26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਡਾਕਖ਼ਾਨੇ 'ਚ ਹੋਏ ਲੱਖਾਂ ਦੇ ਗ਼ਬਨ ਨੂੰ ਲੈ ਕੇ ਡੀ. ਸੀ. ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 05-06-2025
ਹੁਸ਼ਿਆਰਪੁਰ, 4 ਜੂਨ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਖੈਰੜ ਰਾਵਲ ਬੱਸੀ ਦੇ ਪਿੰਡ 'ਚ ਖੁੱਲ੍ਹੇ ਡਾਕਖ਼ਾਨੇ 'ਚ 60-70 ਲੱਖ ਰੁਪਏ ਦੇ ਹੋਏ ਘਪਲੇ ਨੂੰ ਲੈ ਕੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ 'ਚ ਖਾਤਾ ਧਾਰਕਾਂ ਦਾ ਇਕ ਵਫ਼ਦ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਮਿਲਿਆ ਤੇ ਮੰਗ ਪੱਤਰ ਰਾਹੀਂ ਘਪਲੇ ਸੰਬੰਧੀ ਪੂਰੀ ਜਾਣਕਾਰੀ ਦਿੱਤੀ | ਧੀਮਾਨ ਨੇ ਦੱਸਿਆ ਕਿ ਲੋਕਾਂ ਨੇ ਅਪਣੀ ਮਿਹਨਤ ਦੀ ਕਮਾਈ ਦਾ ਪੈਸਾ ਬੜੀ ਮੁਸ਼ਕਿਲ ਨਾਲ ਜਮ੍ਹਾਂ ਕਰਵਾਇਆ ਸੀ ਤੇ ਘਪਲਾ ਕਰਨ ਵਾਲੇ ਉੱਚ ਅਧਿਕਾਰੀਆਂ ਨਾਲ ਮਿਲ ਕੇ ਕੁੱਝ ਸਮੇਂ ਵਿਚ ਅਪਣੇ ਹੱਥ ਸਾਫ਼ ਕਰ ਗਏ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਕੋਈ ਕਾਰਵਾਈ ਤੱਕ ਨਹੀਂ ਕੀਤੀ | ਧੀਮਾਨ ਨੇ ਕਿਹਾ ਕਿ ਉਚ ਅਧਿਕਾਰੀਆਂ ਨੇ ਪੈਸੇ ਤਾਂ ਵਾਪਸ ਕੀ ਕਰਵਾਉਣੇ ਸਨ ਤੇ ਉਲਟਾ ਡਾਕਖ਼ਾਨੇ ਦੇ ਖਾਤਾ ਧਾਰਕਾਂ ਤੋਂ ਪਾਸ ਬੁੱਕਾਂ ਉੱਤੇ ਹੋਈਆਂ ਗਲਤ ਐਂਟਰੀਆਂ ਦਾ ਸਾਰਾ ਰਿਕਾਰਡ ਵੀ ਲੋਕਾਂ ਨੂੰ ਵਿਸ਼ਵਾਸ ਦਵਾ ਕੇ ਕਬਜ਼ੇ 'ਚ ਲੈ ਲਿਆ | ਧੀਮਾਨ ਨੇ ਦੱਸਿਆ ਕਿ ਇਹ ਘਪਲਾ 2023-24 ਤੋਂ ਹੁੰਦਾ ਆ ਰਿਹਾ ਸੀ ਤੇ ਖਾਤਾ ਧਾਰਕਾਂ ਨੂੰ ਇਸ ਦੀ ਭਿਣਕ ਤੱਕ ਵੀ ਨਹੀਂ ਲੱਗਣ ਦਿੱਤੀ ਅਤੇ ਜਨਵਰੀ 2025 ਵਿਚ ਇਹ ਘਪਲਾ ਉਜਾਗਰ ਹੋਇਆ | ਧੀਮਾਨ ਨੇ ਦੱਸਿਆ ਕਿ ਮੌਜੂਦਾ ਸਟਾਫ਼ ਮੈਂਬਰ ਨੇ ਪਹਿਲਾਂ ਆਪਣਾ ਲੋਕਾਂ ਦੇ ਘਰਾਂ 'ਚ ਸਕੀਮਾਂ ਦੇਣ ਲਈ ਆਪਣਾ ਵਿਸ਼ਵਾਸ ਬਣਾਇਆ ਤੇ ਫਿਰ ਬਾਅਦ ਵਿਚ ਉਹ ਕਾਪੀਆਂ ਵਿਚ ਦਰਜ ਕਰਨ ਦਾ ਵੀ ਵਿਸ਼ਵਾਸ ਦੇ ਦਿੰਦੇ ਸੀ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜੀ.ਏ.ਟੂ. ਡਿਪਟੀ ਕਮਿਸ਼ਨਰ ਨੂੰ ਪੜਤਾਲ ਕਰਨ ਵਾਸਤੇ ਹਦਾਇਤਾਂ ਜਾਰੀ ਕੀਤੀਆਂ | ਇਸ ਮੌਕੇ ਰਾਮ ਕਿਸ਼ਨ, ਮਹਿੰਦਰ ਸਿੰਘ, ਬਲਰਾਜ ਸਿੰਘ, ਹਰਭਜਨ ਕੌਰ, ਸਰਬਜੀਤ ਕੌਰ, ਹਰਜਿੰਦਰ ਕੌਰ, ਰੇਸ਼ਮ ਕੌਰ, ਰਜਿੰਦਰ ਕੌਰ, ਜੋਗਿੰਦਰ ਕੌਰ, ਅਵਤਾਰ ਸਿੰਘ, ਅਮਨਦੀਪ ਕੌਰ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਮਾਈਨਿੰਗ : ਸੇਫ਼ ਜ਼ੋਨ ਸਾਬਿਤ ਹੋ ਰਹੀਆਂ ਬੀਤ ਇਲਾਕੇ ਦੀਆਂ ਸੜਕਾਂ, ਪ੍ਰਸ਼ਾਸਨ ਘੂਕ ਸੁੱਤਾ ਅਗਲੀ ਖ਼ਬਰ ਪਿੰਡ ਧੁੱਗਾ ਵਿਖੇ ਸੰਤ ਬਾਬਾ ਠਾਕੁਰ ਸਿੰਘ ਦੀ ਯਾਦ 'ਚ ਗੁਰਮਤਿ ਸਮਾਗਮ
Ad Position 24