ਨਵਾਂਸ਼ਹਿਰ, 6 ਸਤੰਬਰ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੇ ਬੰਗਾ ਰੋਡ 'ਤੇ ਅਰੋੜਾ ਟਾਵਰ 'ਚ ਕਨਵਰ ਅਰੋੜਾ ਕੰਸਲਟੈਂਟ ਦੇ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਕੰਪਨੀ ਵਲੋਂ ਯੂ. ਕੇ., ਕੈਨੇਡਾ ਤੇ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਸਾਰੀ ਰਕਮ ਵੀਜ਼ਾ ਲੱਗਣ ਤੋਂ ਬਾਅਦ ਦੀ ਸੁਵਿਧਾ ਦਿੱਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਸਮੇਂ ਕੈਨੇਡਾ, ਯੂ. ਕੇ. ਤੇ ਆਸਟ੍ਰੇਲੀਆ ਦੇ ਲਗਾਤਾਰ ਸ਼ਾਨਦਾਰ ਨਤੀਜੇ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਯੂ. ਕੇ. ਜਾਣ ਲਈ ਜਿਹੜੇ ਵਿਦਿਆਰਥੀਆਂ ਦਾ ਚਾਰ ਸਾਲ ਦਾ ਸਟੱਡੀ ਗੈਪ ਹੈ ਉਹ ਵੀ ਸਵੀਕਾਰ ਕੀਤਾ ਜਾਵੇਗਾ | ਡਿਗਰੀ ਤੋਂ ਬਾਅਦ 15 ਸਾਲ ਦਾ ਗੈਪ ਵੀ ਚੱਲੇਗਾ | ਯੂ. ਕੇ. ਸਟੱਡੀ ਵੀਜੇ ਲਈ ਆਈਲਟਸ ਜਾਂ ਬਿਨਾ ਆਈਲਟਸ ਵੀ ਵਿਦਿਆਰਥੀ ਅਪਲਾਈ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਆਈਲਟਸ 'ਚ ਓਵਰਆਲ ਛੇ ਬੈਂਡ ਜਾਂ ਇਕ ਮਡਿਊਲ 'ਚ ਸਾਢੇ ਪੰਜ ਬੈਂਡ, ਪੀ. ਟੀ. ਈ. 60 ਸਕੋਰ ਨਾਲ ਕੀਤੀ ਹੈ, ਉਹ ਆਪਣੇ ਸਪਾਊਜ਼ ਨਾਲ ਵੀ ਅਪਲਾਈ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਵਾਸਤੇ 2024 ਜਾਂ 2025 12ਵੀਂ ਪਾਸ ਵਿਦਿਆਰਥੀ ਆਈਲਟਸ 'ਚ ਓਵਰਆਲ ਛੇ ਬੈਂਡ, ਇਕ ਮੋਡਿੂਲ 'ਚ ਸਾਢੇ ਪੰਜ ਬੈਂਡ, ਪੀ. ਟੀ. ਈ. 51 ਸਕੋਰ ਨਾਲ ਅਪਲਾਈ ਕਰ ਸਕਦੇ ਹਨ | ਡਿਗਰੀ ਤੋਂ ਬਾਅਦ ਪੰਜ ਤੋਂ ਸੱਤ ਸਾਲ ਦੇ ਗੈਪ ਨਾਲ ਸਿੰਗਲ ਜਾਂ ਸਪਾਊਜ਼ ਨਾਲ ਵੀ ਅਪਲਾਈ ਕੀਤਾ ਜਾ ਸਕਦਾ ਹੈ | ਜਿਹੜੇ ਸਪਾਊਜ਼ ਨਾਲ ਅਪਲਾਈ ਕਰਨਾ ਚਾਹੁੰਦੇ ਹਨ ਉਨ੍ਹਾਂ ਦੇ ਆਈਲਟਸ ਵਿਚ ਓਵਰਆਲ ਸਾਢੇ ਛੇ ਬੈਂਡ ਚਾਹੀਦੇ ਹਨ | ਜਿਨ੍ਹਾਂ ਵਿਦਿਆਰਥੀਆਂ ਨੇ ਕੈਨੇਡਾ ਸਟੱਡੀ ਵੀਜੇ ਲਈ ਅਪਲਾਈ ਕਰਨਾ ਹੈ, ਉਨ੍ਹਾਂ ਦੇ ਆਈਲਟਸ ਛੇ ਬੈਂਡ, ਪੀ. ਟੀ. ਈ. 60 ਸਕੋਰ, ਸਟੱਡੀ ਤੋਂ ਬਾਅਦ ਗੈਪ ਨਾਲ ਸਟੱਡੀ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਹੈ | ਡਿਗਰੀ ਤੋਂ ਬਾਅਦ ਸਿੰਗਲ ਜਾਂ ਸਪਾਊਜ਼ ਨਾਲ ਵੀ ਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਚਾਹਵਾਨ ਉਨ੍ਹਾਂ ਨੂੰ ਨਵਾਂਸ਼ਹਿਰ ਦਫ਼ਤਰ 'ਚ ਹਰ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਤੇ ਗੜ੍ਹਸ਼ੰਕਰ ਦੇ ਬੰਗਾ ਰੋਡ 'ਤੇ ਦਫ਼ਤਰ 'ਚ ਹਰ ਮੰਗਲਵਾਰ, ਵੀਰਵਾਰ ਅਤੇ ਸਨਿਚਰਵਾਰ ਮਿਲ ਸਕਦੇ ਹਨ |