ਮਿਆਣੀ, 24 ਸਤੰਬਰ (ਹਰਜਿੰਦਰ ਸਿੰਘ ਮੁਲਤਾਨੀ)- ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿਚ ਸੂਬੇ ਅੰਦਰ ਜਿੱਥੇ ਇਤਿਹਾਸਿਕ ਵਿਕਾਸ ਹੋ ਰਹੇ ਹਨ ਉੱਥੇ ਲੋਕਾਂ ਦੀ ਸਿਹਤ ਸਹੂਲਤਾਂ ਦਾ ਵੀ ਪੂਰਨ ਤੌਰ 'ਤੇ ਖਿਆਲ ਰੱਖਿਆ ਜਾ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਪਿੰਡ ਜਲਾਲਪੁਰ ਵਿਖੇ ਕੀਤਾ | ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਕਰੀਬ 34 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਹੈਲਥ ਐਂਡ ਵੈਲਨੈਸ ਸੈਂਟਰ ਦੀ ਇਮਾਰਤ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ | ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਹੁਣ ਪੰਜਾਬ ਵਿਚ ਲੋਕਾਂ ਨੂੰ ਨਵੀਂ ਸਿਹਤ ਸਹੂਲਤ ਪ੍ਰਦਾਨ ਕਰਦੇ ਹੋਏ 10 ਲੱਖ ਰੁਪਏ ਦੀ ਸਿਹਤ ਰਾਸ਼ੀ ਵਰਦਾਨ ਕੀਤੀ ਜਾ ਰਹੀ ਹੈ ਜੋ ਕਿ ਲੋੜਵੰਦਾਂ ਵਾਸਤੇ ਵਰਦਾਨ ਸਾਬਿਤ ਹੋਵੇਗੀ | ਵਿਧਾਇਕ ਰਾਜਾ ਨੇ ਹੋਰ ਕਿਹਾ ਹੈ ਕਿ ਅੱਜ ਦੇ ਮਹਿੰਗਾਈ ਵਾਲੇ ਯੁੱਗ ਵਿੱਚ ਚੰਗੀਆਂ ਸਿਹਤ ਸਹੂਲਤਾਂ ਪ੍ਰਾਪਤ ਕਰਨਾ ਹਰ ਇਕ ਦੇ ਵੱਸ ਦੀ ਗੱਲ ਨਹੀਂ ਹੈ ਪ੍ਰੰਤੂ ਸੂਬਾ ਸਰਕਾਰ ਵਲੋਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਸਰਪੰਚ ਜਸਵੰਤ ਸਿੰਘ ਬਿੱਟੂ ਜਲਾਲਪੁਰ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਸੰਗਠਨ ਇੰਚਾਰਜ ਕੇਸਵ ਸਿੰਘ ਸੈਣੀ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਸੇਠੀ, ਐਸ.ਐਮ.ਓ. ਟਾਂਡਾ ਡਾਕਟਰ ਕਰਨ ਸੈਣੀ, ਸਰਪੰਚ ਕੁਲਵਿੰਦਰ ਸਿੰਘ ਬੱਬਲ, ਸਰਪੰਚ ਕੁਲਵਿੰਦਰ ਸਿੰਘ ਜਲਾਲ ਨੰਗਲ, ਬਲਾਕ ਪ੍ਰਧਾਨ ਲਖਬੀਰ ਸਿੰਘ ਬਿੱਟੂ ਚੌਹਾਣਾ, ਸਰਪੰਚ ਮਲਕੀਤ ਸਿੰਘ ਸਲੇਮਪੁਰ, ਸਰਪੰਚ ਵਰਿੰਦਰ ਸਿੰਘ, ਜੋਨੀ ਮੁਲਤਾਨੀ, ਮਨਜੀਤ ਸਿੰਘ ਨੰਗਲੀ, ਗੁਰਨਾਮ ਸਿੰਘ ਸਾਬਕਾ ਸਰਪੰਚ, ਜਸਵੰਤ ਸਿੰਘ ਅੰਬੀ, ਤਰਸੇਮ ਸਿੰਘ ਨੰਦੀ, ਅਜੀਤ ਸਿੰਘ, ਕੁਲਦੀਪ ਸਿੰਘ ਇੰਗਲੈਂਡ, ਕੁਲਵੰਤ ਸਿੰਘ, ਪ੍ਰਕਾਸ਼ ਰਾਮ, ਜਸਵੀਰ ਸਿੰਘ (ਸਾਰੇ ਪੰਚ) ਡਾਕਟਰ ਰਵਿੰਦਰ ਸਿੰਘ, ਨੰਬਰਦਾਰ ਗੁਰਮੀਤ ਸਿੰਘ, ਨੰਬਰਦਾਰ ਕੁਲਵੰਤ ਸਿੰਘ, ਚਰਨ ਸਿੰਘ ਬੰਬੇ, ਕੁਲਵਿੰਦਰ ਸਿੰਘ, ਸੇਵਾ ਸਿੰਘ, ਪ੍ਰਧਾਨ ਦੀਦਾਰ ਸਿੰਘ, ਅਵਤਾਰ ਸਿੰਘ, ਗੁਰਨਾਮ ਸਿੰਘ ਇੰਗਲੈਂਡ, ਬਲਜੀਤ ਸਿੰਘ ਲਾਲੀ, ਪ੍ਰਧਾਨ ਬਲਵੀਰ ਸਿੰਘ, ਗੁਰਮੀਤ ਸਿੰਘ, ਸੁਰਜੀਤ ਸਿੰਘ, ਜਤਿੰਦਰ ਸਿੰਘ ਪਿ੍ੰਸ, ਲਖਵਿੰਦਰ ਸਿੰਘ ਨਿੱਕਾ, ਬਲਕਾਰ ਸਿੰਘ, ਰਸ਼ਵਿੰਦਰ ਸਿੰਘ ਬੱਬਰ, ਨੰਬਰਦਾਰ ਬਲਜੀਤ ਸਿੰਘ, ਇੰਸਪੈਕਟਰ ਗੁਰਬਖਸ਼ ਸਿੰਘ, ਪਰਮਜੀਤ ਸਿੰਘ ਪੱਪੀ, ਲਖਵਿੰਦਰ ਸਿੰਘ ਪੰਮਾ, ਟੋਨੀ ਅਮਰੀਕਾ, ਜਵਿੰਦ ਸਿੰਘ, ਸਰਬਜੀਤ ਸਿੰਘ ਪੈਟੀ, ਐਸ ਐਮ ਕੁਲਦੀਪ ਸਿੰਘ, ਸਨਮਦੀਪ ਸਿੰਘ ਮਿਆਣੀ ਆਦਿ ਹਾਜ਼ਰ ਸਨ