ਹੁਸ਼ਿਆਰਪੁਰ, 4 ਸਤੰਬਰ (ਹਰਪ੍ਰੀਤ ਕੌਰ)-ਵਿਧਾਨ ਸਭਾ ਹਲਕਾ ਪੱਟੀ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਸਰਪੰਚ ਗੁਰਮੇਲ ਸਿੰਘ ਤੂਤ ਦੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਦੀ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਨਿੰਦਾ ਕੀਤੀ ਹੈ | ਅਰੋੜਾ ਨੇ ਕਿਹਾ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬਲਾਕ ਪ੍ਰਧਾਨ ਦੇਰ ਸ਼ਾਮ ਹਰੀਕੇ ਪੱਤਣ ਤੋਂ ਅੱਗੇ ਹੜ੍ਹਾਂ ਦੀ ਮਾਰ ਝੱਲ ਰਹੇ ਇਲਾਕੇ ਵਿਚ ਬੰਨ੍ਹ ਦੀ ਉਸਾਰੀ ਦੀ ਸੇਵਾ ਨਿਭਾ ਕੇ ਵਾਪਸ ਘਰ ਪਰਤ ਰਹੇ ਸਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਏ ਦਿਨ ਕਤਲੋ-ਗਾਰਤ ਹੁਣ ਆਮ ਗੱਲ ਹੋ ਗਈ ਹੈ ਤੇ ਪੰਜਾਬ ਸਰਕਾਰ ਹਰ ਫ਼ਰੰਟ 'ਤੇ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ | ਅਰੋੜਾ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਕਾਂਗਰਸ ਪਾਰਟੀ ਪੀੜਤ ਪਰਿਵਾਰ ਨਾਲ ਖੜ੍ਹੀ ਹੈ |