21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਦੇ ਨਾਲ ਜੋੜਨਾ ਜ਼ਰੂਰੀ-ਵਿਧਾਇਕ ਰਾਜਾ

Ad Position 21
No active advertisement
ਅਜੀਤ ਡੈਸਕ 19-10-2025
ਅੱਡਾ ਸਰਾਂ, 18 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਸੂਬਾ ਸਰਕਾਰ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਲੱਖਾਂ ਰੁਪਏ ਖ਼ਰਚ ਕਰ ਰਹੀ ਹੈ | ਇਹ ਪ੍ਰਗਟਾਵਾ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਪਿੰਡ ਬਾਇੰਚ ਬਾਜਾ ਵਿਖੇ ਦੋ ਦਿਨਾਂ ਪਹਿਲੇ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਕਰਨ ਸਮੇਂ ਕੀਤਾ | ਯੂਥ ਕਲੱਬ ਵਲੋਂ ਕਲੱਬ ਪ੍ਰਧਾਨ ਸੁਖਵਿੰਦਰ ਸਿੰਘ ਲਾਡੀ ਦੀ ਅਗਵਾਈ 'ਚ ਪ੍ਰਵਾਸੀ ਭਾਰਤੀਆਂ, ਸਮੂਹ ਗ੍ਰਾਮ ਪੰਚਾਇਤ, ਇਲਾਕੇ ਤੇ ਨਗਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਟੂਰਨਾਮੈਂਟ ਦੌਰਾਨ ਪਹਿਲੇ ਦਿਨ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਪਹੁੰਚੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਅਜਿਹੇ ਖੇਡ ਮੇਲੇ ਨੌਜਵਾਨਾਂ ਨੂੰ ਜਿਥੇ ਨਸ਼ਿਆਂ ਤੋਂ ਦੂਰ ਰੱਖਣ ਵਿਚ ਸਹਾਈ ਹੁੰਦੇ ਹਨ, ਉਥੇ ਨੌਜਵਾਨ ਖੇਡਾਂ ਨਾਲ ਜੁੜ ਕੇ ਉੱਚੇ ਮੁਕਾਮ ਹਾਸਿਲ ਕਰ ਸਕਦੇ ਹਨ | ਪ੍ਰਬੰਧਕਾਂ ਨੇ ਦੱਸਿਆ ਕਿ ਦੋ ਦਿਨਾਂ ਚੱਲਣ ਵਾਲੇ ਇਸ ਟੂਰਨਾਮੈਂਟ 'ਚ ਇਲਾਕੇ ਭਰ 'ਚੋਂ 15 ਵਾਲੀਬਾਲ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ | ਟੂਰਨਾਮੈਂਟ ਦੇ ਉਦਘਾਟਨੀ ਮੈਚ 'ਚ ਮੇਜ਼ਬਾਨ ਬਾਇੰਚ ਬਾਜਾ ਦੀ ਟੀਮ ਨੇ ਸਕਰਾਲਾ ਦੀ ਟੀਮ ਨੂੰ ਹਰਾਇਆ | ਇਸ ਮੌਕੇ ਹਲਕਾ ਸੰਗਠਨ ਇੰਚਾਰਜ ਕੇਸਰ ਸਿੰਘ ਸੈਣੀ, ਨੰਬਰਦਾਰ ਮਨਪ੍ਰੀਤ ਕੌਰ, ਸਰਪੰਚ ਗੁਰਦੀਪ ਕੌਰ, ਸਰਪੰਚ ਸੁਖਵਿੰਦਰਜੀਤ ਸਿੰਘ ਝਾਵਰ, ਬਾਬਾ ਅਮਰੀਕ ਸਿੰਘ, ਸਾਬਕਾ ਸਰਪੰਚ ਹਰਦਿਆਲ ਸਿੰਘ, ਸੰਦੀਪ ਸਿੰਘ, ਪੰਚ ਹਰਮਨਤਾਰ ਸਿੰਘ, ਕੁਲਦੀਪ ਸਿੰਘ, ਗੁਰਵੀਰ ਸਿੰਘ, ਸੁਮਨ ਆਦਿ ਤੋਂ ਇਲਾਵਾ ਹੋਰ ਨਗਰ ਨਿਵਾਸੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਮ. ਜੀ. ਆਈ. ਕਾਨਵੈਂਟ ਸਕੂਲ ਵਿਖੇ ਦੀਵਾਲੀ ਦੇ ਤਿਉਹਾਰ ਸੰਬੰਧੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਸੰਬੰਧੀ ਪੋਸਟਰ ਜਾਰੀ
Ad Position 24