ਭੰਗਾਲਾ, 23 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)- ਬਾਬਾ ਫ਼ਰੀਦ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਪਹਿਲਾ ਵਿਸ਼ਵ ਪੰਜਾਬੀ ਦਿਵਸ ਵਲੋਂ ਡੀ. ਐਮ. ਆਦਰਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਨੌਰ ਮੁਕੇਰੀਆਂ ਵਿਖੇ ਸਮਾਗਮ ਕਰਵਾਇਆ ਗਿਆ | ਇਹ ਉਪਰਾਲਾ ਆਪਣਾ ਪੰਜਾਬ ਫਾਉਡੇਸ਼ਨ ਅਤੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਪੁਰੇ ਪੰਜਾਬ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਨਾਲ-ਨਾਲ ਪੰਜਾਬੀ ਵਿਰਸੇ ਦੀ ਸਾਂਭ ਸੰਭਾਲ ਬਾਰੇ ਦੱਸਿਆ ਗਿਆ | ਮੈਡਮ ਸਨੇਹ ਰਿਸ਼ੀਰਾਜ ਚੇਅਰਪਰਸਨ ਨੇ ਬੱਚਿਆਂ ਨੂੰ ਆਪਣੀ ਅਸਲ ਮਾਂ ਪੰਜਾਬੀ ਬੋਲੀ ਨੂੰ ਸਾਂਭ ਸੰਭਾਲ, ਸਤਿਕਾਰ ਅਤੇ ਪਿਆਰ ਕਰਨ ਦਾ ਸੁਨੇਹਾ ਦਿੱਤਾ | ਇਸ ਮੌਕੇ ਬਹੁਤ ਸਾਰੇ ਬੱਚੇ ਜਿਨ੍ਹਾਂ ਵਿਚ ਹਮਰੀਨ ਕੌਰ, ਜਸਮੀਤ ਕੌਰ, ਕਰੀਤਿਕਾ, ਸੰਦੀਪ ਕੌਰ, ਮਾਨਵੀ ਦਿਕਸ਼ਾ, ਰਾਜਵੀਰ ਕੌਰ, ਜਸਨੂਰ ਕੌਰ, ਗੁਰਸਾਹਿਬ ਸਿੰਘ ਅਤੇ ਤਾਨੀਆ ਠਾਕੁਰ ਤੇ ਰੀਤਿਕਾ ਨੇ ਕਵਿਤਾਵਾਂ, ਗੀਤ ਸੰਗੀਤ ਅਤੇ ਸਖੀ ਭਾਸ਼ਣ ਮੁਕਾਬਲੇ ਵਿਚ ਭਾਗ ਲਿਆ | ਇਸ ਮੌਕੇ ਬੱਚਿਆਂ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਵਿਰਸੇ ਨਾਲ ਸਬੰਧਿਤ ਪ੍ਰਸ਼ਨਾਂ ਦੇ ਉੱਤਰ ਦੇ ਕੇ ਸਾਰਿਆਂ ਦਾ ਮਨ ਮੋਹਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਵਿਰਸੇ ਨੂੰ ਸੰਭਾਲਨਾ ਹੈ ਤਾਂ ਰੋਜ਼ ਦੀ ਬਾਲ ਸਭਾ ਵਿਚ ਅਜਿਹੇ ਪੰਜ ਸਵਾਲ ਪੁੱਛਣਾ ਲਾਜ਼ਮੀ ਹੋਣਾ ਚਾਹੀਦਾ ਹੈ | ਇਸ ਮੌਕੇ ਪਿ੍ੰਸੀਪਲ ਗੁਲਸ਼ਨ ਰਿਸ਼ੀਰਾਜ, ਨਰਿੰਦਰ ਪਾਲ, ਸੁਰਿੰਦਰ, ਗੋਰਵ, ਰਾਜ ਕੁਮਾਰੀ, ਨੀਤੂ ਕੌਰ, ਰੂਬੀ ਸੈਣੀ ਅਤੇ ਸਮੂਹ ਸਟਾਫ਼ ਨੇ ਬੱਚਿਆਂ ਦਾ ਮਨੋਬਲ ਵਧਾਇਆ ਅਤੇ ਇਨਾਮ ਵੀ ਦਿੱਤੇ ਗਏ |