ਗੜ੍ਹਸ਼ੰਕਰ, 6 ਸਤੰਬਰ (ਧਾਲੀਵਾਲ)-ਸਟੱਡੀ ਵੀਜ਼ਾ ਤੇ ਇਮੀਗ੍ਰੇਸ਼ਨ ਖੇਤਰ 'ਚ ਲੰਮੇ ਅਰਸੇ ਤੋਂ ਸੇਵਾਵਾਂ ਦੇ ਰਹੇ ਇਮੀਗ੍ਰੇਸ਼ਨ ਮਾਹਿਰ ਤੇ ਕੈਨੇਡਾ ਦੇ ਸਰਟੀਫਾਈਡ ਕੰਸਲਟੈਂਟ ਅਵਤਾਰ ਸਿੰਘ ਅਰੋੜਾ ਮੈਨੇਜਿੰਗ ਡਾਇਰੈਕਟਰ 'ਅਰੋੜਾ ਇਨ ਐਜੂਕੇਸ਼ਨ ਕੰਸਲਟੈਂਸੀ' (ਏ. ਆਈ. ਈ. ਸੀ.) ਨਵਾਂਸ਼ਹਿਰ/ਗੜ੍ਹਸ਼ੰਕਰ ਨੇ ਦੱਸਿਆ ਕਿ ਆਸਟ੍ਰੇਲੀਆ, ਯੂ. ਕੇ., ਨਿਊਜ਼ੀਲੈਂਡ ਦੇ ਸਟੱਡੀ ਵੀਜ਼ਾ ਦੇ ਕੇਸ ਵਿਚ ਕਾਲਜ ਫ਼ੀਸ ਕੰਪਨੀ ਵਲੋਂ ਖ਼ੁਦ ਪੇਅ ਕੀਤੀ ਜਾਵੇਗੀ ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਜਾਣਗੇ | ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਤੇ ਯੂ. ਕੇ. ਸਟੱਡੀ ਵੀਜ਼ੇ 'ਚ ਵਿਦਿਆਰਥੀ ਖ਼ੁਦ ਜਾਂ ਆਪਣੇ ਸਪਾਊਸ ਨਾਲ ਵਿਦੇਸ਼ ਜਾ ਸਕਣਗੇ | ਉਨ੍ਹਾਂ ਆਸਟ੍ਰੇਲੀਆ ਸਟੱਡੀ ਵੀਜ਼ੇ ਬਾਰੇ ਦੱਸਿਆ ਕਿ 10+2 ਪਾਸ ਵਿਦਿਆਰਥੀ ਆਈਲਟਸ ਦੇ ਓਵਰਆਲ 6 ਬੈਂਡ ਸਕੋਰ (ਕਿਸੇ ਇਕ ਮਡਿਊਲ ਵਿਚੋਂ 5.5 ਬੈਂਡ) ਸਕੋਰ ਨਾਲ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦਾ ਹੈ | ਉਨ੍ਹਾਂ ਦੱਸਿਆ ਕਿ ਗ੍ਰੈਜੂਏਸ਼ਨ ਪਾਸ ਵਿਦਿਆਰਥੀ ਖ਼ੁਦ ਤੇ ਆਪਣੇ ਸਪਾਉਸ ਨਾਲ ਓਵਰਆਲ 6.5 ਬੈਂਡ ਸਕੋਰ (ਕਿਸੇ ਵੀ ਮਡਿਊਲ 'ਚੋਂ 6 ਸਕੋਰ ਤੋਂ ਘੱਟ ਨਾ ਹੋਵੇ) ਨਾਲ ਆਸਟ੍ਰੇਲੀਆ ਸਟੱਡੀ ਵੀਜ਼ਾ ਅਪਲਾਈ ਕਰਕੇ ਆਸਟ੍ਰੇਲੀਆ ਜਾਣ ਦਾ ਸੁਪਨਾ ਸਾਕਾਰ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਸਟੱਡੀ ਵੀਜ਼ੇ ਲਈ ਜੇਕਰ ਕਿਸੇ ਪਾਸ ਫ਼ੰਡ ਨਹੀਂ ਵੀ ਹਨ ਤਾਂ ਉਸ ਨੂੰ ਚਿੰਤਾ ਕਰਨ ਦੀ ਲੋੜ ਨਹੀਂ | ਯੂ. ਕੇ. ਸਟੱਡੀ ਵੀਜ਼ੇ ਬਾਰੇ ਉਨ੍ਹਾਂ ਦੱਸਿਆ ਕਿ ਬਿਨਾਂ ਆਈਲਟਸ ਤੋਂ ਵੀ ਯੂ. ਕੇ. ਦਾ ਸਟੱਡੀ ਵੀਜ਼ਾ ਹਾਸਿਲ ਕੀਤਾ ਜਾ ਸਕਦਾ ਹੈ | ਯੂ. ਕੇ. ਸਟੱਡੀ ਵੀਜ਼ਾ 'ਚ ਸਪਾਊਸ ਨਾਲ ਅਪਲਾਈ ਕਰਨ ਲਈ ਓਵਰਆਲ 6.5 ਬੈਂਡ (ਕਿਸੇ ਵੀ ਮਡਿਊਲ 'ਚੋਂ 6 ਬੈਂਡ ਤੋਂ ਘੱਟ ਸਕੋਰ ਨਾ ਹੋਵੇ) ਨਾਲ ਅਪਲਾਈ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਸਟੱਡੀ ਵੀਜ਼ੇ ਲਈ ਵੀ ਅਪਲਾਈ ਕਰਨ ਦਾ ਮੌਕਾ ਹੈ | ਅਵਤਾਰ ਸਿੰਘ ਅਰੋੜਾ ਨੇ ਦੱਸਿਆ ਕਿ ਕੈਨੇਡਾ ਦੇ ਸਟੱਡੀ ਵੀਜ਼ੇ ਵੀ ਆਉਣੇ ਸ਼ੁਰੂ ਹੋ ਚੁੱਕੇ ਹਨ ਤੇ ਵਿਦਿਆਰਥੀ ਬਿਨਾਂ ਰਿਸਕ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਨ | ਉਨ੍ਹਾਂ ਅੱਗੇ ਦੱਸਿਆ ਕਿ ਕੰਪਨੀ ਵੱਲੋਂ ਸੁਰਿੰਦਰਾ ਟਾਵਰ, ਨੇੜੇ ਗਰੈਂਡ ਹੋਟਲ ਬੰਗਾ ਰੋਡ ਨਵਾਂਸ਼ਹਿਰ ਵਿਖੇ ਮੁੱਖ ਦਫ਼ਤਰ ਵਿਖੇ 10 ਸਤੰਬਰ ਤੋਂ ਸਨਿਚਰਵਾਰ ਤੱਕ ਸਟੱਡੀ ਵੀਜ਼ਾ ਸੈਮੀਨਾਰ ਲਗਾਏ ਜਾ ਰਹੇ ਹਨ | ਅਵਤਾਰ ਸਿੰਘ ਅਰੋੜਾ ਨੇ ਕਿਹਾ ਕਿ ਬੰਗਾ ਖੇਤਰ ਨਾਲ ਸੰਬੰਧਿਤ ਵਿਦਿਆਰਥੀ ਮੈਨੂੰ ਹਰ ਸਨਿਚਰਵਾਰ ਬੰਗਾ ਦਫ਼ਤਰ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਮਿਲ ਸਕਦੇ ਹਨ |