ਗੜ੍ਹਦੀਵਾਲਾ, 6 ਸਤੰਬਰ (ਚੱਗਰ)-ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ 25 ਦਿਨ ਤੋਂ ਲਾਪਤਾ ਮਾਂ ਤੇ ਉਸ ਦੀ ਤਿੰਨ ਸਾਲ ਦੀ ਬੱਚੀ ਦਾ ਪਰਿਵਾਰ ਲੱਭ ਕੇ ਉਨ੍ਹਾਂ ਨੂੰ ਪਰਿਵਾਰ ਹਵਾਲੇ ਕੀਤਾ | ਸੁਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਅਨੁਸਾਰ ਇਹ ਭੈਣ ਕੁੱਝ ਦਿਨ ਪਹਿਲਾਂ ਹੁਸ਼ਿਆਰਪੁਰ 'ਚ ਲਾਵਾਰਸ ਹਾਲਾਤ ਵਿਚ ਘੁੰਮ ਰਹੀ ਸੀ ਜਿਥੋਂ ਕੁੱਝ ਲੋਕਾਂ ਵਲੋਂ ਇਨ੍ਹਾਂ ਨੂੰ ਗੁਰ ਆਸਰਾ ਸੇਵਾ ਘਰ ਬਾਹਗਾ ਵਿਖੇ ਪਹੁੰਚਾਇਆ ਗਿਆ | ਇਸ ਭੈਣ ਨੇ ਆਪਣਾ ਨਾਂਅ ਸਮੀਨ ਤੇ ਬੇਟੀ ਦਾ ਨਾਂਅ ਤਮੰਨਾ ਦੱਸਿਆ ਤੇ ਆਪਣੇ ਬਾਰੇ ਕੁੱਝ ਹੋਰ ਨਹੀਂ ਦੱਸਿਆ | ਸੰਸਥਾ ਵਲੋਂ ਗੁੱਜਰ ਭਾਈਚਾਰੇ ਦੇ ਸਹਿਯੋਗ ਨਾਲ ਇਸ ਭੈਣ ਦੇ ਪਰਿਵਾਰ ਨਾਲ ਸੰਪਰਕ ਕੀਤਾ ਤੇ ਅੱਜ ਇਸ ਭੈਣ ਦਾ ਜੀਜਾ ਸ਼ਹੀਦ ਭਗਤ ਸਿੰਘ ਨਗਰ ਤੋਂ ਇਨ੍ਹਾਂ ਨੂੰ ਲੈਣ ਲਈ ਗੁਰ ਆਸਰਾ ਸੇਵਾ ਘਰ ਪਿੰਡ ਬਾਹਗਾ ਵਿਖੇ ਪਹੁੰਚੇ ਜਿਥੇ ਸਹੀ ਸਲਾਮਤ ਇਨ੍ਹਾਂ ਨੂੰ ਪਰਿਵਾਰ ਦੇ ਹਵਾਲੇ ਕੀਤਾ | ਇਸ ਮੌਕੇ ਕੈਸ਼ੀਅਰ ਪੁਰਸ਼ੋਤਮ ਸਿੰਘ ਬਾਹਗਾ, ਮਨਿੰਦਰ ਸਿੰਘ, ਵਿਸ਼ਾਲ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ |