ਮਾਹਿਲਪੁਰ, 27 ਸਤੰਬਰ (ਰਜਿੰਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਕਾਮਰਸ ਵਿਭਾਗ ਵਲੋਂ ਵਿਦਿਆਰਥੀਆਂ ਦੀਆਂ ਸਿਰਜਨਾਤਮਕ ਰੁਚੀਆਂ ਨੂੰ ਪ੍ਰਫੁੱਲਿਤ ਕਰਨ ਲਈ 'ਪ੍ਰਤਿਭਾ ਖੋਜ' (ਟੇਲੈਂਟ ਹੰਟ) ਪ੍ਰਤੀਯੋਗਤਾ ਦਾ ਆਯੋਜਨ ਕੀਤਾ, ਜਿਸ 'ਚ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਕਾਮਰਸ ਤੇ ਬੈਂਕਿੰਗ ਵਿਸ਼ੇ ਨਾਲ ਸੰਬੰਧਿਤ ਵੱਖ-ਵੱਖ ਸਿਰਜਨਾਤਮਕ ਮੁਕਾਬਲਿਆਂ 'ਚ ਹਿੱਸਾ ਲਿਆ | ਇਸ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਪ੍ਰੋਫੈਸਰ ਅਪਿੰਦਰ ਸਿੰਘ, ਖ਼ਜ਼ਾਨਚੀ ਵੀਰ ਇੰਦਰ ਸ਼ਰਮਾ, ਖੇਤੀਬਾੜੀ ਮਾਹਿਰ ਡਾ. ਸੁਖਦੇਵ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ | ਪਿ੍ੰ. ਡਾ. ਪਰਵਿੰਦਰ ਸਿੰਘ ਨੇ ਹਾਜ਼ਰ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ 'ਚ ਉਤਸ਼ਾਹ ਨਾਲ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ | ਪ੍ਰੋਫੈਸਰ ਅਪਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਤੇ ਰੁਜ਼ਗਾਰ ਕੇਂਦਰਿਤ ਹੋਣ ਦੇ ਨਾਲ-ਨਾਲ ਚੰਗੀਆਂ ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਹੋਣ ਦੀ ਸਿੱਖਿਆ ਦਿੱਤੀ | ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਬਿਮਲਾ ਜਸਵਾਲ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਵਿਦਿਆਰਥੀਆਂ ਨੇ ਬਿਜ਼ਨਸ ਕੁਇਜ਼ ਪ੍ਰਤੀਯੋਗਤਾ, ਲੰਗੋਲੀ, ਪੋਸਟਰ ਬਣਾਉਣ, ਮਾਡਲ ਸਿਰਜਣ, ਪੀਪੀਟੀ ਪੇਸ਼ਕਾਰੀ ਤੇ ਐਡਮੈਡ ਸ਼ੋਅ ਵਿਚ ਹਿੱਸਾ ਲਿਆ | ਬਿਜ਼ਨਸ ਕੁਇਜ਼ ਵਿਚ ਟੀਮ ਬਿ੍ਲਿਐਂਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਲੰਗੌਲੀ 'ਚ ਸਿਮਰਨ ਕੌਰ, ਪੋਸਟਰ ਮੇਕਿੰਗ ਵਿਚ ਨੈਨਸੀ ਤੇ ਪੀ. ਪੀ. ਟੀ. ਪੇਸ਼ਕਾਰੀ 'ਚ ਪਿ੍ਅੰਸ਼ੂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਮਾਡਲ ਮੇਕਿੰਗ ਮੁਕਾਬਲੇ 'ਚ ਵਿਦਿਆਰਥੀ ਮੰਨਤ, ਡਿੰਪਲ, ਰਚਨਾ ਨੇ ਪਹਿਲਾ ਸਥਾਨ ਹਾਸਿਲ ਕੀਤਾ | ਐਡਮੈਡ ਸ਼ੋਅ ਵਿਚ ਅਸਮਾ ਪਰਵੀਨ ਤੇ ਪਿ੍ਯੰਸ਼ੂ ਨੇ ਵਿਅਕਤੀਗਤ ਤੌਰ 'ਤੇ ਪਹਿਲੇ ਸਥਾਨ ਪ੍ਰਾਪਤ ਕੀਤੇ | ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਡਾ. ਜੇ. ਬੀ. ਸੇਖੋਂ, ਪ੍ਰੋ. ਅਨਿਲ ਕਲਸੀ, ਪ੍ਰੋ. ਗੁਰਪ੍ਰੀਤ ਕੌਰ, ਡਾ. ਆਰਤੀ ਸ਼ਰਮਾ, ਪ੍ਰੋ. ਰਾਜਵਿੰਦਰ ਕੌਰ ਨੇ ਵੱਖ-ਵੱਖ ਮੁਕਾਬਲਿਆਂ 'ਚ ਜੱਜਮੈਂਟ ਦੇਣ ਦੀ ਭੂਮਿਕਾ ਨਿਭਾਈ | ਸਮਾਰੋਹ ਦੇ ਸਫਲਤਾ ਪੂਰਵਕ ਆਯੋਜਨ 'ਚ ਕਾਮਰਸ ਵਿਭਾਗ ਦੇ ਸਮੂਹ ਅਧਿਆਪਕ ਪ੍ਰੋ. ਅਮਰਜੀਤ ਲਾਲ, ਡਾ. ਰਾਕੇਸ਼ ਕੁਮਾਰ, ਪ੍ਰੋ. ਜਗਦੀਪ ਕੁਮਾਰੀ, ਪ੍ਰੋ. ਸੰਦੀਪ ਕੌਰ, ਪ੍ਰੋ. ਅਮਰਜੋਤੀ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਅੰਜਲੀ, ਪ੍ਰੋ. ਸਵਿਤਾ, ਪ੍ਰੋ. ਹਰਪ੍ਰੀਤ ਕੌਰ ਤੇ ਵਿਦਿਆਰਥੀਆਂ ਨੇ ਆਪਣਾ ਯੋਗਦਾਨ ਪਾਇਆ |