22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਹੜ੍ਹਾਂ ਦੇ ਚੱਲਦਿਆਂ ਕੁਝ ਮਕਾਨ ਡਿਗਣ ਦਾ ਪੈਦਾ ਹੋਇਆ ਖ਼ਤਰਾ

Ad Position 21
No active advertisement
ਅਜੀਤ ਡੈਸਕ 07-09-2025
ਬੀਣੇਵਾਲ, 6 ਸਤੰਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਹੈਬੋਵਾਲ (ਆਦਰਸ਼ ਨਗਰ) ਵਿਚ ਬੀਤੇ ਦਿਨੀਂ ਹੋਈ ਭਾਰੀ ਮੀਂਹ ਨਾਲ ਮਕਾਨਾਂ ਦੇ ਪਿੱਛੋਂ ਮਿੱਟੀ ਹੜ੍ਹਨ ਨਾਲ ਚਾਰ-ਪੰਜ ਘਰਾਂ ਦੇ ਰਿਹਾਇਸ਼ੀ ਮਕਾਨਾਂ ਨੂੰ ਖ਼ਤਰਾ ਹੋ ਗਿਆ ਹੈ | ਪੰਚ ਗੁਰਦਿਆਲ ਸਿੰਘ, ਹਿੰਮਤ ਸਿੰਘ, ਦਿਲਬਾਗ ਸਿੰਘ, ਭੁਪਿੰਦਰ ਸਿੰਘ, ਅਨੀਤਾ, ਸਤਨਾਮ ਕੌਰ, ਮਨਦੀਪ, ਗੁਰਪ੍ਰੀਤ, ਦਰਸ਼ਨ ਕੌਰ ਤੇ ਰਾਣੀ ਨੇ ਮੌਕੇ 'ਤੇ ਦੱਸਿਆ ਕਿ ਉਨ੍ਹਾਂ ਦੇ ਘਰ ਬਹੁਤ ਪੁਰਾਣੇ ਹਨ | ਕਈ ਸਾਲ ਪਹਿਲਾਂ ਇਥੋਂ ਇਕ ਸੜਕ ਕਾਹਨਪੁਰ ਖੂਹੀ ਤਕ ਬਣੀ ਸੀ | ਉਸ ਵਕਤ ਸੜਕ ਤੇ ਮਕਾਨਾਂ ਵਿਚਕਾਰ ਮਿੱਟੀ ਦੀ ਢਿੱਗ ਸੀ | ਮਕਾਨ ਬਹੁਤ ਉੱਚੇ ਹੋਣ ਕਾਰਨ ਹਰ ਵਾਰੀ ਮੀਂਹ ਨਾਲ ਉਹ ਢਿੱਗ ਡਿਗਦੀ ਰਹੀ ਪਰ ਇਸ ਵਰੇ੍ਹ ਭਾਰੀ ਬਰਸਾਤ ਪੈਣ ਨਾਲ ਵੱਡੀ ਮਾਤਰਾ 'ਚ ਢਿੱਗ ਡਿੱਗ ਗਈ ਤੇ ਮਕਾਨਾਂ ਦੀਆਂ ਨੀਂਹਾਂ ਤੱਕ ਨੰਗੀਆਂ ਹੋ ਗਈਆਂ | ਉਕਤ ਗ਼ਰੀਬ ਪਰਿਵਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗ਼ਰੀਬ ਘਰਾਂ ਦੇ ਰਿਹਾਇਸ਼ੀ ਮਕਾਨਾਂ ਨੂੰ ਬਚਾਉਣ ਲਈ ਸੜਕ ਨਾਲ ਡੰਗਾ ਲਾਇਆ ਜਾਵੇ ਜੋ ਇਕ ਡੰਗਾ ਪਹਿਲਾ ਵੀ ਲੱਗਾ ਹੈ ਉਸ ਦੀ ਵੀ ਮੁਰੰਮਤ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜਿੰਪਾ ਨੇ ਐਂਬੂਲੈਂਸ ਹਾਦਸੇ 'ਤੇ ਕੀਤਾ ਦੁੱਖ ਪ੍ਰਗਟ ਅਗਲੀ ਖ਼ਬਰ ਕੈਨੇਡਾ, ਯੂ. ਕੇ. ਤੇ ਆਸਟ੍ਰੇਲੀਆ ਲਈ ਸਟੱਡੀ ਵੀਜ਼ੇ ਲਈ ਕੰਪਨੀ ਵਲੋਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੀ ਸੁਵਿਧਾ-ਕ...
Ad Position 24