ਭੰਗਾਲਾ, 25 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਪਾਰੁਲ ਯੂਨੀਵਰਸਿਟੀ ਬੜੌਦਾ, ਗੁਜਰਾਤ ਨੇ ਹੁਸ਼ਿਆਰਪੁਰ ਦੇ ਫਾਰਚੂਨ ਪਾਰਕ ਵਿਖੇ ਇਕ ਪਿ੍ੰਸੀਪਲ ਅਧਿਆਪਕ ਮੀਟਿੰਗ ਰੱਖੀ ਸੀ | ਇਸ ਮੌਕੇ ਗਲੋਬਲ ਪਬਲਿਕ ਸਕੂਲ ਦੇ ਪਿ੍ੰਸੀਪਲ ਰਾਜੀਵ ਰਾਣਾ ਤੇ ਅਧਿਆਪਕ ਸਵੇਤ ਕਮਲ ਅਤੇ ਮਨਜੀਤ ਸਿੰਘ ਨੂੰ ਸੱਦਾ ਦਿੱਤਾ ਗਿਆ ਸੀ, ਜਿਸ 'ਚ ਅਧਿਆਪਕਾਂ ਸ਼ਵੇਤ ਕਮਲ ਤੇ ਮਨਜੀਤ ਸਿੰਘ ਨੂੰ ਸਰਬੋਤਮ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਦ ਕਿ ਪਿ੍ੰਸੀਪਲ ਰਾਜੀਵ ਰਾਣਾ ਨੂੰ ਸਰਬੋਤਮ ਪਿ੍ੰਸੀਪਲ ਪੁਰਸਕਾਰ ਨਾਲ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਦੇ ਚੇਅਰਮੈਨ ਦਵਿੰਦਰ ਸਿੰਘ ਤੇ ਸਕੂਲ ਪ੍ਰਬੰਧਨ ਕਮੇਟੀ ਦੇ ਹੋਰ ਮੈਂਬਰਾਂ ਨੇ ਅਧਿਆਪਕਾਂ ਅਤੇ ਪਿ੍ੰਸੀਪਲ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੀ ਤਰੱਕੀ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ |