ਸੋਨਾਲੀਕਾ ਗਰੁੱਪ ਵਲੋਂ 'ਆਟਿਜ਼ਮ ਸਪੈਸ਼ਲ ਥੈਰਾਪਿਊਟਿਕ ਸਕੂਲ' ਦੀ ਸ਼ੁਰੂਆਤ ਏ. ਐਸ. ਮਿੱਤਲ ਤੇ ਸੰਗੀਤਾ ਮਿੱਤਲ ਨੇ ਕੀਤਾ ਉਦਘਾਟਨ
ਅਜੀਤ ਡੈਸਕ
24-09-2025
ਇਸ ਮੌਕੇ ਮੈਡਮ ਸੰਗੀਤਾ ਮਿੱਤਲ ਨੇ ਕਿਹਾ ਕਿ ਸਕੂਲ 'ਚ ਆਉਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਚੰਗੇ ਨਤੀਜੇ ਦੇਣ ਲਈ ਸਕੂਲ ਯਤਨਸ਼ੀਲ ਰਹੇਗਾ | ਉਨ੍ਹਾਂ ਕਿਹਾ ਕਿ ਬੱਚਿਆਂ ਲਈ ਉਠਾਇਆ ਗਿਆ ਹਰ ਕਦਮ ਪਿਆਰ ਅਤੇ ਦੇਖਭਾਲ ਦਾ ਜਸ਼ਨ ਹੈ ਅਤੇ ਆਉਣ ਵਾਲੇ ਸਮੇਂ 'ਚ ਇਹ ਸਕੂਲ ਬੱਚਿਆਂ 'ਚ ਨਵੀਂ ਰੌਸ਼ਨੀ ਪੈਦਾ ਕਰੇਗਾ ਤੇ ਸਕੂਲ ਉਚਾਈਆਂ ਨੂੰ ਛੂਹੇਗਾ | ਉਨ੍ਹਾਂ ਕਿਹਾ ਕਿ ਸਕੂਲ 'ਚ ਸਪੈਸ਼ਲ ਐਜੂਕੇਟਰਜ਼, ਸਪੀਚ ਤੇ ਐਕਿਊਪ੍ਰੈਸ਼ਨਲ ਥੈਰੇਪਿਸਟਾਂ ਦੀ ਵੱਡੀ ਟੀਮ ਬੱਚਿਆਂ ਨੂੰ ਆਤਮ-ਨਿਰਭਰ ਬਣਾਉਣ ਅਤੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦੀ ਯਾਤਰਾ 'ਚ ਅਹਿਮ ਰੋਲ ਅਦਾ ਕਰੇਗੀ | ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਸਾਹਮਣੇ ਮੋਬਾਈਲ ਦੀ ਵਰਤੋਂ ਨਾ ਕਰਨ ਅਤੇ ਖਾਣਾ ਖਾਂਦੇ ਸਮੇਂ ਟੀ.ਬੀ. ਤੇ ਮੋਬਾਈਲ ਤੋਂ ਦੂਰ ਰਹਿਣ | ਇਸ ਮੌਕੇ ਮਿੱਤਲ ਪਰਿਵਾਰ ਦੇ ਰਿਸ਼ਤੇਦਾਰ ਮੈਡਮ ਬਲਵੀਰ ਸਿੱਧੂ ਤੇ ਸਰਿਤਾ ਗੁਲ੍ਹਾਟੀ ਨੇ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸਕੂਲ ਦੇ ਉਦਘਾਟਨ ਲਈ ਵਧਾਈ ਦਿੱਤੀ | ਇਸ ਮੌਕੇ ਆਰ. ਆਰ. ਐਮ. ਥੈਰਾਪਿਊਟਿਕ ਸਕੂਲ ਦੀ ਇੰਚਾਰਜ ਅਨਿਸ਼ਮਾ ਸ਼ਰਮਾ, ਸੋਨਾਲੀਕਾ ਸੀ. ਐਸ. ਆਰ. ਪ੍ਰਾਜੈਕਟਾਂ ਦੇ ਕੋਆਰਡੀਨੇਟਰ ਨੀਰਜ ਮਨੋਚਾ ਨੇ ਮੈਡਮ ਮਿੱਤਲ ਨੂੰ ਵਿਸ਼ਵਾਸ ਦਿਵਾਇਆ ਕਿ ਸੰਸਥਾ 'ਚ ਮਿਹਨਤ ਅਤੇ ਵਿਸ਼ਵਾਸ ਨਾਲ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕੀਤਾ ਜਾਵੇਗਾ |