ਅੱਡਾ ਸਰਾਂ , 21 ਸਤੰਬਰ (ਮਸੀਤੀ)-ਸਰਕਾਰੀ ਹਾਈ ਸਕੂਲ ਦੇਹਰੀਵਾਲ ਦੇ ਵੇਟਲਿਫਟਿੰਗ ਸੈਂਟਰ ਲਈ ਪ੍ਰਵਾਸੀ ਪੰਜਾਬੀ ਵਲੋਂ ਖੇਡ ਸਹੂਲਤਾਂ ਲਈ ਵਿੱਤੀ ਮਦਦ ਭੇਟ ਕੀਤੀ ਹੈ | ਸੈਂਟਰ ਸਰਪ੍ਰਸਤ ਹਰਦੀਪ ਸਿੰਘ ਬੀਰਮਪੁਰ ਤੇ ਕੋਚ ਬਲਜਿੰਦਰ ਸਿੰਘ ਭਿੰਡਰ ਨੂੰ ਪ੍ਰਵਾਸੀ ਪੰਜਾਬੀ ਉਂਕਾਰ ਸਿੰਘ ਨੇ 11 ਹਜ਼ਾਰ ਰੁਪਏ ਭੇਟ ਕਰਦੇ ਹੋਏ ਭਵਿੱਖ 'ਚ ਵੀ ਮਦਦ ਦੇਣ ਦਾ ਭਰੋਸਾ ਦਿੱਤਾ | ਉਨ੍ਹਾਂ ਇਸ ਮੌਕੇ ਖਿਡਾਰੀਆਂ ਨੂੰ ਪ੍ਰਫੁੱਲਿਤ ਕਰਨ ਵਾਲੀ ਸੈਂਟਰ ਦੀ ਸਮੂਹ ਟੀਮ ਦੀ ਸ਼ਲਾਘਾ ਕੀਤੀ | ਇਸ ਮੌਕੇ ਕੋਚ ਭਿੰਡਰ ਨੇ ਸੈਂਟਰ ਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ | ਇਸ ਮੌਕੇ ਇੰਟਰਨੈਸ਼ਨਲ ਵੇਟ ਲਿਫਟਰ ਹਰਜੋਤ ਸਿੰਘ ਬੀਰਮਪੁਰ, ਨੰਬਰਦਾਰ ਉਂਕਾਰ ਸਿੰਘ, ਹਰਦਿਆਲ ਸਿੰਘ, ਸਰਬਜੋਤ ਸੰਧੂ, ਮਨਦੀਪ ਲਿੱਤਰ, ਸਤਨਾਮ ਸਿੰਘ, ਗੁਰਬਿੰਦਰ ਸਿੰਘ ਪੰਨੂ, ਮਨੀ ਦੇਹਰੀਵਾਲ, ਸਨੀ ਦੇਹਰੀਵਾਲ ਮੌਜੂਦ ਸਨ |