28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਵੈਟਰਨਰੀ ਯੂਨੀਵਰਸਿਟੀ ਨੇ ਈਕੋ-ਕਾਰਡਓਗ੍ਰਾਫੀ ’ਤੇ ਕਾਰਜਸ਼ਾਲਾ ਲਗਾਈ

ਲੁਧਿਆਣਾ, 28 ਅਗਸਤ (ਪ. ਪ.)

Ad Position 21
No active advertisement
ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਵਿਖੇ ਲਗਾਈ ਈਕੋ-ਕਾਰਡਓਗ੍ਰਾਫੀ ਕਾਰਜਸ਼ਾਲਾ ਵਿਚ ਸ਼ਾਮਿਲ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਵੈਟਰਨਰੀ ਅਫ਼ਸਰ। ਤਸਵੀਰ-ਸੇਵਕ ਸਿੰਘ 29-08-2026
ਲੁਧਿਆਣਾ, 28 ਅਗਸਤ (ਪ. ਪ.)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਵੈਟਰਨਰੀ ਮੈਡੀਸਨ ਵਿਭਾਗ ਵਿਖੇ ਪਾਲਤੂ ਜਾਨਵਰਾਂ ਅਤੇ ਪਸ਼ੂ-ਧਨ ਵਿਚ ਇਕੋਕਾਰਡੀਓਗ੍ਰਾਫੀ ਵਿਧੀ ’ਤੇ ਇਕ ਕਾਰਜਸ਼ਾਲਾ ਲਗਾਈ ਗਈ। ਪਸ਼ੂ ਪਾਲਣ ਵਿਭਾਗ, ਪੰਜਾਬ ਦੇ 9 ਵੈਟਰਨਰੀ ਅਫ਼ਸਰਾਂ ਨੇ ਇਸ ਸਿਖਲਾਈ ਵਿਚ ਹਿੱਸਾ ਲਿਆ। ਮਾਹਿਰ ਅਧਿਆਪਕਾਂ ਡਾ. ਨੀਤੂ ਸੈਣੀ, ਡਾ. ਸ਼ਬਨਮ ਸਿੱਧੂ ਅਤੇ ਡਾ. ਤਨਵਿਕਾ ਸਾਗਵਾਨ ਨੇ ਪਾਲਤੂ ਜਾਨਵਰਾਂ ਅਤੇ ਪਸ਼ੂਆਂ ਦੀ ਈਕੋ-ਕਾਰਡੀਓਗ੍ਰਾਫੀ ਜਾਂਚ ਵਿਚ ਵਿਹਾਰਕ ਪ੍ਰਦਰਸ਼ਨ ਅਤੇ ਸਿਖਲਾਈ ਪ੍ਰਦਾਨ ਕੀਤੀ। ਪ੍ਰਤੀਭਾਗੀਆਂ ਨੂੰ ਈਕੋ-ਕਾਰਡੀਓਗ੍ਰਾਫੀ ਜਾਂਚ, ਪ੍ਰਤੀਬਿੰਬ ਚਿੱਤਰ, ਦਿਲ ਦੀ ਬਣਤਰ ਦੀ ਪਛਾਣ ਅਤੇ ਦਿਲ ਦੇ ਕਾਰਜਾਂ ਦੇ ਮੁਲਾਂਕਣ ਦਾ ਵਿਹਾਰਕ ਅਨੁਭਵ ਦਿੱਤਾ ਗਿਆ। ਇਸ ਮੌਕੇ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਪਸ਼ੂਆਂ ਦੇ ਪੇਸ਼ੇਵਰਾਂ ਨੂੰ ਆਧੁਨਿਕ ਨਿਰੀਖਣ ਅਤੇ ਇਲਾਜ ਤਕਨੀਕਾਂ ਬਾਰੇ ਸਮਕਾਲੀ ਗਿਆਨ ਦੇਣ ਲਈ ਨਿਰੰਤਰ ਸਿੱਖਿਆ ਅਤੇ ਸਮਰੱਥਾ-ਨਿਰਮਾਣ ਦੀਆਂ ਪਹਿਲਕਦਮੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਪਸ਼ੂ ਸਿਹਤ ਸੰਭਾਲ ਸੇਵਾਵਾਂ ਨੂੰ ਮਜ਼ਬੂਤ ਕਰਨ, ਨਿਰੀਖਣ ਵਿਚ ਸੁਧਾਰ ਕਰਨ ਅਤੇ ਜਾਨਵਰਾਂ ਦੀ ਸਿਹਤ ਅਤੇ ਭਲਾਈ ਨੂੰ ਵਧਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਡਾ. ਸੁਸ਼ਮਾ ਛਾਬੜਾ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਈਕੋ-ਕਾਰਡੀਓਗ੍ਰਾਫੀ ਜਾਨਵਰਾਂ ਵਿਚ ਦਿਲ ਦੀਆਂ ਬਿਮਾਰੀਆਂ ਦੇ ਮੁਲਾਂਕਣ ਲਈ ਇਕ ਮਹੱਤਵਪੂਰਨ ਵਿਧੀ ਹੈ। ਉਨ੍ਹਾਂ ਨੇ ਕਿਹਾ ਕਿ ਉਨਤ ਨਿਰੀਖਣ ਤਕਨੀਕਾਂ ਵਿਚ ਹੱਥੀਂ ਸਿਖਲਾਈ ਪਸ਼ੂਆਂ ਦੇ ਡਾਕਟਰਾਂ ਨੂੰ ਸਮੇਂ ਸਿਰ ਅਤੇ ਸਹੀ ਕਲੀਨੀਕਲ ਫ਼ੈਸਲੇ ਲੈਣ ਦੇ ਯੋਗ ਬਣਾਉਂਦੀ ਹੈ ਅਤੇ ਪਸ਼ੂ ਮਰੀਜ਼ਾਂ ਦੀ ਦੇਖਭਾਲ ਦੀ ਸਮੁੱਚੀ ਗੁਣਵੱਤਾ ਵਿਚ ਸੁਧਾਰ ਕਰਦੀ ਹੈ। ਡਾ. ਸਵਰਨ ਸਿੰਘ ਰੰਧਾਵਾ, ਡੀਨ, ਕਾਲਜ ਆਫ਼ ਵੈਟਰਨਰੀ ਸਾਇੰਸ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਡਾਕਟਰਾਂ ਦੀਆਂ ਕਲੀਨੀਕਲ ਯੋਗਤਾਵਾਂ ਨੂੰ ਮਜ਼ਬੂਤ ਕਰਨ ਲਈ ਈਕੋ-ਕਾਰਡੀਓਗ੍ਰਾਫੀ ਵਰਗੀਆਂ ਉਨਤ ਤਕਨੀਕਾਂ ਵਿਚ ਵਿਹਾਰਕ ਸਿਖਲਾਈ ਬਹੁਤ ਜ਼ਰੂਰੀ ਹੈ। ਇਸ ਮੌਕੇ ਭਾਗ ਲੈਣ ਵਾਲੇ ਵੈਟਰਨਰੀ ਅਫ਼ਸਰਾਂ ਨੇ ਪ੍ਰਯੋਗੀ ਸੈਸ਼ਨਾਂ ਵਿਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਜਾਨਵਰਾਂ ਦੀ ਈਕੋ-ਕਾਰਡੀਓਗ੍ਰਾਫਿਕ ਜਾਂਚ ਕਰਨ ਵਿਚ ਮਹੱਤਵਪੂਰਨ ਤਜਰਬਾ ਹਾਸਲ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਅਕਾਦਮਿਕ ਵਰ੍ਹੇ 2026 ਦਾ ਸ਼ੁੱਭ ਆਰੰਭ ਅਗਲੀ ਖ਼ਬਰ ਜਾਮ ਸੀਵਰੇਜ ਲਾਈਨਾਂ ਖੋਲ੍ਹਣ ਲਈ ਨਿਗਮ ਨੇ ਲਾਈਆਂ ਵਿਦੇਸ਼ੀ ਤਕਨੀਕ ਵਾਲੀਆਂ ਮਸ਼ੀਨਾਂ
Ad Position 24