29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਆਟੋ ਪਲਟਣ ਨਾਲ ਚਾਰ ਵਿਦਿਆਰਥਣਾਂ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 24-09-2025
ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਿਵਲ ਹਸਪਤਾਲ ਨੇੜੇ ਆਟੋ ਪਲਟਣ ਨਾਲ ਚਾਰ ਵਿਦਿਆਰਥਣਾਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਇਹ ਵਿਦਿਆਰਥਣਾਂ ਸਿਵਲ ਹਸਪਤਾਲ ਵਿਚ ਨਰਸਿੰਗ ਦੀ ਸਿਖਲਾਈ ਲੈ ਰਹੀਆਂ ਹਨ ਅਤੇ ਆਟੋ 'ਤੇ ਬੈਠ ਕੇ ਸਿਵਲ ਹਸਪਤਾਲ ਆ ਰਹੀਆਂ ਸਨ | ਜਦੋਂ ਆਟੋ ਸਿਵਲ ਹਸਪਤਾਲ ਨੇੜੇ ਪਹੁੰਚਿਆ ਤਾਂ ਚਾਲਕ ਅਚਾਨਕ ਸੰਤੁਲਨ ਗੁਆ ਬੈਠਾ ਤੇ ਉਸਦਾ ਆਟੋ ਪਲਟ ਗਿਆ | ਇਹਨਾਂ ਵਿਦਿਆਰਥਣਾਂ ਨੂੰ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵਲੋਂ ਇਹਨਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ | ਇਹ ਸਾਰੀਆਂ ਵਿਦਿਆਰਥਣਾਂ ਨਰਸਿੰਗ ਕਰ ਰਹੀਆਂ ਹਨ ਅਤੇ ਸਿਵਲ ਹਸਪਤਾਲ ਵਿਚ ਇਹਨਾਂ ਦੀ ਡਿਊਟੀ ਸੀ |

Ad Position 22
No active advertisement
ਪਿਛਲੀ ਖ਼ਬਰ ਮੋਬਾਈਲ ਅਤੇ ਨਕਦੀ ਖੋਹ ਕੇ ਭੱਜ ਰਹੇ ਲੁਟੇਰੇ ਲੋਕਾਂ ਵਲੋਂ ਕਾਬੂ <br/> ਅਗਲੀ ਖ਼ਬਰ ਸੋਨਾਲੀਕਾ ਗਰੁੱਪ ਵਲੋਂ 'ਆਟਿਜ਼ਮ ਸਪੈਸ਼ਲ ਥੈਰਾਪਿਊਟਿਕ ਸਕੂਲ' ਦੀ ਸ਼ੁਰੂਆਤ ਏ. ਐਸ. ਮਿੱਤਲ ਤੇ ਸੰਗੀਤਾ ਮਿੱਤਲ ਨੇ ਕੀਤ...
Ad Position 24