08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਖ਼ਾਲਸਾ ਕਾਲਜ ਵਿਖੇ ਆਈਸ ਬ੍ਰੇਕਿੰਗ ਸੈਸ਼ਨ ਅਤੇ ਓਜ਼ੋਨ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 26-09-2025
ਗੜ੍ਹਸ਼ੰਕਰ, 25 ਸਤੰਬਰ (ਧਾਲੀਵਾਲ) -ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸਾਇੰਸ ਅਤੇ ਐਜੂਕੇਸ਼ਨ ਵਿਭਾਗ ਵੱਲੋਂ ਟਿ੍ਪਲ ਆਈ ਸੁਸਾਇਟੀ ਆਫ਼ ਸਾਇੰਸ ਸਟੂਡੈਂਟਸ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਆਈਸ ਬ੍ਰੇਕਿੰਗ ਸੈਸ਼ਨ ਕਰਵਾਉਂਦੇ ਹੋਏ ਓਜ਼ੋਨ ਦਿਵਸ ਮਨਾਇਆ ਗਿਆ | ਟਿ੍ਪਲ ਆਈ ਸੁਸਾਇਟੀ ਵਲੋਂ ਨਵੇਂ ਵਿਦਿਆਰਥੀਆਂ ਸੁਸਾਇਟੀ ਦੇ ਉਦੇਸ਼ ਅਤੇ ਆਪਸੀ ਜਾਣ ਪਛਾਣ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਕਰਵਾਏ ਸਮਾਗਮ ਦੌਰਾਨ ਸਾਲ 2024-25 ਦੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੂੰ ਕਲਚਰਲ, ਰਾਈਜ਼ਿੰਗ, ਬੈਸਟ ਇਨ ਅਕੈਡਮਿਕ ਅਤੇ ਸ਼ਾਈਨਿੰਗ ਸਟਾਰ ਐਵਾਰਡਸ ਨਾਲ ਸਨਮਾਨ ਕੀਤਾ | ਵਿਦਿਆਰਥੀ ਰਵੀ ਸੀਰਾ ਨੇ ਬੈੱਸਟ ਸਟੂਡੈਂਟ ਆਫ਼ ਟਿ੍ਪਲ ਆਈ ਸੁਸਾਇਟੀ ਦਾ ਖ਼ਿਤਾਬ ਹਾਸਿਲ ਕੀਤਾ | ਸ਼ਾਈਨਿੰਗ ਸਟਾਰ 'ਚ ਵਿਦਿਆਰਥੀ ਕਿਰਨਦੀਪ ਕੌਰ, ਦਿਕਸ਼ਾ, ਨਿਕੀਤਾ ਚੌਧਰੀ, ਅੰਕਿਤਾ ਰਾਣਾ, ਸਵਾਤੀ ਅਤੇ ਰਮਨ ਨੂੰ ਸਨਮਾਨਿਤ ਕੀਤਾ ਗਿਆ | ਕਾਲਜ ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਵਿਗਿਆਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਓਜ਼ੋਨ ਦਿਵਸ ਮਨਾਉਂਦੇ ਹੋਏ ਵਿਦਿਆਰਥੀਆਂ ਨੂੰ ਓਜ਼ੋਨ ਪਰਤ ਦੀ ਸੁਰੱਖਿਆ ਅਤੇ ਵਾਤਾਵਰਨ ਦੀ ਸੰਭਾਲ ਬਾਰੇ ਜਾਗਰੂਕ ਕੀਤਾ | ਇਸ ਮੌਕੇ ਕਰਵਾਏ ਭਾਸ਼ਣ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਵਾਤਾਵਰਨ ਦੀ ਸੰਭਾਲ ਲਈ ਆਪਣੇ ਵਿਚਾਰ ਰੱਖੇ | ਇਸ ਮੌਕੇ ਡਾ. ਮਨਬੀਰ ਕੌਰ, ਡਾ. ਕੁਲਦੀਪ ਕੌਰ, ਡਾ. ਮੁਕੇਸ਼ ਸ਼ਰਮਾ, ਡਾ. ਗੁਰਬਖ਼ਸ਼ ਕੌਰ ਸੰਘਾ, ਡਾ. ਪ੍ਰੀਤ ਇੰਦਰ ਸਿੰਘ ਅਤੇ ਸਟਾਫ਼ ਹਾਜ਼ਰ ਹੋਇਆ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਸੇਵਾ ਸੁਸਾਇਟੀ ਘੋਗਰਾ ਵਲੋਂ ਹੜ੍ਹ ਪੀੜਤ ਇਲਾਕੇ ਲਈ ਜਥਾ ਰਵਾਨਾ <br/> ਅਗਲੀ ਖ਼ਬਰ ਹੁਸ਼ਿਆਰਪੁਰ 'ਚ ਕੰਨਾਂ ਦੇ ਮੁਫ਼ਤ ਟੈਸਟ ਤੇ 50 ਫੀਸਦੀ ਛੋਟ 'ਤੇ ਕੰਨਾਂ ਦੀਆਂ ਮਸ਼ੀਨਾਂ ਉਪਲਬਧ
Ad Position 24