਰਹਮਲੀਨ ਹੋ ਗਏ ਸਨ | ਆਪ ਵਲੋਂ ਚਲਾਈ ਮਰਿਆਦਾ ਅਨੁਸਾਰ ਭਾਈ ਸੁਰਿੰਦਰਪਾਲ ਸਿੰਘ ਤੇ ਸੰਗਤਾਂ ਵੱਲੋਂ ਸਲਾਨਾ ਜੋੜ ਮੇਲਾ ਉਨ੍ਹਾਂ ਦੇ ਤਪ ਅਸਥਾਨ ਗੁਰਦੁਆਰਾ ਗੁਰਸਾਗਰ ਬਖ਼ਸ਼ੀਸ਼ ਦੁੱਖ ਨਿਵਾਰਨ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਭਾਈ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਦੀਵਾਨ ਸਜਾਏ ਗਏ | ਦੀਵਾਨ ਦੀ ਆਰੰਭਤਾ ਗਿਆਨੀ ਕੁਲਵੀਰ ਸਿੰਘ ਦੇ ਜਥੇ ਨੇ ਕੀਤੀ ਉਪਰੰਤ ਭਾਈ ਬਲਵਿੰਦਰ ਸਿੰਘ ਡਗਾਣੇ ਵਾਲੇ ਦੇ ਜਥੇ, ਭਾਈ ਕਰਮ ਸਿੰਘ ਜਲੰਧਰ ਵਾਲੇ, ਸੁਰਜੀਤ ਕੌਰ ਖੁਜਾਲੇ ਵਾਲੇ ਢਾਡੀ ਜਥਾ, ਕਵੀਸ਼ਰੀ ਜਥੇ ਪ੍ਰਤਾਪ ਸਿੰਘ, ਮਹਿਤਾਬ ਸਿੰਘ, ਬਿਕਰਮ ਸਿੰਘ, ਬਦਵੀਰ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ | ਗਿਆਨੀ ਮਹਿੰਦਰ ਸਿੰਘ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਈ ਜਦਕਿ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਲਖਵੀਰ ਸਿੰਘ, ਸੁਰਜੀਤ ਸਿੰਘ, ਹਰਦੀਪ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |