ਹਰਿਆਣਾ, 27 ਸਤੰਬਰ (ਹਰਮੇਲ ਸਿੰਘ ਖੱਖ)-ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਘਰਾਂ, ਫ਼ਸਲਾਂ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ ਅਤੇ ਜਿਨ੍ਹਾਂ ਦੀ ਪੂਰਤੀ ਲਈ ਵੱਖ-ਵੱਖ ਸੰਸਥਾਵਾਂ ਤੇ ਦਾਨੀ ਸੱਜਣ ਸੇਵਾ 'ਚ ਲੱਗੇ ਹੋਏ ਹਨ | ਇਸ ਸੰਬੰਧੀ ਸਰਪੰਚ ਪਰਵਿੰਦਰ ਸਿੰਘ ਸੱਜਣ ਨੇ ਦੱਸਿਆ ਕਿ ਸੰਸਥਾ ਸ਼ੇਰ-ਏ-ਪੰਜਾਬ ਸੇਵਾ ਦਲ ਹਰਿਆਣਾ ਦੇ ਸੇਵਾਦਾਰ ਪਿਛਲੇ ਕਾਫੀ ਦਿਨਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਖਾਲੀ ਬੋਰੇ, ਲੋਹੇ ਦੀ ਤਾਰ, ਰਾਸ਼ਨ ਤੇ ਹੋਰ ਕਈ ਤਰ੍ਹਾਂ ਦੇ ਸੇਵਾ ਪਹੁੰਚਾ ਰਹੇ ਹਨ | ਇਸੇ ਲੜੀ ਤਹਿਤ ਰਮਦਾਸ ਨੇੜੇ ਪਿੰਡ ਪੈਰੇਵਾਲ ਦੇ ਦੋ ਪਰਿਵਾਰ ਜਿਨ੍ਹਾਂ ਦਾ ਹੜ੍ਹ ਨਾਲ ਬਹੁਤ ਨੁਕਸਾਨ ਹੋ ਚੁੱਕਾ ਸੀ, ਲਈ ਵਾਸ਼ਿੰਗ ਮਸ਼ੀਨਾਂ ਦੀ ਸੇਵਾ ਕੀਤੀ ਗਈ | ਸੰਸਥਾ ਦੇ ਅਹੁਦੇਦਾਰ ਗੁਰਚੇਤਨ ਸਿੰਘ ਗਰੇਵਾਲ, ਪਵਨ ਬਰਿਆਣਾ, ਬਵਨਦੀਪ ਸਿੰਘ ਨਿੱਕੀਵਾਲ, ਦੀਪਾ ਸਰਪੰਚ, ਰਵਿੰਦਰ ਸਿੰਘ ਬੱਬੂ, ਕਿਸ਼ਨ ਕੁਮਾਰ ਬਰਿਆਣਾ, ਸਲੀਮ ਘੋੜੇ ਬਾਹਾ ਵਲੋਂ ਵਡਮੁੱਲੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ |