ਦਸੂਹਾ, 18 ਅਕਤੂਬਰ (ਭੁੱਲਰ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਮਈ 2025 ਵਿਚ ਲਈ ਪ੍ਰੀਖਿਆ ਦੇ ਐਲਾਨੇ ਨਤੀਜਿਆਂ 'ਚ ਬੀ. ਐਸ. ਸੀ. (ਆਨਰਜ਼) ਬਾਇਓ ਟੈਕਨਾਲੌਜੀ ਸਮੈਸਟਰ ਦੂਸਰਾ 'ਚ ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਪਿ੍ੰਸੀਪਲ ਪ੍ਰੋਫੈਸਰ ਰਾਕੇਸ਼ ਕੁਮਾਰ ਮਹਾਜਨ ਨੇ ਦੱਸਿਆ ਕਿ ਇਸ ਵਾਰ ਦੇ ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਨਤੀਜਿਆਂ 'ਚ ਵਿਦਿਆਰਥਣ ਹਰਸ਼ਿਤਾ ਸ਼ਰਮਾ ਨੇ 7.79 ਸੀ. ਜੀ. ਪੀ. ਏ., ਨਿਖਿਲ ਨੇ 7.67 ਅਤੇ ਕਿ੍ਤੀ ਮਨਹਾਸ ਨੇ 7.63 ਸੀ. ਜੀ. ਪੀ. ਏ. ਨਾਲ ਹੁਸ਼ਿਆਰਪੁਰ ਜ਼ਿਲ੍ਹੇ 'ਚੋਂ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਹਾਸਿਲ ਕੀਤਾ ਹੈ | ਪਿ੍ੰਸੀਪਲ ਸਾਹਿਬ ਵਲੋਂ ਚੰਗੇ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਇਸ ਦਾ ਸਿਹਰਾ ਕਾਲਜ ਦੇ ਬਾਇਓਟੈਕ ਵਿਭਾਗ ਮੁਖੀ ਡਾਕਟਰ ਦੀਪਕ ਕੁਮਾਰ ਤੇ ਮਿਹਨਤੀ ਸਟਾਫ਼ ਸਿਰ ਬੰਨਿਆ |