19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਯੋਗ ਮੁਆਵਜ਼ਾ ਦੇਣ ਸੰਬੰਧੀ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ <br/>

Ad Position 21
No active advertisement
ਅਜੀਤ ਡੈਸਕ 28-09-2025
ਹੁਸ਼ਿਆਰਪੁਰ, 27 ਸਤੰਬਰ (ਬਲਜਿੰਦਰਪਾਲ ਸਿੰਘ)-ਬਹੁਜਨ ਐਕਸ਼ਨ ਫ਼ਰੰਟ ਫ਼ਾਰ ਸੋਸ਼ਲ ਜਸਟਿਸ ਹੁਸ਼ਿਆਰਪੁਰ ਵਲੋਂ ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਸੀ. ਐਨ. ਐਫ. ਤੇ ਮਾ: ਮਹਿੰਦਰ ਸਿੰਘ ਹੀਰ ਕਨਵੀਨਰ ਬਹੁਜਨ ਐਕਸ਼ਨ ਫ਼ਰੰਟ ਦੀ ਅਗਵਾਈ 'ਚ ਇਕ ਹੜ੍ਹਾਂ ਨਾਲ ਪੀੜਤ ਪਰਿਵਾਰਾਂ ਨਾਲ ਸੰਬੰਧਿਤ ਮੰਗਾਂ ਸੰਬੰਧੀ ਮੰਗ-ਪੱਤਰ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ | ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਹੜ੍ਹ ਪੀੜਤ ਕਿਸਾਨਾਂ, ਮਜ਼ਦੂਰਾਂ, ਬੇਜ਼ਮੀਨੇ ਲੋਕਾਂ, ਖੇਤ ਮਜ਼ਦੂਰਾਂ, ਦੁਕਾਨਦਾਰਾਂ ਤੇ ਹੋਰ ਕਿਰਤੀ ਵਰਗ ਨੂੰ ਮੁੜ ਵਸੇਬੇ ਲਈ ਯੋਗ ਮੁਆਵਜ਼ੇ ਦਿੱਤੇ ਜਾਣ | ਉਨ੍ਹਾਂ ਦੱਸਿਆ ਕਿ ਮਕਾਨ ਰੁੜ੍ਹ ਜਾਣ ਦੀ ਹਾਲਤ 'ਚ ਸੰਬੰਧਿਤ ਪਰਿਵਾਰ ਨੂੰ ਮਕਾਨ ਬਣਾਉਣ ਲਈ 10 ਲੱਖ ਰੁਪਏ, ਜੋ ਮਕਾਨ ਟੁੱਟ ਭੱਜ ਗਏ ਹਨ ਉਨ੍ਹਾਂ ਦੀ ਮੁਰੰਮਤ ਲਈ 5 ਲੱਖ ਰੁਪਏ, ਪੀੜਤ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਵੇ, ਨੁਕਸਾਨੀਆਂ ਸਰਕਾਰੀ ਸਿੱਖਿਆ/ਸਿਹਤ ਸੰਸਥਾਵਾਂ ਦੀ ਮੁਰੰਮਤ ਕਰਕੇ ਜਲਦ ਸ਼ੁਰੂ ਕੀਤੀਆਂ ਜਾਣ, ਖੇਤਾਂ/ਮਕਾਨਾਂ 'ਚੋਂ ਰੇਤਾ ਆਦਿ ਕਢਵਾਉਣ ਦੀ ਜ਼ਿੰਮੇਵਾਰੀ ਸਰਕਾਰ ਵਲੋਂ ਨਿਭਾਈ ਜਾਵੇ ਤੇ 6 ਮਹੀਨੇ ਤੱਕ ਰੇਤਾ/ਮਿੱਟੀ ਆਦਿ ਕਿਸਾਨਾਂ ਨੂੰ ਖ਼ੁਦ ਵੇਚਣ ਦਾ ਹੱਕ ਦਿੱਤਾ ਜਾਵੇ ਆਦਿ ਮੰਗਾਂ ਦਾ ਹੱਲ ਕੀਤਾ ਜਾਵੇ | ਇਸ ਮੌਕੇ ਮਾ: ਸਵਰਨ ਚੰਦ, ਸੰਨੀ ਖੋਸਲਾ, ਚੇਤਨ, ਯੋਗਰਾਜ, ਮਹਿੰਦਰ ਪਾਲ ਦੜੌਚ, ਕੁਲਵੰਤ ਸਿੰਘ ਬਜਵਾੜਾ, ਬਲਵੀਰ ਸਿੰਘ ਵਿਰਦੀ, ਮਾਨ ਖੋਸਲਾ, ਕਿਸ਼ਨਜੀਤ, ਜੀਤ ਰਾਜੂ, ਮੁਕੇਸ਼ ਕੁਮਾਰ, ਸੁਖਦੇਵ ਸਿੰਘ ਸ਼ੇਰਪੁਰੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਾ ਅਜੀਤ ਸਿੰਘ ਸਕੂਲ ਵਿਖੇ ਪਰਾਲੀ ਨਾ ਸਾੜਨ ਸੰਬੰਧੀ ਕਰਵਾਇਆ ਸੈਮੀਨਾਰ <br/> ਅਗਲੀ ਖ਼ਬਰ ਖ਼ਾਲਸਾ ਕਾਲਜ ਦੇ ਕਮਰਸ ਵਿਭਾਗ ਨੇ 'ਪ੍ਰਤਿਭਾ ਖੋਜ' ਪ੍ਰਤੀਯੋਗਤਾ ਕਰਵਾਈ
Ad Position 24