22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਪੰਥਕ ਆਗੂ ਸਤਨਾਮ ਸਿੰਘ ਬਡਿਆਲ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

Ad Position 21
No active advertisement
ਅਜੀਤ ਡੈਸਕ 07-09-2025
ਹੁਸ਼ਿਆਰਪੁਰ, 6 ਸਤੰਬਰ (ਨਰਿੰਦਰ ਸਿੰਘ ਬੱਡਲਾ)-ਪੰਥਕ ਆਗੂ ਸਤਨਾਮ ਸਿੰਘ ਬਡਿਆਲ ਦਾ ਅੱਜ ਬਾਅਦ ਦੁਪਹਿਰ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਡਿਆਲ ਦੇ ਸ਼ਮਸ਼ਾਨਘਾਟ 'ਚ ਕੀਤਾ ਗਿਆ | ਉਨ੍ਹਾਂ ਦੀ ਮਿ੍ਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਗੁਰਕਮਲ ਸਿੰਘ ਵਲੋਂ ਦਿਖਾਈ ਗਈ | ਇਸ ਮੌਕੇ ਦਲ ਖ਼ਾਲਸਾ ਦੇ ਸੀਨੀਅਰ ਆਗੂ ਲਖਬੀਰ ਸਿੰਘ ਪੱਟੀ ਤੇ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਦੱਸਿਆ ਭਾਈ ਸਤਨਾਮ ਸਿੰਘ ਬਡਿਆਲ ਨੇ ਸਰਕਾਰੀ ਨੌਕਰੀ ਤੇ ਹੁੰਦਿਆਂ ਹੋਇਆਂ ਵੀ ਕੌਮ ਪ੍ਰਤੀ ਆਪਣਾ ਫ਼ਰਜ਼ ਤਨਦੇਹੀ ਨਾਲ ਨਿਭਾਇਆ | ਸਤਨਾਮ ਸਿੰਘ ਬਡਿਆਲ ਨਮਿਤ ਅੰਤਿਮ ਅਰਦਾਸ 14 ਸਤੰਬਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਬਾਅਦ ਦੁਪਹਿਰ 12 ਵਜੇ ਹੋਵੇਗੀ | ਇਸ ਮੌਕੇ ਸਰਪੰਚ ਧਰਮ ਸਿੰਘ ਬਡਿਆਲਾ, ਅਮਰਜੀਤ ਸਿੰਘ, ਸੋਡੀ ਰਾਮ, ਸੋਹਣ ਸਿੰਘ ਸਾਹਰੀ, ਜਸਵੀਰ ਸਿੰਘ, ਗੁਰਜਿੰਦਰ ਸਿੰਘ, ਮਲਕੀਅਤ ਸਿੰਘ ਸਲੇਮਪੁਰ, ਹਰਭਜਨ ਸਿੰਘ ਬਡਿਆਲ, ਮੋਹਣ ਸਿੰਘ ਪਿੱਪਲਾਵਾਲਾ, ਨੰਬਰਦਾਰ ਦਵਿੰਦਰ ਸਿੰਘ ਖੇੜਾ, ਹੈਪੀ ਲੰਬੜ, ਸਤਨਾਮ ਸਿੰਘ ਸੱਤਾ ਆਦਿ ਨੇ ਵੀ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ |
Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਆ, ਯੂ. ਕੇ. ਤੇ ਨਿਊਜ਼ੀਲੈਂਡ ਸਟੱਡੀ ਵੀਜ਼ੇ ਦੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ-ਅਵਤਾਰ ਅਰੋੜਾ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ-ਲੱਖੀ ਗਿਲਜੀਆਂ
Ad Position 24