ਮੈਡੀਕਲ ਸਟੋਰ ਮਾਲਕ ਘਟੀਆ ਗੁਣਵੱਤਾ ਵਾਲੀ ਦਵਾਈ ਨਾ ਰੱਖਣ ਤੇ ਨਾ ਵੇਚਣ- ਮਨਪ੍ਰੀਤ ਸਿੰਘ
ਅਜੀਤ ਡੈਸਕ
25-09-2025
ਉਨ੍ਹਾਂ ਕਿਹਾ ਕਿ ਦਵਾਈਆਂ ਦੀ ਪ੍ਰਭਾਵਸ਼ੀਲਤਾ ਬਣਾਈ ਰੱਖਣ ਲਈ ਰਿਟੇਲਰ ਅਤੇ ਹੋਲਸੇਲਰ ਨਿਰਧਾਰਿਤ ਤਰੀਕੇ ਨਾਲ ਦਵਾਈਆਂ ਦੀ ਸੰਭਾਲ ਕਰਨ ਅਤੇ ਨਾਲ ਹੀ ਆਪਣੇ ਸਥਾਨ 'ਤੇ ਲਾਇਸੈਂਸ ਸਪੱਸ਼ਟ ਤੌਰ 'ਤੇ ਲਗਾਇਆ ਜਾਵੇ | ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਸੁਰੱਖਿਅਤ, ਅਸਲੀ ਅਤੇ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਉਪਲਬਧ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ |