04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮਨਪ੍ਰੀਤ ਸਿੰਘ ਨੂੰ ਪੀ. ਏ. ਯੂ. ਨੇ ਪ੍ਰਵਾਸੀ ਭਾਰਤੀ ਪੁਰਸਕਾਰ-2025 ਲਈ ਚੁਣਿਆ

Ad Position 21
No active advertisement
ਅਜੀਤ ਡੈਸਕ 25-09-2025
ਹਰਿਆਣਾ, 24 ਸਤੰਬਰ (ਹਰਮੇਲ ਸਿੰਘ ਖੱਖ)-ਬਲਾਕ ਭੂੰਗਾ (ਹੁਸ਼ਿਆਰਪੁਰ) ਦੇ ਪਿੰਡ ਫ਼ਤਿਹਪੁਰ ਦੇ ਅਗਾਂਹਵਧੂ ਕਿਸਾਨ ਮਨਪ੍ਰੀਤ ਸਿੰਘ ਨੂੰ ਖੇਤੀ ਖੇਤਰ 'ਚ ਕੀਤੇ ਸ਼ਾਨਦਾਰ ਕੰਮਾਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਪ੍ਰਵਾਸੀ ਭਾਰਤੀ ਪੁਰਸਕਾਰ-2025 ਲਈ ਚੁਣਿਆ ਗਿਆ ਹੈ | ਇਹ ਪੁਰਸਕਾਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ 26 ਸਤੰਬਰ ਨੂੰ ਹੋਣ ਵਾਲੇ ਕਿਸਾਨ ਮੇਲੇ ਮੌਕੇ ਦਿੱਤਾ ਜਾਵੇਗਾ | ਮਨਪ੍ਰੀਤ ਸਿੰਘ ਵਲੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਕੇ. ਵੀ. ਕੇ. ਬਾਹੋਵਾਲ ਦੇ ਸਹਿਯੋਗ ਨਾਲ ਵੱਖ-ਵੱਖ ਨਵੀਨਤਮ ਤਕਨੀਕਾਂ ਦਾ ਉਪਯੋਗ ਕਰਦੇ ਹੋਏ ਤਕਰੀਬਨ 35 ਏਕੜ ਦੀ ਖੇਤੀ ਕੀਤੀ ਜਾ ਰਹੀ ਹੈ ਤੇ ਇਸ ਖੇਤਰ 'ਚ ਵਧੀਆ ਆਮਦਨ ਕਮਾਉਂਦੇ ਹੋਏ ਇਲਾਕੇ 'ਚ ਨਾਮਣਾ ਖੱਟ ਰਿਹਾ ਹੈ | ਇਸ ਤੋਂ ਇਲਾਵਾ ਵੱਖ-ਵੱਖ ਕਿੱਤਿਆ 'ਚ ਕੀਤੇ ਕੰਮਾਂ ਕਾਰਨ ਖੇਤਰੀ ਖੋਜ ਕੇਂਦਰ ਬੁੱਲੋ੍ਹਵਾਲ, ਕਿਸਾਨ ਸਿੰਘ ਵਿਭਾਗ ਸੰਖੜੀ, ਐਗਰੀ ਐਕਸਪੇ ਬਟਾਲਾ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਵੀ ਮਨਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ | ਮਨਪ੍ਰੀਤ ਸਿੰਘ ਨੂੰ ਵਿਸ਼ੇਸ਼ ਸਨਮਾਨ ਲਈ ਚੁਣੇ ਜਾਣ 'ਤੇ ਡਾ. ਮਨਿੰਦਰ ਸਿੰਘ ਬੌਂਸ ਐਸੋਸੀਏਟ ਡਾਇਰੈਕਟਰ ਬਾਹੋਵਾਲ, ਡਾ. ਸੰਦੀਪ ਸਿੰਘ ਵੜੈਚ ਬਲਾਕ ਖੇਤੀਬਾੜੀ ਅਫ਼ਸਰ ਭੂੰਗਾ, ਡਾ. ਜਸਪਾਲ ਸਿੰਘ ਢੇਰੀ ਸਹਾਇਕ ਡਾਇਰੈਕਟਰ ਬਾਗ਼ਬਾਨੀ ਕਮ-ਚੇਅਰਮੈਨ-ਕਮ-ਸੀ. ਈ. ਓ. ਸਿਟਰਸ ਅਸਟੇਟ ਭੂੰਗਾ, ਡਾ. ਪਿ੍ਤਪਾਲ ਸਿੰਘ ਥਿਆੜਾ ਬੀ. ਟੀ. ਐਮ ਭੂੰਗਾ ਵਲੋਂ ਵਧਾਈ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਹੈਲਥ ਵੈਲਨੇਸ ਸੈਂਟਰ ਦਾ ਵਿਧਾਇਕ ਰਾਜਾ ਗਿੱਲ ਵਲੋਂ ਉਦਘਾਟਨ ਅਗਲੀ ਖ਼ਬਰ ਖ਼ਾਲਸਾ ਕਾਲਜ ਸੁਧਾਰ ਵਿਖੇ ਕਾਫ਼ਲਾ ਜੀਵੇ ਪੰਜਾਬ ਦੀ ਲਘੂ ਫ਼ਿਲਮ 'ਸਿਉਂਕ' ਪ੍ਰਦਰਸ਼ਿਤ
Ad Position 24