07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪੰਜਾਬ ਡਿਫੈਂਸ ਵੈਟਰਨਜ਼ ਆਰਗੇਨਾਈਜ਼ੇਸ਼ਨ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੇਗੀ-ਰਾਣਾ

Ad Position 21
No active advertisement
ਅਜੀਤ ਡੈਸਕ 05-09-2025
ਹੁਸ਼ਿਆਰਪੁਰ, 4 ਸਤੰਬਰ (ਨਰਿੰਦਰ ਸਿੰਘ ਬੱਡਲਾ)-ਪੰਜਾਬ ਡਿਫੈਂਸ ਵੈਟਰਨਜ਼ ਆਰਗੇਨਾਈਜ਼ੇਸ਼ਨ ਦੀ ਇਕੱਤਰਤਾ ਪ੍ਰਧਾਨ ਜਤਿੰਦਰ ਸਿੰਘ ਰਾਣਾ ਦੀ ਅਗਵਾਈ 'ਚ ਹੋਈ, ਜਿਸ 'ਚ ਸੂਬੇ 'ਚ ਆਏ ਭਾਰੀ ਹੜ੍ਹ ਦੇ ਚੱਲਦਿਆਂ ਲੋਕਾਂ ਦੇ ਹੋਏ ਜਾਨੀ ਮਾਲੀ ਨੁਕਸਾਨ ਸੰਬੰਧੀ ਵਿਚਾਰ-ਵਟਾਂਦਰਾ ਕੀਤਾ | ਇਸ ਮੌਕੇ ਪ੍ਰਧਾਨ ਰਾਣਾ ਨੇ ਕਿਹਾ ਆਰਗਨਾਈਜ਼ੇਸ਼ਨ ਵਲੋਂ ਹੜ੍ਹ ਪੀੜਤਾਂ ਲਈ ਜਲਦ ਹੀ ਰਾਹਤ ਸਮੱਗਰੀ ਭੇਜੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਨੇ ਕਈ ਵਾਰ ਕੁਦਰਤੀ ਆਫ਼ਤਾਂ ਸਾਹਮਣਾ ਕੀਤਾ ਹੈ ਤੇ ਪੰਜਾਬੀ ਹਰ ਵਾਰ ਆਪਣੀ ਮਿਹਨਤ ਨਾਲ ਦੁਬਾਰਾ ਕਾਮਯਾਬ ਹੋਏ ਹਨ | ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰਾ ਸਿਰਫ਼ ਆਪਣੇ ਲਈ ਹੀ ਨਹੀਂ ਬਲਕਿ ਹੋਰਨਾਂ ਸੂਬਿਆਂ ਦੇ ਪੀੜਤਾਂ ਲਈ ਵੀ ਮਦਦ ਪਹੁੰਚਾਉਂਦਾ ਰਿਹਾ ਹੈ ਪਰ ਦੁੱਖ ਦੀ ਗੱਲ ਹੈ ਕਿ ਕਿਸੇ ਨੇ ਵੀ ਅੱਜ ਪੰਜਾਬੀਆਂ ਦੀ ਸਾਰ ਨਹੀਂ ਲਈ ਹੈ | ਉਨ੍ਹਾਂ ਕਿਹਾ ਕਿ ਜਦੋਂ ਬਿਆਸ ਤੇ ਘੱਗਰ ਸਮੇਤ ਹੋਰ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗਣ ਲਗਦੇ ਹਨ ਤਾਂ ਸਰਕਾਰ ਨੂੰ ਪਾਣੀ ਛੱਡਣ ਦਾ ਚੇਤਾ ਆਉਂਦਾ ਹੈ | ਉਨ੍ਹਾਂ ਕਿਹਾ ਕਿ ਇਹ ਹੜ੍ਹ ਸਿਰਫ਼ ਕੁਦਰਤੀ ਆਫ਼ਤ ਨਹੀਂ ਬਲਕਿ ਲੋਕਾਂ ਤੇ ਸਰਕਾਰਾਂ ਦੀ ਲਾਪ੍ਰਵਾਹੀ ਦਾ ਨਤੀਜਾ ਹੈ | ਇਸ ਮੌਕੇ ਵੈਟਰਨ ਪਰਮਜੀਤ ਸਿੰਘ ਖਨੌੜਾ, ਵੈਟਰਨ ਰਾਮ ਲੁਭਾਇਆ ਅਜੜਾਮ, ਵੈਟਰਨ ਸੁਰਜੀਤ ਸਿੰਘ ਬੋਹਣ, ਵੈਟਰਨ ਨੰਦ ਸਿੰਘ, ਵੈਟਰਨ ਕਮਲਜੀਤ ਸਿੰਘ ਮੁਕੇਰੀਆਂ, ਵੈਟਰਨ ਅਵਤਾਰ ਸਿੰਘ ਹਾਜੀਪੁਰ, ਵੈਟਰਨ ਅਸ਼ੋਕ ਕੁਮਾਰ ਗੜ੍ਹਸ਼ੰਕਰ, ਵੈਟਰਨ ਪ੍ਰਦੀਪ ਸਿੰਘ ਤਲਵਾੜਾ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਰਵਜੋਤ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਅਗਲੀ ਖ਼ਬਰ ਰਾਹਤ ਸਮੱਗਰੀ ਸਹੀ ਲੋੜਵੰਦ ਲੋਕਾਂ ਦੇ ਹੱਥਾਂ 'ਚ ਪਹੁੰਚਾਈ ਜਾਵੇ-ਜੰਗਵੀਰ ਸਿੰਘ ਚੌਹਾਨ
Ad Position 24