ਹੁਸ਼ਿਆਰਪੁਰ, 21 ਸਤੰਬਰ (ਬਲਜਿੰਦਰਪਾਲ ਸਿੰਘ)-ਸਭ ਨਾਲ ਪਿਆਰ ਕਿਸੇ ਨਾਲ ਵੈਰ ਨਹੀਂ ਦਾ ਸੰਦੇਸ਼ ਲੈ ਕੇ ਐਨ. ਜੀ. ਓ. ਹਿਊਮੈਨਿਟੀ ਫ਼ਸਟ ਦੇ 30 ਮੈਂਬਰਾਂ ਵਲੋਂ ਦੇਸ਼ ਦੀ ਕੀਤੀ ਜਾ ਰਹੀ ਸਾਈਕਲ ਯਾਤਰਾ ਦਾ ਹੁਸ਼ਿਆਰਪੁਰ ਪਹੁੰਚਣ 'ਤੇ ਫਿੱਟ ਬਾਈਕਰ ਕਲੱਬ ਦੇ ਮੈਂਬਰਾਂ ਵਲੋਂ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਦੀ ਅਗਵਾਈ ਹੇਠ ਸਵਾਗਤ ਕੀਤਾ | ਐੱਨ. ਜੀ. ਓ. ਵਲੋਂ ਇਹ ਸਾਈਕਲ ਯਾਤਰਾ ਕਸ਼ਮੀਰ ਤੋਂ ਕੇਰਲਾ ਤੇ ਆਸਾਮ ਤੋਂ ਗੁਜਰਾਤ ਤੱਕ ਕੀਤੀ ਜਾ ਰਹੀ ਹੈ | ਇਸ ਮੌਕੇ ਪਰਮਜੀਤ ਸੱਚਦੇਵਾ ਨੇ ਕਿਹਾ ਕਿ ਐੱਨ. ਜੀ. ਓ. ਹਿਊਮੈਨਿਟੀ ਫ਼ਸਟ ਵਲੋਂ ਕੀਤੀ ਗਈ ਇਸ ਪਹਿਲ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਓਨੀ ਹੀ ਘੱਟ ਹੈ ਕਿਉਂਕਿ ਇਸ ਸਾਈਕਲ ਯਾਤਰਾ ਨਾਲ ਇਕ ਨਾ ਸਮਾਜ ਨੂੰ ਚੰਗੀ ਸਿਹਤ ਲਈ ਸਾਈਕਲਿੰਗ ਕਰਨ ਪ੍ਰਤੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਉਥੇ ਨਾਲ ਹੀ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਵੀ ਇਹ ਯਾਤਰਾ ਪੂਰੀ ਦੇਸ਼ ਅੰਦਰ ਪਹੁੰਚਾਏਗੀ | ਉਨ੍ਹਾਂ ਦੱਸਿਆ ਕਿ ਇਸ ਸਾਈਕਲ ਯਾਤਰਾ 'ਚ ਮੌਜੂਦ ਲੋਕਾਂ ਦਾ ਹੁਸ਼ਿਆਰਪੁਰ ਦੇ ਅੱਡਾ ਮਾਹਿਲਪੁਰ ਵਿਚ ਸਵਾਗਤ ਕੀਤਾ ਗਿਆ ਤੇ ਉਪਰੰਤ ਫਿੱਟ ਬਾਈਕਰ ਕਲੱਬ ਦੇ ਮੈਂਬਰਾਂ ਵਲੋਂ ਉਨ੍ਹਾਂ ਦੇ ਨਾਲ ਡਵਿੱਡਾ ਅਹਿਰਾਣਾ ਤੱਕ ਸਾਈਕਲਿੰਗ ਕਰਕੇ ਯਾਤਰਾ ਨੂੰ ਅੱਗੇ ਲਈ ਵਿਦਾਈ ਦਿੱਤੀ ਗਈ | ਇਸ ਮੌਕੇ ਉੱਤਮ ਸਿੰਘ ਸਾਬੀ, ਸਾਗਰ ਸੈਣੀ, ਗੋਬਿੰਦਰ ਬੰਟੀ, ਕਰਨ ਭੱਲਾ, ਰਿਤੇਸ਼ ਗੋਇਲ, ਤਰਲੋਚਨ ਸਿੰਘ, ਗੁਰਮੇਲ ਸਿੰਘ, ਅਮਰਿੰਦਰ ਸੈਣੀ, ਡਾ. ਰਾਜੀਵ ਜੈਨ, ਸੰਜੀਵ ਸੋਹਲ, ਦੌਲਤ ਸਿੰਘ, ਉਂਕਾਰ ਸਿੰਘ, ਸੌਰਭ ਸ਼ਰਮਾ, ਸ਼ਿਵਾਂਜਲੀ ਸ਼ਰਮਾ, ਦਿਨੇਸ਼ ਕੁਮਾਰ ਆਦਿ ਵੀ ਮੌਜੂਦ ਸਨ |