ਕੋਟਫ਼ਤੂਹੀ, 4 ਜੂਨ (ਅਟਵਾਲ)-ਪਿੰਡ ਮਹਿਰੋਵਾਲ ਵਿਖੇ ਸਮੂਹ ਨਗਰ ਨਿਵਾਸੀਆਂ ਵੱਲੋਂ ਐਨ. ਆਰ. ਆਈ ਵੀਰਾਂ ਅਤੇ ਪਿੰਡ ਮਹਿਮੂਦਪੁਰ ਦੀ ਸੰਗਤ ਦੇ ਸਹਿਯੋਗ ਨਾਲ ਸਥਾਨਕ ਦਰਬਾਰ ਸਾਂਈ ਬਾਬਾ ਕੇਸਰ ਸ਼ਾਹ ਅਤੇ ਬਾਬਾ ਦਰਸ਼ਨ ਸ਼ਾਹ ਵਿਖੇ ਉਨ੍ਹਾਂ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ 5 ਜੂਨ ਨੂੰ ਗੱਦੀ ਨਸ਼ੀਨ ਬਾਬਾ ਲੱਖੇ ਸ਼ਾਹ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ | ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਬਾਬਾ ਲੱਖੇ ਸ਼ਾਹ, ਪਰਮਿੰਦਰ ਕੁਮਾਰ ਨੇ ਦੱਸਿਆ ਕਿ ਇਸ ਸਾਲਾਨਾ ਜੋੜ ਮੇਲੇ ਵਿਚ ਕੇ. ਮੀਤ, ਬਲਜਿੰਦਰ ਬੈਂਸ, ਮਾਸਟਰ ਸਲੀਮ ਐਂਡ ਪਾਰਟੀ, ਉਪਕਾਰ ਪੱਟੀ ਅਤੇ ਸੁਰ ਦੀਪਕ ਮਾਹਿਲਪੁਰ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ |