28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਅਕਾਦਮਿਕ ਵਰ੍ਹੇ 2026 ਦਾ ਸ਼ੁੱਭ ਆਰੰਭ

ਲੁਧਿਆਣਾ, 28 ਅਗਸਤ (ਜਸਵਿੰਦਰ ਸਿੰਘ)-ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਵਲੋਂ ਕਾਲਜ ਦੇ ਨਵੇਂ ਅਕਾਦਮਿਕ ਸੈਸ਼ਨ 2026 ਦਾ ਅੱਜ ਰਸਮੀ ਤੌਰ ’ਤੇ ਕਾਲਜ ਕੈਂਪਸ ਦੇ ਗੁਰਦੁਆਰਾ ਸਾਹਿਬ ਵਿਖੇ ਸ਼ੁੱਭ ਆਰੰਭ ਕੀਤਾ ਗਿਆ। ਇਸ ਸਮੇਂ ਡਾ.

Ad Position 21
No active advertisement
ਅਜੀਤ ਡੈਸਕ 29-08-2026
ਲੁਧਿਆਣਾ, 28 ਅਗਸਤ (ਜਸਵਿੰਦਰ ਸਿੰਘ)-ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਵਲੋਂ ਕਾਲਜ ਦੇ ਨਵੇਂ ਅਕਾਦਮਿਕ ਸੈਸ਼ਨ 2026 ਦਾ ਅੱਜ ਰਸਮੀ ਤੌਰ ’ਤੇ ਕਾਲਜ ਕੈਂਪਸ ਦੇ ਗੁਰਦੁਆਰਾ ਸਾਹਿਬ ਵਿਖੇ ਸ਼ੁੱਭ ਆਰੰਭ ਕੀਤਾ ਗਿਆ। ਇਸ ਸਮੇਂ ਡਾ. ਸ.ਪ. ਸਿੰਘ ਪ੍ਰਧਾਨ, ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਆਨਰੇਰੀ ਜਨਰਲ ਸਕੱਤਰ ਹਰਸ਼ਰਨ ਸਿੰਘ ਨਰੂਲਾ, ਹਰਦੀਪ ਸਿੰਘ, ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਰਹੇ। ਪ੍ਰੋਗਰਾਮ ਦੇ ਆਰੰਭ ਵਿਚ ਵਿਦਿਆਰਥੀਆਂ ਵਲੋਂ ਜਪੁਜੀ ਸਾਹਿਬ, ਚੌਪਈ ਸਾਹਿਬ, ਅਨੰਦ ਸਾਹਿਬ ਦੇ ਪਾਠ, ਕੀਰਤਨ ਅਤੇ ਉਪਰੰਤ ਅਰਦਾਸ ਕੀਤੀ ਗਈ। ਡਾਕਟਰ ਸ.ਪ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਨਵੇਂ ਅਕਾਦਮਿਕ ਵਰ੍ਹੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਨੂੰ ਮਿਹਨਤੀ ਅਤੇ ਇਮਾਨਦਾਰ ਵਿਦਿਆਰਥੀ ਬਣਨ ਲਈ ਪ੍ਰੇਰਿਤ ਕੀਤਾ। ਇਸ ਉਪਰੰਤ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਰਜਿੰਦਰ ਕੌਰ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਜੀ ਆਇਆ ਕਿਹਾ ਅਤੇ ਇਸ ਕਾਲਜ ਦੀ 110 ਸਾਲ ਪੁਰਾਣੀ ਅਮੀਰ ਤੇ ਮਾਣਮੱਤੀ ਵਿਰਾਸਤ ਤੋਂ ਜਾਣੂ ਕਰਵਾਇਆ ਉਨ੍ਹਾਂ ਨੇ ਦੱਸਿਆ ਕਿ ਇਸ ਕਾਲਜ ਦੀ ਨੀਂਹ 1917 ਵਿਚ ਸੰਤ ਅਤਰ ਸਿੰਘ ਵਲੋਂ ਗੁੱਜਰਾਂਵਾਲਾ ਪਾਕਿਸਤਾਨ ਵਿਖੇ ਰੱਖੀ ਗਈ ਸੀ। ਦੇਸ਼ ਵੰਡ ਉਪਰੰਤ 1953 ਵਿਚ ਇਸ ਕਾਲਜ ਨੂੰ ਲੁਧਿਆਣਾ ਸ਼ਹਿਰ ਵਿਚ ਪੁਨਰ ਸਥਾਪਿਤ ਕੀਤਾ ਗਿਆ। ਸੰਤ ਤੇਜਾ ਸਿੰਘ, ਭਾਈ ਜੋਧ ਸਿੰਘ ਅਤੇ ਬਾਵਾ ਹਰਕ੍ਰਿਸ਼ਨ ਸਿੰਘ ਵਰਗੀਆਂ ਵਿਦਵਾਨ ਹਸਤੀਆਂ ਪ੍ਰਿੰਸੀਪਲ ਵਜੋਂ ਸਮੇਂ ਸਮੇਂ ਤੇ ਇਸ ਸੰਸਥਾ ਦੀ ਸੁਯੋਗ ਅਗਵਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਅਤੇ ਸਮੂਹ ਸਟਾਫ਼ ਹਮੇਸ਼ਾ ਇਹ ਖਾਹਿਸ਼ ਰੱਖਦਾ ਹੈ ਕਿ ਇਸ ਸੰਸਥਾ ਦੇ ਵਿਦਿਆਰਥੀ ਦੇਸ਼, ਕੌਮ ਅਤੇ ਆਪਣੇ ਘਰ-ਪਰਿਵਾਰ ਲਈ ਕੁੱਝ ਚੰਗਾ ਕਰਨ ਗੁਜ਼ਰਨ। ਇਸ ਪ੍ਰੋਗਰਾਮ ਦਾ ਸੰਚਾਲਨ ਡਾ. ਤੇਜਿੰਦਰ ਕੌਰ ਪ੍ਰੋਫੈਸਰ ਪੰਜਾਬੀ ਵਿਭਾਗ ਵਲੋਂ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਓਮੈਕਸ ਫਲੈਟਾਂ ਵਿਚ ਬਿਲਿੰਕਟ ਦੇ ਡਲਿਵਰੀ ਕਰਮਚਾਰੀਆਂ ਵਲੋਂ ਕੀਤੇ ਹੰਗਾਮੇ ਤੋਂ ਬਾਅਦ ਫਲੈਟਾਂ ਵਿਚ ਉਨ੍ਹਾਂ ਦੇ ਪ੍ਰਵੇਸ਼ ’... ਅਗਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਨੇ ਈਕੋ-ਕਾਰਡਓਗ੍ਰਾਫੀ ’ਤੇ ਕਾਰਜਸ਼ਾਲਾ ਲਗਾਈ
Ad Position 24