29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਵਿਧਾਇਕ ਘੁੰਮਣ ਨੇ ਮੱਕੋਵਾਲ ਦੀ ਡਿਸਪੈਂਸਰੀ ਦਾ ਰੱਖਿਆ ਨੀਂਹ ਪੱਥਰ <br/>

Ad Position 21
No active advertisement
ਅਜੀਤ ਡੈਸਕ 24-09-2025
ਦਸੂਹਾ, ਪੱਸੀ ਕੰਡੀ, 23 ਸਤੰਬਰ (ਕੌਸ਼ਲ, ਰਜਪਾਲਮਾ)-ਪਿੰਡ ਮੱਕੋਵਾਲ ਵਿਚ ਲੋਕਾਂ ਦੀ ਲੰਬੇ ਸਮੇਂ ਤੋਂ ਲਟਕੀ ਮੰਗ ਨੂੰ ਪੂਰਾ ਕਰਦਿਆਂ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵਲੋਂ ਨਵੀਂ ਡਿਸਪੈਂਸਰੀ ਨੀਂਹ ਪੱਥਰ ਰੱਖਿਆ ਗਿਆ | ਇਹ ਡਿਸਪੈਂਸਰੀ 34 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ | ਇਸ ਦੇ ਬਣਨ ਨਾਲ ਪਿੰਡ ਮੱਕੋਵਾਲ ਤੇ ਨਜ਼ਦੀਕੀ ਪਿੰਡਾਂ ਦੇ ਵਸਨੀਕਾਂ ਨੂੰ ਸਿਹਤ ਸਹੂਲਤਾਂ ਘਰ ਦੇ ਨੇੜੇ ਹੀ ਉਪਲਬਧ ਹੋਣਗੀਆਂ | ਵਿਧਾਇਕ ਘੁੰਮਣ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸਿਹਤ ਖੇਤਰ ਵਿਚ ਵੱਡੇ ਸੁਧਾਰ ਕੀਤੇ ਗਏ ਹਨ | ਅੱਜ ਹਰ ਪਿੰਡ-ਸ਼ਹਿਰ 'ਚ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲ ਰਹੀਆਂ ਹਨ | ਉਨ੍ਹਾਂ ਕਿਹਾ ਕਿ ਮੱਕੋਵਾਲ ਦੇ ਲੋਕਾਂ ਦੀ ਇਹ ਮੰਗ ਬਹੁਤ ਪੁਰਾਣੀ ਸੀ, ਜਿਸ ਨੂੰ ਸਰਕਾਰ ਨੇ ਹੁਣ ਪੂਰਾ ਕੀਤਾ ਹੈ | ਨੀਂਹ ਪੱਥਰ ਸਮਾਗਮ ਦੌਰਾਨ ਮੱਕੋਵਾਲ ਪੰਚਾਇਤ ਦੇ ਸਰਪੰਚ ਦਰਸ਼ਨਾ ਦੇਵੀ, ਪੰਚ ਪੁਸ਼ਵਿੰਦਰ ਸਿੰਘ, ਬਲਦੇਵ ਸਿੰਘ, ਇੰਦਰ ਕੌਰ, ਕੁੰਤੀ ਦੇਵੀ, ਮੋਹਨ ਸਿੰਘ, ਮਹਿੰਦਰ ਸਿੰਘ, ਜਸਪਾਲ ਸਿੰਘ, ਸਰਬਨ ਸਿੰਘ, ਜਸਵੀਰ ਸਿੰਘ, ਅਸ਼ੋਕ ਕੁਮਾਰ ਸਮੇਤ ਕਈ ਪੰਚਾਇਤੀ ਮੈਂਬਰ ਹਾਜ਼ਰ ਸਨ | ਇਸ ਤੋਂ ਇਲਾਵਾ ਚੜ੍ਹਦੀਪੱਤੀ ਸਰਪੰਚ ਰਮਨ ਕਾਂਤ, ਪੰਚ ਮਦਨ ਲਾਲ, ਜਸਵਿੰਦਰ ਕੌਰ, ਸੁਭਾਸ਼ ਰਾਣੀ, ਨਿਸ਼ਾ ਦੇਵੀ, ਵਿਜੇ ਕੁਮਾਰ, ਕੁਲਦੀਪ ਸਿੰਘ, ਸੁਨੀਲ ਕੁਮਾਰ, ਹਰਵਿੰਦਰ ਸਿੰਘ, ਰਾਮ ਸਿੰਘ, ਅਜੀਤ ਸਿੰਘ ਵੀ ਮੌਜੂਦ ਰਹੇ | ਨਾਲ ਹੀ ਨੇੜਲੇ ਪਿੰਡਾਂ ਦੇ ਸਰਪੰਚ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ, ਜਿਸ 'ਚ ਜੋਗੀਆਣਾ ਸਰਪੰਚ ਰਾਮ ਲਾਲ, ਸੰਸਾਰਪੁਰ ਸਰਪੰਚ ਬਲਵਿੰਦਰ ਸਿੰਘ, ਸੰਸਾਰਪੁਰ ਪੱਤੀ ਸਰਪੰਚ ਸੱਤਾ, ਅਧੋਚੱਕ ਸਰਪੰਚ ਸੈਮੀ, ਸੰਘਵਾਲ ਸਰਪੰਚ ਮਨਜੀਤ ਸਿੰਘ, ਛਾਂਗਵਾਲ ਸਰਪੰਚ ਮਦਨ ਲਾਲ, ਜਾਗਲ ਸਰਪੰਚ ਸੁਖਵਿੰਦਰ ਸਿੰਘ ਤੇ ਕਾਲੋਵਾਲ ਲੰਬੜਦਾਰ ਸ਼ਮਸ਼ੇਰ ਸਿੰਘ ਸ਼ਾਮਿਲ ਸਨ | ਪਿੰਡ ਵਾਸੀਆਂ ਨੇ ਵਿਧਾਇਕ ਘੁੰਮਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਿਸਪੈਂਸਰੀ ਬਣਨ ਨਾਲ ਉਨ੍ਹਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ ਤੇ ਲੋਕਾਂ ਨੂੰ ਛੋਟੇ-ਮੋਟੇ ਇਲਾਜ ਲਈ ਦੂਰਦਰਾਜ ਨਹੀਂ ਜਾਣਾ ਪਵੇਗਾ |


ਪਿੰਡ ਮੱਕੋਵਾਲ ਵਿਖੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਡਿਸਪੈਂਸਰੀ ਦਾ ਨੀਂਹ ਪੱਥਰ ਰੱਖਦੇ ਹੋਏ | ਤਸਵੀਰ : ਕੌਸ਼ਲ, ਰਜਪਾਲਮਾ


Ad Position 22
No active advertisement
ਪਿਛਲੀ ਖ਼ਬਰ ਦਸੂਹਾ ਪੁਲਿਸ ਵਲੋਂ ਸ਼ਹਿਰ ਅੰਦਰ ਅਮਨ-ਸ਼ਾਂਤੀ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਸਖ਼ਤ ਕਦਮ ਅਗਲੀ ਖ਼ਬਰ 100 ਹਰੇ ਦਰੱਖਤਾਂ ਦੀ ਕਟਾਈ ਨੂੰ ਰੁਕਵਾਉਣ ਲਈ ਡਿਪਟੀ ਕਮਿਸ਼ਨਰ ਦਿੱਤਾ ਮੰਗ ਪੱਤਰ
Ad Position 24