ਓਮੈਕਸ ਫਲੈਟਾਂ ਵਿਚ ਬਿਲਿੰਕਟ ਦੇ ਡਲਿਵਰੀ ਕਰਮਚਾਰੀਆਂ ਵਲੋਂ ਕੀਤੇ ਹੰਗਾਮੇ ਤੋਂ ਬਾਅਦ ਫਲੈਟਾਂ ਵਿਚ ਉਨ੍ਹਾਂ ਦੇ ਪ੍ਰਵੇਸ਼ ’ਤੇ ਰੋਕ
ਫੁੱਲਾਂਵਾਲ, 28 ਅਗਸਤ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਓਮੈਕਸ ਫਲੈਟਾਂ ਵਿਚ ਬੀਤੀ ਦੇਰ ਰਾਤ ਉਥੋਂ ਦੇ ਵਸਨੀਕ ਨਾਲ ਹੋਈ ਮਾਮੂਲੀ ਟੱਕਰ ਤੋਂ ਬਾਅਦ ਹੋਈ ਤਕਰਾਰ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸੁਸਾਇਟੀ ਵਿਚ ਬਿਲਿੰਕਟ ਦੇ ਡਿਲੀਵਰੀ ਕਰਮਚਾਰੀਆਂ ਦੇ ਪ੍ਰਵੇਸ਼ ’ਤੇ ਰੋਕ ਲਗਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਉਕਤ ਵਸਨੀਕ ਓਮੈਕਸ ਮਾਰਕੀਟ ਤੋਂ ਵਾਪਸ ਆ ਰਿਹਾ ਸੀ, ਜਦੋਂ ਉਸਦੀ ਕਾਰ ਦੀ ਬਿਲਿੰਕਟ ਦੇ ਇਕ ਡਿਲੀਵਰੀ ਕਰਮਚਾਰੀ ਨਾਲ ਮਾਮੂਲੀ ਟੱਕਰ ਹੋ ਗਈ।
ਫੁੱਲਾਂਵਾਲ, 28 ਅਗਸਤ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਓਮੈਕਸ ਫਲੈਟਾਂ ਵਿਚ ਬੀਤੀ ਦੇਰ ਰਾਤ ਉਥੋਂ ਦੇ ਵਸਨੀਕ ਨਾਲ ਹੋਈ ਮਾਮੂਲੀ ਟੱਕਰ ਤੋਂ ਬਾਅਦ ਹੋਈ ਤਕਰਾਰ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸੁਸਾਇਟੀ ਵਿਚ ਬਿਲਿੰਕਟ ਦੇ ਡਿਲੀਵਰੀ ਕਰਮਚਾਰੀਆਂ ਦੇ ਪ੍ਰਵੇਸ਼ ’ਤੇ ਰੋਕ ਲਗਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਉਕਤ ਵਸਨੀਕ ਓਮੈਕਸ ਮਾਰਕੀਟ ਤੋਂ ਵਾਪਸ ਆ ਰਿਹਾ ਸੀ, ਜਦੋਂ ਉਸਦੀ ਕਾਰ ਦੀ ਬਿਲਿੰਕਟ ਦੇ ਇਕ ਡਿਲੀਵਰੀ ਕਰਮਚਾਰੀ ਨਾਲ ਮਾਮੂਲੀ ਟੱਕਰ ਹੋ ਗਈ। ਇਸ ਤੋਂ ਬਾਅਦ ਡਿਲੀਵਰੀ ਕਰਨ ਵਾਲੇ ਵਿਅਕਤੀ ਨੇ ਆਪਣੇ ਸਾਥੀਆਂ ਨੂੰ ਉਥੇ ਬੁਲਾ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਅਤੇ ਉਥੋਂ ਜਾਣ ਤੋਂ ਪਹਿਲਾਂ ਜ਼ਬਰਦਸਤੀ ਉਸ ਪਾਸੋਂ 6000 ਰੁਪਏ ਖੋਹਣ ਦਾ ਵੀ ਪਤਾ ਲੱਗਾ ਹੈ। ਇਸ ਘਟਨਾ ਤੋਂ ਬਾਅਦ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਸੁਰੱਖਿਆ ਗੇਟ ’ਤੇ ਤਣਾਅ ਬਣਿਆ ਰਿਹਾ ਅਤੇ ਪੁਲਿਸ ਇਸ ਦੀ ਜਾਂਚ ਵਿਚ ਜੁੱਟੀ ਹੈ।