ਕੋਟਫ਼ਤੂਹੀ, 23 ਸਤੰਬਰ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਠੁਆਣਾ ਦੇ ਮੁੱਖ ਸੜਕ ਉੱਪਰ ਪੁਲ ਤੋਂ ਥੋੜ੍ਹਾ ਅੱਗੇ ਬੀਤੀ ਸ਼ਾਮ ਮੋਟਰ ਸਾਈਕਲ ਉੱਪਰ ਜਾਂਦੇ ਪਤੀ-ਪਤਨੀ ਪਿੱਛੇ ਲੱਗੇ ਹੋਏ ਮੋਟਰ ਸਾਈਕਲ ਸਵਾਰ ਦੋ ਨੌਜਵਾਨ ਪਰਸ ਖੋਹ ਕੇ ਫ਼ਰਾਰ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਆਦਮੋਵਾਲ ਦੇ ਪਤੀ-ਪਤਨੀ ਗੁ ਣਾਚੋਰ ਤੋਂ ਆਪਣੇ ਘਰ ਨੂੰ ਜਾ ਰਹੇ ਸਨ, ਜਦੋਂ ਉਹ ਬਹਿਰਾਮ ਮਾਹਿਲਪੁਰ ਮੁੱਖ ਸੜਕ ਉੱਪਰ ਠੁਆਣਾ ਚੋਅ ਤੋ ਥੋੜ੍ਹਾ ਅੱਗੇ ਗਏ ਤਾਂ ਪਿੱਛਿਓਾ ਆ ਰਹੇ ਬਿਨਾਂ ਨੰਬਰ ਬੁਲਟ ਮੋਟਰ ਸਾਈਕਲ 'ਤੇ ਸਵਾਰ 2 ਨੌਜਵਾਨਾਂ ਨੇ ਔਰਤ ਦਾ ਪਰਸ ਖੋਹ ਕੇ ਅੱਗੇ ਪਿੰਡ ਠੁਆਣੇ ਵੱਲ ਨੂੰ ਫ਼ਰਾਰ ਹੋ ਗਏ | ਖੋਹੇ ਗਏ ਪਰਸ ਵਿਚ 35 ਤੋ 40 ਹਜ਼ਾਰ ਰੁਪਏ ਦੇ ਕਰੀਬ ਨਗਦੀ 2 ਮੋਬਾਈਲ ਫ਼ੋਨ 'ਤੇ ਹੋਰ ਜ਼ਰੂਰੀ ਕਾਗ਼ਜ਼ਾਤ ਸਨ, ਜਦੋਂ ਖੋਹ ਦਾ ਸ਼ਿਕਾਰ ਹੋਏ ਪਤੀ-ਪਤਨੀ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਦਾਤਰ ਵਿਖਾ ਕੇ ਡਰਾ ਕੇ ਪਿੰਡ ਠੁਆਣਾ ਵਿਚ ਦੀ ਰਫ਼ੂ ਚੱਕਰ ਹੋ ਗਏ |