23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਦੁਸਹਿਰੇ ਸੰਬੰਧੀ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ

Ad Position 21
No active advertisement
ਅਜੀਤ ਡੈਸਕ 07-09-2025
ਬੁੱਲ੍ਹੋਵਾਲ, 6 ਸਤੰਬਰ (ਲੁਗਾਣਾ)-ਸ੍ਰੀ ਰਾਮ ਲੀਲ੍ਹਾ ਕਲੱਬ ਬੁੱਲ੍ਹੋਵਾਲ ਵਲੋਂ ਦੁਸਹਿਰੇ ਦੇ ਤਿਉਹਾਰ ਸੰਬੰਧੀ ਡਾਇਰੈਕਟਰ ਸੋਹਣ ਲਾਲ ਸ਼ਾਰਧਾ ਤੇ ਕਮੇਟੀ ਪ੍ਰਧਾਨ ਨਿਰਮਲ ਕੁਮਾਰ ਵਿੱਗ ਪੱਪੂ ਸ਼ਾਹ ਦੀ ਅਗਵਾਈ 'ਚ ਪੰਡਿਤ ਸੁਰੇਸ਼ ਕੁਮਾਰ ਵਲੋਂ ਪੁਰਾਤਨ ਰੀਤੀ ਰਿਵਾਜ਼ਾਂ ਨਾਲ ਪਾਠ-ਪੂਜਾ ਕਰਨ ਉਪਰੰਤ ਝੰਡਾ ਚੜ੍ਹਾਉਣ ਰਸਮ ਸੈਣੀ ਬਾਰ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਾਡ 'ਚ ਅਦਾ ਕੀਤੀ ਗਈ | ਇਸ ਦੌਰਾਨ ਸਹਾਇਕ ਡਾਇਰੈਕਟਰ ਸੇਵਾ ਸਿੰਘ ਫਲੋਰਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਦੁਸਹਿਰਾ ਸੈਣੀ ਬਾਰ ਸਕੂਲ ਬੁੱਲ੍ਹੋਵਾਲ ਦੇ ਖੁੱਲੇ੍ਹ ਵਿਹੜੇ 'ਚ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਉਤਸ਼ਾਹ ਨਾਲ ਮਨਾਇਆ ਜਾਵੇਗਾ | 23 ਸਤੰਬਰ ਨੂੰ ਸ੍ਰੀ ਰਾਮ ਲੀਲ੍ਹਾ ਦੀ ਪਹਿਲੀ ਰਾਤ ਦਾ ਮੰਚਨ ਸ਼ੁਰੂ ਹੋਵੇਗਾ ਤੇ 2 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਮੌਕੇ ਸੱਭਿਆਚਾਰਕ ਪ੍ਰੋਗਰਾਮ ਉਪਰੰਤ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਫੂਕੇ ਜਾਣਗੇ | ਇਸ ਮੌਕੇ ਅਵਤਾਰ ਸਿੰਘ ਢੇਰੀ, ਮਨਿੰਦਰ ਸਿੰਘ ਕਾਕਾ, ਸੇਵਾ ਸਿੰਘ ਫਲੋਰਾ, ਸ਼ਤੀਸ਼ ਕੁਮਾਰ ਸ਼ਾਰਧਾ, ਹਰਬੰਸ ਲਾਲ ਬਾਲੀ, ਰਮਨ ਕੁਮਾਰ ਬਿੱਟੂ, ਅਮਨਦੀਪ ਸਿੰਘ ਯਾਹਮਾਂ, ਰਾਜੀਵ ਕੁਮਾਰ ਬਾਲੀ , ਗੌਰਵ ਪੰਡਿਤ, ਰਜਨੀਸ਼ ਤਿ੍ਖਾ, ਗਗਨ ਗੋਗੀ, ਅਮਨ ਤੇ ਹਨੀ ਪੰਡਿਤ, ਕੇਸ਼ਵ ਪੰਡਿਤ ਤੇ ਹੋਰ ਮੈਂਬਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਗੜਾਂ ਤੋਂ ਹੜ੍ਹ ਪੀੜਤਾਂ ਦੇ ਪਸ਼ੂਆਂ ਲਈ ਫੀਡ ਦਾ ਭਰਿਆ ਟਰੱਕ ਭੇਜਿਆ ਅਗਲੀ ਖ਼ਬਰ ਡਿਵਾਈਡਰ ਨਾਲ ਟਕਰਾਉਣ ਕਰਕੇ ਟੂਰਿਸਟ ਬੱਸ ਪਲਟੀ, ਸਵਾਰੀਆਂ ਜ਼ਖ਼ਮੀ
Ad Position 24