28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਦੱਖਣੀ ਹਲਕੇ ਵਿਚ ਬਾਵਾ ਨੇ ਨੰਨ੍ਹੀਆਂ ਬੇਟੀਆਂ ਤੋਂ ਬੰਨ੍ਹਵਾਈ ਰੱਖੜੀ

ਡਾਬਾ/ਲੁਹਾਰਾ, 28 ਅਗਸਤ (ਕੁਲਵੰਤ ਸਿੰਘ ਸੱਪਲ)-ਹਲਕਾ ਦੱਖਣੀ ਵਿਚ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ. ਆਈ.

Ad Position 21
No active advertisement
ਅਜੀਤ ਡੈਸਕ 29-08-2026
ਡਾਬਾ/ਲੁਹਾਰਾ, 28 ਅਗਸਤ (ਕੁਲਵੰਤ ਸਿੰਘ ਸੱਪਲ)-ਹਲਕਾ ਦੱਖਣੀ ਵਿਚ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ.ਆਈ.ਸੀ.ਸੀ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਨੰਨ੍ਹੀਆਂ ਬੱਚੀਆਂ ਤੋਂ ਰੱਖੜੀ ਬੰਨ੍ਹਵਾਈ ਅਤੇ ਮਿਠਾਈਆਂ ਵੰਡ ਕੇ ਸ਼ਗਨ ਦਿੱਤਾ। ਇਸ ਸਮੇਂ ਅਮਿਤ ਕੁਮਾਰ, ਸ਼ਿਵਾ ਕਾਂਗਰਸੀ ਨੇਤਾ, ਦਲੀਪ ਕੁਮਾਰ, ਜਗਤਾਰ ਸਿੰਘ, ਕੌਸ਼ਲ ਕੁਮਾਰ, ਵਿਜੈ ਕੁਮਾਰ, ਕੁਲਦੀਪ ਕੁਮਾਰ, ਵਰਸ਼ਾ, ਜੋਤੀ, ਪੂਨਮ ਅਤੇ ਚੰਦਰ ਪ੍ਰਕਾਸ਼ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਬਾਵਾ ਨੇ ਕਿਹਾ ਕਿ ਰੱਖੜੀ ਦਾ ਤਿਉਹਾਰ ਵਿਸ਼ਵਾਸ, ਸਨੇਹ, ਅਮੀਰ ਵਿਰਸੇ, ਸਾਡੀ ਸੰਸਕ੍ਰਿਤੀ ਅਤੇ ਸਭਿਆਚਾਰ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਭੈਣ ਭਰਾ ਦੇ ਰਿਸ਼ਤੇ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਾ ਹੈ ਅਤੇ ਰਿਸ਼ਤਿਆਂ ਵਿਚ ਮਿਠਾਸ ਹੀ ਪਰਿਵਾਰਿਕ ਅਤੇ ਸਮਾਜਿਕ ਰਿਸ਼ਤਿਆਂ ਦਾ ਆਧਾਰ ਹੈ। ਲੋੜ ਹੈ ਅੱਜ ਜ਼ਿੰਦਗੀ ਵਿਚੋਂ ਕੁੜੱਤਣ, ਵੈਰ, ਵਿਰੋਧ, ਈਰਖਾ ਦਾ ਤਿਆਗ ਕਰਕੇ ਸਹਿਜ, ਸ਼ਾਂਤੀ, ਸੱਚਾਈ, ਸਪਸ਼ਟਤਾ, ਸਾਦਗੀ ਨੂੰ ਜੀਵਨ ਦਾ ਅੰਗ ਬਣਾਈਏ। ਭਾਣਾ ਮੰਨਣ ਦੀ ਜਾਂਚ ਸਿੱਖੀਏ ਤਾਂ ਹੀ ਜੀਵਨ ਹਰ ਸਮੇਂ ਸਕੂਨ ਵਿਚ ਰਹੇਗਾ ਅਤੇ ਬਹੁਮੁੱਲੀ ਜ਼ਿੰਦਗੀ ਅਨੰਦਮਈ ਹੋ ਜਾਵੇਗੀ। ਇਸ ਸਮੇਂ ਬਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਭਾਰਤ ਦੇ ਯੂਥ ਦਾ ਵਿਸ਼ਵਾਸ ਜਿੱਤਿਆ ਹੈ ਅਤੇ ਉਹ ਅੱਜ ਕਰੋੜਾਂ ਭਾਰਤ ਦੀਆਂ ਬੇਟੀਆਂ ਦੇ ਵਿਸ਼ਵਾਸ ਪਾਤਰ ਬਣੇ ਹਨ ਹੈ। ਉਨ੍ਹਾਂ ਕਿਹਾ ਕਿ ਉਹ ਸੱਚਾ ਭਾਰਤੀ ਹੈ, ਸਪਸ਼ਟ ਸੋਚ ਦਾ ਮਾਲਕ ਹੈ, ਉਹ ਪਦਵੀ ਦੀ ਨਹੀਂ ਭਾਰਤ ਦੇ ਸਰਬਪੱਖੀ ਵਿਕਾਸ, ਖ਼ੁਸ਼ਹਾਲੀ ਅਤੇ ਭਾਰਤ ਨੂੰ ਦੁਨੀਆ ਦਾ ਮੋਹਰੀ ਦੇਸ਼ ਬਣਾਉਣ ਦੀ ਲੜਾਈ ਲੜ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ’ਤੇ ਕਾਰਵਾਈ ਨਿੰਦਣਯੋਗ-ਕੰਵਰ ਨਰਿੰਦਰ ਸਿੰਘ ਅਗਲੀ ਖ਼ਬਰ ਓਮੈਕਸ ਫਲੈਟਾਂ ਵਿਚ ਬਿਲਿੰਕਟ ਦੇ ਡਲਿਵਰੀ ਕਰਮਚਾਰੀਆਂ ਵਲੋਂ ਕੀਤੇ ਹੰਗਾਮੇ ਤੋਂ ਬਾਅਦ ਫਲੈਟਾਂ ਵਿਚ ਉਨ੍ਹਾਂ ਦੇ ਪ੍ਰਵੇਸ਼ ’...
Ad Position 24